ਗੰਭੀਰ ਬੀਮਾਰੀ ਦੇ ਨਾਲ ਜੂਝ ਰਹੀ ਸੀ ਬਾਲੀਵੁੱਡ ਦੀ ਇਹ ਮਸ਼ਹੂਰ ਅਦਾਕਾਰਾ, ਕਰੀਅਰ ਖ਼ਤਮ ਹੋਣ ਦਾ ਸਤਾਉਂਦਾ ਸੀ ਡਰ

written by Shaminder | December 01, 2022 12:52pm

ਬਾਲੀਵੁੱਡ ਅਦਾਕਾਰਾ ਫਾਤਿਮਾ ਸਨਾ ਸ਼ੇਖ (Fatima Sana Shaikh) ਆਮਿਰ ਖ਼ਾਨ ਦੇ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ ‘ਚ ਹੈ ।ਫ਼ਿਲਮ ‘ਦੰਗਲ’ ਦੇ ਨਾਲ ਚਰਚਾ ‘ਚ ਆਈ ਅਦਾਕਾਰਾ ਇਨ੍ਹੀਂ ਦਿਨੀਂ ਆਪਣੀ ਬੀਮਾਰੀ ਨੂੰ ਲੈ ਕੇ ਚਰਚਾ ‘ਚ ਹੈ । ਹਾਲ ਹੀ ‘ਚ ਫਾਤਿਮਾ ਸਨਾ ਸ਼ੇਖ ਨੇ ਆਪਣੀ ਬੀਮਾਰੀ ਦੇ ਬਾਰੇ ਖੁਲਾਸਾ ਕੀਤਾ ਹੈ । ਅਦਾਕਾਰਾ ਨੇ ਹਾਲ ਹੀ ‘ਚ ਖੁਲਾਸਾ ਕੀਤਾ ਹੈ ਕਿ ਆਪਣੀ ਇਸ ਬੀਮਾਰੀ ਦੇ ਕਾਰਨ ਉਨ੍ਹਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ ।

Fatima Sana Sheikh Image Source : Google

ਹੋਰ ਪੜ੍ਹੋ : ਪੰਜਾਬੀ ਅਦਾਕਾਰਾ ਮਹਰੀਨ ਕਾਲੇਕਾ ਦੇ ਘਰ ਧੀ ਨੇ ਲਿਆ ਜਨਮ, ਪ੍ਰਸ਼ੰਸਕ ਵੀ ਦੇ ਰਹੇ ਵਧਾਈ

ਇਸ ਦੌਰਾਨ ਅਭਿਨੇਤਰੀ ਨੂੰ ਆਪਣੇ ਕਰੀਅਰ ਦੇ ਡੁੱਬਣ ਦਾ ਵੀ ਡਰ ਸਤਾਉਣ ਲੱਗਿਆ ਸੀ । ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਬੀਮਾਰੀ ਦੇ ਚੱਲਦਿਆਂ ਹਸਪਤਾਲ ‘ਚ ਵੀ ਦਾਖਲ ਹੋਣਾ ਪਿਆ ਸੀ । ਹਾਲ ਹੀ ‘ਚ ਫਾਤਿਮਾ ਦੇ ਨਾਲ ਇੱਕ ਹਾਦਸਾ ਵੀ ਹੋਇਆ ਸੀ।

Fatima Sana Shaikh Image Source : Instagram

ਹੋਰ ਪੜ੍ਹੋ : ਸ਼ਰੂਤੀ ਹਸਨ ਦੀਆਂ ਸੁੱਜੀਆਂ ਅੱਖਾਂ, ਖਿੱਲਰੇ ਵਾਲਾਂ ਨੂੰ ਵੇਖ ਪ੍ਰਸ਼ੰਸਕ ਹੋਏ ਹੈਰਾਨ, ਪੁੱਛਣ ਲੱਗੇ ਇਸ ਤਰ੍ਹਾਂ ਦੇ ਸਵਾਲ

ਫਲਾਈਟ ‘ਚ ਸਫ਼ਰ ਦੇ ਦੌਰਾਨ ਫਾਤਿਮਾ ਨੂੰ ਮਿਰਗੀ ਦੇ ਦੌਰੇ ਪੈ ਗਏ ਸਨ, ਜਿਸ ਦੇ ਚੱਲਦਿਆਂ ਉਸ ਦੀ ਸਿਹਤ ਵਿਗੜ ਗਈ ਸੀ ਅਤੇ ਉਸ ਨੂੰ ਤੁਰੰਤ ਏਅਰਪੋਰਟ ‘ਤੇ ਮੈਡੀਕਲ ਸਹੂਲਤਾਂ ਵੀ ਦਿੱਤੀਆਂ ਗਈਆਂ ਸਨ । ਜਿਸ ਤੋਂ ਬਾਅਦ ਕਈ ਦਿਨਾਂ ਤੱਕ ਉਸ ਨੂੰ ਹਸਪਤਾਲ ਵੀ ਰਹਿਣਾ ਪਿਆ ਸੀ ।

Fatima Sana Shaikh Image Source : Instagram

ਫਾਤਿਮਾ ਨੇ ਇਹ ਵੀ ਦੱਸਿਆ ਸੀ ਕਿ ਉਨ੍ਹਾਂ ਨੇ ਸ਼ੁਰੂਆਤ ‘ਚ ਫ਼ਿਲਮ ਮੇਕਰਸ ਨੂੰ ਆਪਣੀ ਇਸ ਬੀਮਾਰੀ ਦੇ ਬਾਰੇ ਨਹੀਂ ਸੀ ਦੱਸਿਆ । ਕਿਉਂਕਿ ਅਦਾਕਾਰਾ ਨੂੰ ਲੱਗਦਾ ਸੀ ਕਿ ਇਸ ਦਾ ਅਸਰ ਉਸ ਦੇ ਕੰਮ ‘ਤੇ ਵੀ ਪਵੇਗਾ । ਉਹ ਨਹੀਂ ਸੀ ਚਾਹੁੰਦੀ ਕਿ ਲੋਕ ਉਸ ਨੂੰ ਕਮਜ਼ੋਰ ਸਮਝਣ। ਇਸ ਦੇ ਨਾਲ ਹੀ ਉਸ ਨੂੰ ਇਹ ਵੀ ਡਰ ਸਤਾਉਂਦਾ ਸੀ ਕਿ ਕਿਤੇ ਇਸ ਬੀਮਾਰੀ ਦੇ ਕਾਰਨ ਸ਼ਾਇਦ ਉਸ ਨੂੰ ਕੰਮ ਨਾ ਮਿਲੇ ।

You may also like