
ਦਿਲਜੀਤ ਦੋਸਾਂਝ (Diljit Dosanjh) ਫੈਨਸ ਦੇ ਲਈ ਕਿਸੇ ਮਸੀਹਾ ਤੋਂ ਘੱਟ ਨਹੀਂ ਹਨ । ਉਨ੍ਹਾਂ ਦੀ ਕਰਿਸ਼ਮਾਈ ਆਵਾਜ਼ ਨੇ ਹਰ ਕਿਸੇ ਨੂੰ ਪ੍ਰਭਾਵਿਤ ਕੀਤਾ ਹੈ । ਦਿਲਜੀਤ ਦੋਸਾਂਝ ਨੇ ਇੱਕ ਅਜਿਹੀ ਹੀ ਪ੍ਰਸ਼ੰਸਕ ਦੀਆਂ ਤਸਵੀਰਾਂ ਇੰਸਟਾਗ੍ਰਾਮ ਸਟੋਰੀ ‘ਚ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਦਿਲਜੀਤ ਦੋਸਾਂਝ ਦੀ ਛੋਟੀ ਜਿਹੀ ਫੈਨ ਅੰਬਰ ਆਪਣੇ ਸੁਪਰਸਟਾਰ ਦਿਲਜੀਤ ਦੋਸਾਂਝ ਦੇ ਨਾਲ ਨਜਰ ਆ ਰਹੀ ਹੈ ।

ਦਿਲਜੀਤ ਦੀ ਇਹ ਨਿੱਕੀ ਜਿਹੀ ਫੈਨ ਕੋਮਾ ‘ਚ ਸੀ । ਪਰ ਲੰਮਾ ਸਮਾਂ ਕੋਮਾ ‘ਚ ਹੋਣ ਦੇ ਬਾਵਜੂਦ ਉਹ ਦਿਲਜੀਤ ਦੀ ਆਵਾਜ਼ ਨੂੰ ਪਛਾ ਣਦੀ ਸੀ । ਇਸ ਛੋਟੀ ਜਿਹੀ ਫੈਨ ਦੇ ਮਾਪਿਆਂ ਨੇ ਦੱਸਿਆ ਕਿ ਦਿਲਜੀਤ ਦੋਸਾਂਝ ਦੀ ਆਵਾਜ਼ ਨੇ ਕਈ ਸਾਲਾਂ ਤੱਕ ਦਰਦਨਾਕ ਇਲਾਜ ਦੌਰਾਨ ਦਿੱਕਤਾਂ ਚੋਂ ਲੰਘਣ ਵਿੱਚ ਮਦਦ ਕੀਤੀ ਕਿਉਂਕਿ ਉਹ ਕੋਮਾ ਵਿੱਚ ਦਿਲਜੀਤ ਦੀ ਆਵਾਜ਼ ਨੂੰ ਪਛਾਣਦੀ ਸੀ ਅਤੇ ਉਸ ਦੇ ਗੀਤਾਂ ਨੂੰ ਸੁਣ ਕੇ ਸਰੀਰ ਨੂੰ ਵੀ ਹਿਲਾਉਂਦੀ ਸੀ ।

ਹੋਰ ਪੜ੍ਹੋ : ਜਾਣੋਂ ਦਿਲਜੀਤ ਦੋਸਾਂਝ ਲਈ ਕਿਸ ਫ਼ਿਲਮ ‘ਚ ਰਿਹਾ ਉਨ੍ਹਾਂ ਦਾ ਰੋਲ ਸਭ ਤੋਂ ਔਖਾ ਤੇ ਚੁਣੌਤੀਪੂਰਨ
ਪੇਰੈਂਟਸ ਨੇ ਇਹ ਵੀ ਲਿਖਿਆ ਕਿ ਦਿਲਜੀਤ ਨੇ ਉਨ੍ਹਾਂ ਦੀ ਗੱਲ ਬੜੇ ਧੀਰਜ ਨਾਲ ਸੁਣੀ ਅਤੇ ਅੰਬਰ ਦਾ ਉਸ ਨੂੰ ਮਿਲਣ ਦਾ ਸੁਪਨਾ ਸਾਕਾਰ ਕੀਤਾ।ਦਿਲਜੀਤ ਦੋਸਾਂਝ ਨੇ ਛੋਟੀ ਜਿਹੀ ਪ੍ਰਸ਼ੰਸਕ ਦੇ ਨਾਲ ਤਸਵੀਰਾਂ ਵੀ ਕਲਿੱਕ ਕਰਵਾਈਆਂ ਹਨ । ਭਾਵੁਕ ਕਰਨ ਵਾਲੀ ਇਸ ਸਟੋਰੀ ਨੂੰ ਹਰ ਕੋਈ ਪਸੰਦ ਕਰ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਕਮੈਂਟਸ ਕਰ ਰਹੇ ਹਨ ।

ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਬਤੌਰ ਗਾਇਕ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਦਿਲਜੀਤ ਦੋਸਾਂਝ ਨੇ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ ਅਤੇ ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ ।
View this post on Instagram