ਫ਼ਿਲਮ 'RRR' ਦੀ ਟੀਮ ਨੂੰ ਆਂਧਰਾ ਪ੍ਰਦੇਸ਼ ਦੇ ਸੀਐਮ ਵੱਲੋਂ ਵਧਾਈ ਦਿੱਤੇ ਜਾਣ 'ਤੇ ਜਾਣੋ ਕਿਉਂ ਭੜਕੇ ਅਦਨਾਨ ਸਾਮੀ

Reported by: PTC Punjabi Desk | Edited by: Pushp Raj  |  January 12th 2023 01:55 PM |  Updated: January 12th 2023 01:55 PM

ਫ਼ਿਲਮ 'RRR' ਦੀ ਟੀਮ ਨੂੰ ਆਂਧਰਾ ਪ੍ਰਦੇਸ਼ ਦੇ ਸੀਐਮ ਵੱਲੋਂ ਵਧਾਈ ਦਿੱਤੇ ਜਾਣ 'ਤੇ ਜਾਣੋ ਕਿਉਂ ਭੜਕੇ ਅਦਨਾਨ ਸਾਮੀ

Adnan Sami angry on Andhra CM: ਸਾਊਥ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਨਿਰਦੇਸ਼ਕ ਐਸ.ਐਸ.ਰਾਜਾਮੌਲੀ ਦੀ ਫ਼ਿਲਮ 'RRR' ਕਾਫੀ ਚਰਚਾ 'ਚ ਹੈ। ਫ਼ਿਲਮ ਦੇ ਗੀਤ 'ਨਾਟੁ ਨਾਟੂ' ਨੂੰ ਬੈਸਟ ਓਰੀਜਨਲ ਗੀਤ ਦਾ ਗੋਲਡਨ ਗਲੋਬ ਐਵਾਰਡ ਮਿਲਿਆ, ਜਿਸ ਤੋਂ ਬਾਅਦ ਦੇਸ਼ ਅਤੇ ਦੁਨੀਆ ਭਰ ਤੋਂ ਲੋਕ ਫ਼ਿਲਮ ਟੀਮ ਨੂੰ ਵਧਾਈ ਦੇ ਰਹੇ ਹਨ। ਇਸੇ ਵਿਚਾਲੇ ਆਂਧਰਾ ਪ੍ਰਦੇਸ਼ ਦੇ ਸੀਐਮ ਨੇ ਵੀ ਫ਼ਿਲਮ 'RRR' ਦੀ ਟੀਮ ਨੂੰ ਵਧਾਈ ਦਿੱਤੀ, ਪਰ ਇਸ ਦੌਰਾਨ ਬਾਲੀਵੁੱਡ ਗਾਇਕ ਅਨਦਾਨ ਸਾਮੀ ਬੇਹੱਦ ਨਾਰਾਜ਼ ਹੋ ਗਏ, ਆਓ ਜਾਣਦੇ ਹਾਂ ਕਿਉਂ।

Image Source : Twitter

ਐਸ.ਐਸ.ਰਾਜਾਮੌਲੀ ਦੀ ਫ਼ਿਲਮ 'RRR' ਨੂੰ ਗੋਲਡਨ ਗਲੋਬ ਮਿਲਣ 'ਤੇ ਦੇਸ਼ ਭਰ ਵਿੱਚ ਜਸ਼ਨ ਦਾ ਮਾਹੌਲ ਹੈ। ਇਸ ਦੌਰਾਨ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈਐਸ ਜਗਨ ਮੋਹਨ ਰੈੱਡੀ ਨੇ ਵੀ ਬੁੱਧਵਾਰ ਨੂੰ ਐਸਐਸ ਰਾਜਾਮੌਲੀ ਸਣੇ ਆਰਆਰਆਰ ਦੀ ਪੂਰੀ ਟੀਮ ਨੂੰ ਟਵੀਟ ਕਰਦੇ ਹੋਏ ਵਧਾਈ ਦਿੱਤੀ।

ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਆਪਣੇ ਟਵੀਟ ਵਿੱਚ ਲਿਖਿਆ, "ਤੇਲੁਗੂ ਝੰਡਾ ਉੱਚਾ ਉੱਡ ਰਿਹਾ ਹੈ! ਮੈਂ ਐੱਮ.ਐੱਮ. ਕੀਰਵਾਵਾਨੀ, ਐੱਸ.ਐੱਸ. ਰਾਜਾਮੌਲੀ, ਜੂਨੀਅਰ ਐੱਨ.ਟੀ.ਆਰ., ਰਾਮਚਰਨ ਅਤੇ ਪੂਰੀ ਟੀਮ ਨੂੰ ਆਂਧਰਾ ਪ੍ਰਦੇਸ਼ ਦੇ ਲੋਕਾਂ ਵੱਲੋਂ ਵਧਾਈ ਦਿੰਦਾ ਹਾਂ। ਸਾਨੂੰ ਸਭ ਨੂੰ ਤੁਹਾਡੇ 'ਤੇ ਮਾਣ ਹੈ।"

Image Source : Twitter

ਆਂਧਰਾ ਸੀਐਮ ਦੇ ਇਸ ਟਵੀਟ ਉੱਤੇ ਬਾਲੀਵੁੱਡ ਦੇ ਮਸ਼ਹੂਰ ਗਾਇਕ ਅਨਦਾਨ ਸਾਮੀ ਨੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇਸ ਟਵੀਟ ਨੂੰ ਰੀਟਵੀਟ ਕਰਦੇ ਹੋਏ ਅਨਦਾਨ ਸਾਮੀ ਨੇ ਇੱਕ ਹੋਰ ਟਵੀਟ ਕੀਤਾ ਹੈ।

ਅਦਨਾਨ ਸਾਮੀ ਨੇ ਟਵੀਟ ਕੀਤਾ, "ਤੇਲੁਗੂ ਝੰਡਾ? ਤੁਹਾਡਾ ਮਤਲਬ ਭਾਰਤੀ ਝੰਡਾ ਸਹੀ ਹੈ? ਅਸੀਂ ਇੱਥੇ ਸਾਰੇ ਭਾਰਤੀ ਹਾਂ ਅਤੇ ਕਿਰਪਾ ਕਰਕੇ ਆਪਣੇ ਆਪ ਨੂੰ ਪੂਰੇ ਦੇਸ਼ ਤੋਂ ਅਲੱਗ-ਥਲੱਗ ਕਰਨ ਦੀ ਕੋਸ਼ਿਸ਼ ਨਾ ਕਰੋ। ਖ਼ਾਸ ਕਰਕੇ ਅੰਤਰਰਾਸ਼ਟਰੀ ਪੱਧਰ 'ਤੇ। ਅਸੀਂ ਸਾਰੇ ਇੱਕ ਹਾਂ। " ਉਹ ਭਾਰਤ ਤੋਂ ਹਨ। ਗਾਇਕ ਨੇ ਕਿਹਾ ਇਹ ਵੱਖਵਾਦੀ ਰਵੱਈਆ ਬਿਲਕੁਲ ਵੀ ਠੀਕ ਨਹੀਂ ਹੈ। ਅਸੀਂ ਇਹ ਸਭ 1947 ਵਿੱਚ ਦੇਖਿਆ ਹੈ। ਧੰਨਵਾਦ ਜੈ ਹਿੰਦ।"

ਹਾਲਾਂਕਿ ਇਸ ਟਵੀਟ ਤੋਂ ਬਾਅਦ ਕਈ ਲੋਕਾਂ ਨੇ ਸੀਐਮ ਦਾ ਸਮਰਥਨ ਕਰਦੇ ਹੋਏ ਅਦਨਾਨ ਸਾਮੀ ਨੂੰ ਬਹੁਤ ਕੁਝ ਕਿਹਾ ਹੈ ਪਰ ਸਿੰਗਰ ਵੀ ਉਨ੍ਹਾਂ ਨੂੰ ਜਵਾਬ ਦੇਣ ਤੋਂ ਪਿੱਛੇ ਨਹੀਂ ਰਹੇ।

Image Source : Twitter

ਹੋਰ ਪੜ੍ਹੋ: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਜਲਦ ਹੀ ਮੁੜ ਦਰਸ਼ਕਾਂ ਨਾਲ ਹੋਣਗੇ ਰੁਬਰੂ, ਜਾਣੋ ਕਿਵੇਂ

ਫ਼ਿਲਮ ਦੀ ਗੱਲ ਕਰੀਏ ਤਾਂ ਰਾਮ ਚਰਨ ਅਤੇ ਜੂਨੀਅਰ ਐਨਟੀਆਰ ਸਟਾਰਰ ਆਰਆਰਆਰ ਪਿਛਲੇ ਸਾਲ 25 ਮਾਰਚ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਇਸ ਤੋਂ ਬਾਅਦ ਇਸ ਨੂੰ OTT ਪਲੇਟਫਾਰਮ 'ਤੇ ਵੀ ਸਟ੍ਰੀਮ ਕੀਤਾ ਗਿਆ। ਜਦੋਂ ਕਿ 'ਨਾਟੂ ਨਾਟੂ' ਗੀਤ ਸਾਲ 2022 ਦੇ ਹਿੱਟ ਟਰੈਕਾਂ 'ਚੋਂ ਇੱਕ ਰਿਹਾ ਹੈ। ਇਸ ਦਾ ਤੇਲਗੂ ਸੰਸਕਰਣ ਕਾਲ ਭੈਰਵ ਅਤੇ ਰਾਹੁਲ ਸਿਪਲੀਗੰਜ ਵੱਲੋਂ ਸਹਿ-ਲਿਖਿਆ ਗਿਆ ਹੈ ਅਤੇ ਅਨੁਭਵੀ ਸੰਗੀਤ ਨਿਰਦੇਸ਼ਕ ਐਮਐਮ ਕੀਰਵਾਨੀ ਵੱਲੋਂ ਤਿਆਰ ਕੀਤਾ ਗਿਆ ਹੈ। ਆਰਆਰਆਰ ਦੇ ਇਸ ਗੀਤ ਨੂੰ ਹੁਣ ਗੋਲਡਨ ਗਲੋਬ ਐਵਾਰਡ ਮਿਲ ਚੁੱਕਾ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network