ਇਹ ਹੈ ਬਾਲੀਵੁੱਡ ਦੀ ਪ੍ਰਸਿੱਧ ਅਦਾਕਾਰਾ, ਕੀ ਤੁਸੀਂ ਪਛਾਣਿਆ

written by Shaminder | December 21, 2020

ਬਾਲੀਵੁੱਡ ਅਦਾਕਾਰਾ ਪ੍ਰਣੀਤੀ ਚੋਪੜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਬਚਪਨ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਉਹ ਬਹੁਤ ਹੀ ਕਿਊਟ ਨਜ਼ਰ ਆ ਰਹੀ ਹੈ ।ਇਸ ਤਸਵੀਰ ‘ਚ ਉਹ ਮੁਸਕਰਾਉਂਦੀ ਹੋਈ ਵਿਖਾਈ ਦੇ ਰਹੀ ਹੈ । ਪ੍ਰਣੀਤੀ ਦੇ ਇਸ ਤਸਵੀਰ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਇਸ ‘ਤੇ ਲਗਾਤਾਰ ਕਮੈਂਟਸ ਕਰ ਰਹੇ ਹਨ । Parineeti ਅਦਾਕਾਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਆਖਰੀ ਵਾਰ ਦਿਬਾਕਰ ਬਨਰਜੀ ਦੀ ਫ਼ਿਲਮ ‘ਸੰਦੀਪੋ ਔਰ ਪਿੰਕੀ ਫਰਾਰ’ ‘ਚ ਅਰਜੁਨ ਕਪੂਰ ਦੇ ਨਾਲ ਵੇਖਿਆ ਗਿਆ ਸੀ ।ਪ੍ਰਣੀਤੀ ਹੁਣ ਸਾਈਨਾ ਨੇਹਵਾਲ ਦੀ ਬਾਇਓਪਿਕ ਅਤੇ ਬ੍ਰਿਟਿਸ਼ ਫ਼ਿਲਮ ‘ਦ ਗਰਲ ਆਨ ਦੀ ਟ੍ਰੇਨ’ ਦੇ ਹਿੰਦੀ ਰੀਮੇਕ ‘ਚ ਕੰਮ ਕਰਦੇ ਵਿਖਾਈ ਦੇਣਗੇ । ਹੋਰ ਪੜ੍ਹੋ : ਬਾਲੀਵੁੱਡ ਅਦਾਕਾਰ ਸੋਨੂੰ ਸੂਦ ਵੀ ਕਰ ਰਹੇ ਕਿਸਾਨਾਂ ਦਾ ਸਮਰਥਨ
Parineeti Chopra ਬਿਹਤਰੀਨ ਅਦਾਕਾਰੀ ਦੇ ਨਾਲ ਬਾਲੀਵੁੱਡ ‘ਚ ਪਛਾਣ ਬਨਾਉਣ ਵਾਲੀ ਪ੍ਰਣੀਤੀ ਨੇ ਇੰਡਸਟਰੀ ‘ਚ ਆਪਣੀ ਵੱਖਰੀ ਪਛਾਣ ਬਣਾਈ ਹੈ । parineeti ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ ।

 
View this post on Instagram
 

A post shared by Parineeti Chopra (@parineetichopra)

0 Comments
0

You may also like