ਇਹ ਹੈ ਪੰਜਾਬ ਦੇ ਪ੍ਰਸਿੱਧ ਗਾਇਕ ਅਤੇ ਅਦਾਕਾਰ ਦੀ ਤਸਵੀਰ, ਕੀ ਤੁਸੀਂ ਪਛਾਣਿਆ !

written by Shaminder | May 03, 2021

ਸੋਸ਼ਲ ਮੀਡੀਆ ‘ਤੇ ਪੰਜਾਬੀ ਸੈਲੀਬ੍ਰੇਟੀਜ਼ ਦੀਆਂ ਪੁਰਾਣੀਆਂ ਤਸਵੀਰਾਂ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਅੱਜ ਅਸੀਂ ਤੁਹਾਨੂੰ ਹਰਭਜਨ ਮਾਨ ਦੀ ਇੱਕ ਅਣਵੇਖੀ ਤਸਵੀਰ ਵਿਖਾਉਣ ਜਾ ਰਹੇ ਹਾਂ । ਜਿਸ ਨੂੰ ਵੇਖ ਕੇ ਤੁਹਾਡੇ ਲਈ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੋ ਜਾਵੇਗਾ ਕਿ ਇਹ ਹਰਭਜਨ ਮਾਨ ਹੀ ਹਨ । ਇਸ ਤਸਵੀਰ ‘ਚ ਹਰਭਜਨ ਮਾਨ ਦਾ ਚਿਹਰਾ ਕਾਫੀ ਭਰਵਾਂ ਲੱਗ ਰਿਹਾ ਹੈ ਅਤੇ ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

Harbhajan Mann Image From Harbhajan Mann's Instagram
ਹੋਰ ਪੜ੍ਹੋ : ਨਿੱਕੀ ਤੰਬੋਲੀ ਦਾ ਭਰਾ ਵੀ ਹੋਇਆ ਕੋਰੋਨਾ ਵਾਇਰਸ ਦਾ ਸ਼ਿਕਾਰ, ਗੰਭੀਰ ਹਾਲਤ ‘ਚ ਹਸਪਤਾਲ ‘ਚ ਭਰਤੀ  
harbhajan Mann Image From Harbhajan Mann's Instagram
ਲੋਕ ਇਸ ਤਸਵੀਰ ‘ਤੇ ਆਪੋ ਆਪਣੇ ਪ੍ਰਤੀਕਰਮ ਦੇ ਰਹੇ ਹਨ। ਹਰਭਜਨ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ।ਉਨ੍ਹਾਂ ਦੀ ਜਲਦ ਹੀ ਪੰਜਾਬੀ ਫ਼ਿਲਮ ‘ਪੀ.ਆਰ’ ਵੀ ਰਿਲੀਜ਼ ਹੋਵੇਗੀ ।
Harbhajan Mann Image From Harbhajan Mann's Instagram
ਗੀਤਾਂ ਦੇ ਨਾਲ ਨਾਲ ਉਹ ਫ਼ਿਲਮਾਂ ‘ਚ ਵੀ ਸਰਗਰਮ ਹਨ । ਹਰਭਜਨ ਮਾਨ ਆਪਣੀ ਸਾਫ ਸੁਥਰੀ ਗਾਇਕੀ ਦੇ ਲਈ ਜਾਣੇ ਜਾਂਦੇ ਹਨ । ਇਹੀ ਵਜ੍ਹਾ ਹੈ ਕਿ ਉਨ੍ਹਾਂ ਦੇ ਗੀਤ ਭਾਵੇਂ ਨੌਜਵਾਨ ਵਰਗ ਹੋਵੇ ਜਾਂ ਫਿਰ ਬਜ਼ੁਰਗ ਹਰ ਕਿਸੇ ਨੂੰ ੳੇੁਨ੍ਹਾਂ ਦੇ ਗੀਤ ਬਹੁਤ ਜ਼ਿਆਦਾ ਪਸੰਦ ਆਉਂਦੇ ਹਨ ।
 
View this post on Instagram
 

A post shared by Gossipgiri (@gossipgiriblogs)

0 Comments
0

You may also like