ਹਰਜੀਤ ਹਰਮਨ ਦੀ ਇਸ ਤਰ੍ਹਾਂ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਹੋਈ ਸੀ ਐਂਟਰੀ, ਗਾਇਕ ਨਾ ਬਣਦੇ ਤਾਂ ਖੋਲਣਾ ਸੀ ਮੈਡੀਕਲ ਸਟੋਰ

written by Shaminder | August 20, 2021

ਹਰਜੀਤ ਹਰਮਨ (Harjit Harman ) ਕਿਸੇ ਪਛਾਣ ਦੇ ਮੁਹਤਾਜ ਨਹੀ ਹਨ । ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ, ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੰਦੇ ਆ ਰਹੇ ਹਨ । ਪੀਟੀਸੀ ਪੰਜਾਬੀ ਦੇ ਇੱਕ ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਆਪਣੇ ਦਿਲ ਦੀਆਂ ਕੁਝ ਗੱਲਾਂ ਸਾਂਝੀਆਂ ਕੀਤੀਆਂ । ਹਰਜੀਤ ਹਰਮਨ (Harjit Harman )ਦਾ ਕਹਿਣਾ ਹੈ ਕਿ ਉਹ ਪੜ੍ਹਾਈ 'ਚ ਹੁਸ਼ਿਆਰ ਸਨ ਅਤੇ ਦਸਵੀਂ ਤੋਂ ਬਾਅਦ ਉਨ੍ਹਾਂ ਨੇ ਨੌਨ ਮੈਡੀਕਲ ਰੱਖ ਲਿਆ ਸੀ ਪਰ ਅੰਗਰੇਜ਼ੀ ਮੀਡੀਅਮ ਹੋਣ ਕਾਰਨ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀ ਹੋਈ ।

Harjit Harman,,-min Image From Instagram

ਹੋਰ ਪੜ੍ਹੋ : ਇਸ ਕੁੜੀ ਲਈ ਸੰਜੇ ਦੱਤ ਨੇ ਅਦਾਕਾਰਾ ਕਿਮੀ ਕਾਟਕਰ ਨੂੰ ਦਿੱਤਾ ਸੀ ਪਿਆਰ ਵਿੱਚ ਧੋਖਾ

ਪਰ ਬਾਰਵੀਂ ਨੌਨ ਮੈਡੀਕਲ ਨਾਲ ਕਰਨ ਤੋਂ ਬਾਅਦ ਉਨ੍ਹਾਂ ਨੇ ਪਟਿਆਲਾ ਦੇ ਮੋਦੀ ਕਾਲਜ 'ਚ ਦਾਖਲਾ ਲੈ ਲਿਆ, ਉੱਥੇ ਕਿਸੇ ਦੋਸਤ ਨੇ ਸਲਾਹ 'ਤੇ ਮਸਤੂਆਣਾ ਕਾਲਜ 'ਚ ਅਡਮੀਸ਼ਨ ਲੈ ਲਈ ਅਤੇ ਫਾਰਮੈਸੀ ਦਾ ਕੋਰਸ ਕਰ ਲਿਆ ।

Harjit Harman -min (1) Image From Instagram

ਹਰਜੀਤ ਹਰਮਨ ਕਾਲਜ 'ਚ ਅਕਸਰ ਗਾਇਆ ਕਰਦੇ ਸਨ ਅਤੇ ਕਾਲਜ 'ਚ ਹੀ ਉਨ੍ਹਾਂ ਦੀ ਮੁਲਾਕਾਤ ਪਰਗਟ ਸਿੰਘ ਨਾਲ ਹੋਈ ਅਤੇ ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ 'ਚ ਪ੍ਰੋਫੈਸਰ ਅਲੀ ਅਕਬਰ ਨਾਲ ਮੁਲਾਕਾਤ ਕਰਵਾਈ ਸੀ ।

 

View this post on Instagram

 

A post shared by Harjit Harman (@harjitharman)

ਜਿਸ ਤੋਂ ਬਾਅਦ ਹੀ ਉਨ੍ਹਾਂ ਨੇ ਗਾਉਣਾ ਸ਼ੁਰੂ ਕਰ ਦਿੱਤਾ ਸੀ । ਹਰਜੀਤ ਹਰਮਨ ਦਾ ਕਹਿਣਾ ਹੈ ਕਿ ਉਹ ਗਾਇਕ ਨਾਂ ਹੁੰਦੇ ਤਾਂ ਫਾਰਮਾਸਿਸਟ ਹੁੰਦੇ ਜਾਂ ਫਿਰ ਉਨ੍ਹਾਂ ਮੈਡੀਕਲ ਸਟੋਰ ਖੋਲਣਾ ਸੀ ।ਗੁਰਦਾਸ ਮਾਨ,ਦਿਲਸ਼ਾਦ ਅਖਤਰ,ਹਰਭਜਨ ਮਾਨ,ਸਤਿੰਦਰ ਸਰਤਾਜ਼ ਦੀ ਗਾਇਕੀ ਨੂੰ ਹਰਜੀਤ ਹਰਮਨ ਬਹੁਤ ਪਸੰਦ ਕਰਦੇ ਨੇ ਅਤੇ ਉਨ੍ਹਾਂ ਦੇ ਫੈਨ ਹਨ ।

 

0 Comments
0

You may also like