ਇਸ ਕੁੜੀ ਲਈ ਸੰਜੇ ਦੱਤ ਨੇ ਅਦਾਕਾਰਾ ਕਿਮੀ ਕਾਟਕਰ ਨੂੰ ਦਿੱਤਾ ਸੀ ਪਿਆਰ ਵਿੱਚ ਧੋਖਾ

written by Rupinder Kaler | August 20, 2021

ਕਿਮੀ ਕਾਟਕਰ (kimi katkar) ਨੇ 80 ਦੇ ਦਹਾਕੇ ਵਿੱਚ ਬਾਲੀਵੁੱਡ ਵਿੱਚ ਐਂਟਰੀ ਕੀਤੀ ਸੀ । ਕਿਮੀ (kimi katkar) ਨੇ ਲੱਗਪਗ ਹਰ ਵੱਡੇ ਹੀਰੋ ਨਾਲ ਕੰਮ ਕੀਤਾ । ਪਰ ਇਸ ਦੇ ਨਾਲ ਹੀ ਉਹ ਸੰਜੇ ਦੱਤ (sanjay dutt) ਨਾਲ ਅਫੇਅਰ ਕਰਕੇ ਵੀ ਸੁਰਖੀਆਂ ਵਿੱਚ ਰਹੀ । ਕਿਮੀ ਨੇ ਸੰਜੇ ਦੇ ਨਾਲ ਸਿਰਫਿਰਾ, ਖ਼ੂਨ ਕਾ ਕਰਜ਼ ਤੇ ਤੇਜਾ ਵਰਗੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਸੀ । ਇਹਨਾਂ ਫ਼ਿਲਮਾਂ ਦੀ ਸ਼ੂਟਿੰਗ ਦੌਰਾਨ ਇਸ ਜੋੜੀ ਦਾ ਪਿਆਰ ਪਰਵਾਨ ਚੜਿਆ ਤੇ ਕਿਮੀ (kimi katkar) ਦੇ ਪਰਿਵਾਰ ਨੇ ਵੀ ਇਸ ਪਿਆਰ ਨੂੰ ਮਨਜ਼ੂਰੀ ਦੇ ਦਿੱਤੀ ਸੀ ।

 

ਹੋਰ ਪੜ੍ਹੋ :

ਨਵਾਂ ਪੰਜਾਬੀ ਗੀਤ ‘DULDI SHARAB’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ ਕੁਲਵਿੰਦਰ ਬਿੱਲਾ ਤੇ ਮਾਹਿਰਾ ਸ਼ਰਮਾ ਦੀ ਰੋਮਾਂਟਿਕ ਕਮਿਸਟਰੀ, ਦੇਖੋ ਵੀਡੀਓ

ਜਿਸ ਕਰਕੇ ਸੰਜੇ (sanjay dutt) ਅਕਸਰ ਕਿਮੀ ਦੇ ਘਰ ਦਿਖਾਈ ਦੇਣ ਲੱਗੇ । ਕਿਮੀ ਆਪਣੇ ਰਿਸ਼ਤੇ ਨੂੰ ਲੈ ਕੇ ਕਾਫੀ ਸੀਰੀਅਸ ਸੀ ਪਰ ਸੰਜੇ ਦੀ ਨਜ਼ਰ ਰਿਚਾ ਸ਼ਰਮਾ ਤੇ ਪੈ ਗਈ । ਰਿਚਾ ਅਮਰੀਕਾ ਦੀ ਰਹਿਣ ਵਾਲੀ ਸੀ ਤੇ ਉਸ ਨੂੰ ਬਾਲੀਵੁੱਡ ਵਿੱਚ ਲਾਂਚ ਦੇਵ ਆਨੰਦ ਨੇ ਕੀਤਾ ਸੀ । ਪਹਿਲੀ ਨਜ਼ਰ ਵਿੱਚ ਸੰਜੇ (sanjay dutt) ਰਿਚਾ ਤੇ ਫਿਦਾ ਹੋ ਗਏ, ਤੇ ਉਹਨਾਂ ਨੇ ਜੁਗਾੜ ਲਗਾਕੇ ਰਿਚਾ ਦਾ ਨੰਬਰ ਕਿਸੇ ਤੋਂ ਲੈ ਲਿਆ ।

ਸੰਜੇ (sanjay dutt) ਰਿਚਾ ਨੂੰ ਅਕਸਰ ਡੇਟ ਤੇ ਜਾਣ ਲਈ ਕਹਿੰਦੇ ਸਨ ਪਰ ਰਿਚਾ ਮਨਾ ਕਰ ਦਿੰਦੀ ਸੀ । ਪਰ ਇੱਕ ਦਿਨ ਰਿਚਾ ਨੇ ਸੰਜੇ ਦੀ ਗੱਲ ਮੰਨ ਲਈ ਤੇ ਦੋਹਾਂ ਦਾ ਰੋਮਾਂਸ ਸ਼ੁਰੂ ਹੋ ਗਿਆ । ਰਿਚਾ ਸੰਜੇ ਨੂੰ ਏਨੀਂ ਪਸੰਦ ਆਈ ਕਿ 1987 ਵਿੱਚ ਇਸ ਜੋੜੀ ਨੇ ਵਿਆਹ ਕਰ ਲਿਆ । ਇਸ ਤਰ੍ਹਾਂ ਸੰਜੇ ਨੇ ਰਿਚਾ ਲਈ ਕਿਮੀ ਨੂੰ ਧੋਖਾ ਦਿੱਤਾ ।

0 Comments
0

You may also like