ਕਰੀਨਾ ਕਪੂਰ ਦੀ ਦੂਜੀ ਪ੍ਰੈਗਨੇਂਸੀ ਬਾਰੇ ਸੁਣ ਕੇ ਇਸ ਤਰ੍ਹਾਂ ਦਾ ਸੀ ਸੈਫ ਅਲੀ ਖ਼ਾਨ ਦਾ ਰਿਐਕਸ਼ਨ

written by Shaminder | October 24, 2020

ਕਰੀਨਾ ਕਪੂਰ ਖ਼ਾਨ ਅਤੇ ਸੈਫ ਅਲੀ ਖ਼ਾਨ ਜਲਦ ਹੀ ਦੂਜੀ ਔਲਾਦ ਦੇ ਮਾਪੇ ਬਣਨ ਜਾ ਰਹੇ ਹਨ । ਇਸੇ ਦੌਰਾਨ ਕਰੀਨਾ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੁੰਦੀਆਂ ਹਨ । ਕਿਤੇ ਉਹ ਬੇਬੀ ਬੰਪ ਦੇ ਨਾਲ ਨਜ਼ਰ ਆ ਰਹੀ ਹੈ ਅਤੇ ਕਿਤੇ ਸੈਫ ਦੇ ਨਾਲ ਆਊਟਿੰਗ ‘ਤੇ ਵਿਖਾਈ ਦਿੰਦੀ ਹੈ । ਹਾਲ ਹੀ ‘ਚ ਉਨ੍ਹਾਂ ਨੇ ਇੱਕ ਟੀਵੀ ਚੈਨਲ ‘ਤੇ ਇੰਟਰਵਿਊ ਦੌਰਾਨ ਆਪਣੀ ਇਸ ਬਾਰੇ ਖੁਲਾਸਾ ਕੀਤਾ ਹੈ ।

Saif and kareena Saif and kareena
ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਖਾਨ ਬਾਲੀਵੁੱਡ ਦੇ ਸਭ ਤੋਂ ਪਿਆਰੇ ਜੋੜਿਆਂ 'ਚੋਂ ਇਕ ਹਨ। ਸਾਲ 2021 'ਚ ਉਸ ਦੇ ਘਰ ਇਕ ਛੋਟਾ ਜਿਹਾ ਮਹਿਮਾਨ ਆਉਣ ਵਾਲਾ ਹੈ। ਕਰੀਨਾ ਕਪੂਰ ਖਾਨ ਗਰਭਵਤੀ ਹੈ। ਹੋਰ ਪੜ੍ਹੋ : ਸੈਫ ਅਲੀ ਖ਼ਾਨ ਨੇ ਕਰੀਨਾ ਕਪੂਰ ਲਈ ਨਹੀਂ ਬਲਕਿ ਇਸ ਕੁੜੀ ਲਈ ਅੰਮ੍ਰਿਤਾ ਸਿੰਘ ਨੂੰ ਦਿੱਤਾ ਸੀ ਵੱਡਾ ਧੋਖਾ
Saif-kareena Saif-kareena
ਕਰੀਨਾ ਕਪੂਰ ਨੇ ਜ਼ੂਮ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਕਿ ਸੈਫ ਨੂੰ ਉਨ੍ਹਾਂ ਦੀ ਦੂਜੀ ਪ੍ਰੈਗਨੈਂਸੀ ਬਾਰੇ ਪਤਾ ਲੱਗਣ ‘ਤੇ ਸੈਫ ਨੇ ਕੀ ਕੀਤਾ। ਉਸ ਨੇ ਕਿਹਾ ਕਿ ਉਸ ਨੂੰ ਪਰਿਵਾਰ ਵੱਲੋਂ ਕੋਈ ਫਿਲਮੀ ਰੀਐਕਸ਼ਨ ਨਹੀਂ ਮਿਲਿਆ।
Kareena and Saif Kareena and Saif
ਉਸ ਨੇ ਕਿਹਾ ਕਿ ਸੈਫ ਨੌਰਮਲ ਅਤੇ ਰਿਲੈਕਸ ਸੀ ਅਤੇ ਪ੍ਰੈਗਨੈਂਸੀ ਦੀ ਖ਼ਬਰ ਸੁਣ ਕੇ ਉਹ ਬਹੁਤ ਖੁਸ਼ ਸੀ। ਉਸ ਨੇ ਅੱਗੇ ਕਿਹਾ ਕਿ ਅਜਿਹਾ ਕੋਈ ਪਲੈਨ ਨਹੀਂ ਸੀ ਪਰ ਇਹ ਅਜਿਹਾ ਸੀ ਕਿ ਉਹ ਜਸ਼ਨ ਮਨਾਉਣਾ ਚਾਹੁੰਦੇ ਸੀ ਅਤੇ ਦੋਵੇਂ ਇਕੱਠੇ ਮਿਲ ਕੇ ਇੰਜੁਆਏ ਕਰਨਾ ਚਾਹੁੰਦੇ ਸੀ।
 
View this post on Instagram
 

My love and me at the Acropolis ❤️ Athens 2008 ❤️

A post shared by Kareena Kapoor Khan (@kareenakapoorkhan) on

 

0 Comments
0

You may also like