ਜਦੋਂ ਅਕਸ਼ੇ ਕੁਮਾਰ ਦੇ ਬਾਡੀਗਾਰਡ ਨੇ ਸੈਨਾ ਦੇ ਜਵਾਨ ਨੂੰ ਤਸਵੀਰ ਲੈਣ ਤੋਂ ਰੋਕਿਆ, ਅਦਾਕਾਰ ਦਾ ਸੀ ਇਸ ਤਰ੍ਹਾਂ ਦਾ ਰਿਐਕਸ਼ਨ

written by Shaminder | December 17, 2021

ਅਕਸ਼ੇ ਕੁਮਾਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਫੌਜ ਦੇ ਇੱਕ ਜਵਾਨ ਦੇ ਨਾਲ ਤਸਵੀਰ ਖਿਚਵਾਉਂਦੇ ਹੋਏ ਨਜ਼ਰ ਆ ਰਹੇ ਹਨ । ਅਕਸ਼ੇ ਕੁਮਾਰ (Akshay Kumar) ਦੇ ਨਾਲ ਮੌਜੂਦ ਕੁਝ ਬਾਡੀਗਾਰਡ   ਇਸ ਜਵਾਨ ਨੂੰ ਉਸ ਦੇ ਕੋਲ ਆਉਣ ਤੋਂ ਰੋਕਦੇ ਹਨ । ਪਰ ਅਕਸ਼ੇ ਕੁਮਾਰ ਕਹਿੰਦੇ ਹਨ ਕਿ ਉਨ੍ਹਾਂ ਨੂੰ ਆਉਣ ਦਿਓ ।ਜਿਸ ਤੋਂ ਬਾਅਦ ਇਹ ਜਵਾਨ ਅਕਸ਼ੇ ਕੁਮਾਰ ਦੇ ਨਾਲ ਤਸਵੀਰ ਖਿਚਵਾ ਕੇ ਚਲਾ ਜਾਂਦਾ ਹੈ । ਇਸ ਵੀਡੀਓ (Video)  ਨੂੰ ਅਕਸ਼ੇ ਕੁਮਾਰ ਦੇ ਪ੍ਰਸ਼ੰਸਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਵੀ ਇਸ ਤੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ ।

Akshay Kumar Image Source: Instagram

ਹੋਰ ਪੜ੍ਹੋ : ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਇਸ ਹੋਟਲ ‘ਚ ਕਰਨਗੇ ਰਿਸੈਪਸ਼ਨ ਪਾਰਟੀ

ਅਕਸ਼ੇ ਕੁਮਾਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।ਜਿਸ ‘ਚ ‘ਕੇਸਰੀ’, ‘ਮੋਹਰਾ’, ‘ਖਿਲਾੜੀਓਂ ਕਾ ਖਿਲਾੜੀ’ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਉਨ੍ਹਾਂ ਦੀ ਹਾਲ ਹੀ ‘ਚ ਆਈ ਫ਼ਿਲਮ ‘ਬੈਲ ਬੌਟਮ’ ਨੂੰ ਵੀ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ।

akshay-kumar image From instagram

ਜਲਦ ਹੀ ਅਕਸ਼ੇ ਕੁਮਾਰ ਅਤਰੰਗੀ ਰੇ ‘ਚ ਦਿਖਾਈ ਦੇਣਗੇ । ਇਸ ਤੋਂ ਬਾਅਦ ਅਕਸ਼ੇ ਕੁਮਾਰ ਹੋਰ ਵੀ ਕਈ ਪ੍ਰਾਜੈਕਟਸ ‘ਚ ਨਜ਼ਰ ਆਉਣਗੇ । ਅਕਸ਼ੇ ਕੁਮਾਰ ਆਪਣੀ ਅਦਾਕਾਰੀ ਨੂੰ ਲੈ ਕੇ ਕਾਫੀ ਚਰਚਾ ‘ਚ ਰਹਿੰਦੇ ਹਨ ਅਤੇ ਵੱਖਰੀ ਤਰ੍ਹਾਂ ਦੇ ਕਿਰਦਾਰ ਨਿਭਾਉਣ ਦੇ ਲਈ ਜਾਣੇ ਜਾਂਦੇ ਹਨ । ਪਿੱਛੇ ਜਿਹੇ ਇਨ੍ਹਾਂ ਦੀ ਇੱਕ ਫ਼ਿਲਮ ‘ਲਕਸ਼ਮੀ ਬੰਬ’ ਆਈ ਸੀ । ਜਿਸ ‘ਚ ਉਨ੍ਹਾਂ ਨੇ ਇੱਕ ਔਰਤ ਦਾ ਕਿਰਦਾਰ ਨਿਭਾਇਆ ਸੀ । ਅਕਸ਼ੇ ਕੁਮਾਰ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਨਾਲ ਸਬੰਧ ਰੱਖਦੇ ਹਨ, ਪਰ ਪੰਜਾਬੀ ਹੋਣ ਦੇ ਬਾਵਜੂਦ ਕਿਸਾਨ ਅੰਦੋਲਨ ਦੇ ਦੌਰਾਨ ਉਨ੍ਹਾਂ ਨੇ ਕਿਸਾਨਾਂ ਦੇ ਹੱਕ ‘ਚ ਇੱਕ ਸ਼ਬਦ ਵੀ ਨਹੀਂ ਸੀ ਬੋਲਿਆ ਜਿਸ ਕਾਰਨ ਉਨ੍ਹਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ ਸੀ ।

 

View this post on Instagram

 

A post shared by Viral Bhayani (@viralbhayani)

You may also like