ਸੋਨੂੰ ਸੂਦ ਇਨਕਮ ਟੈਕਸ ਵਿਭਾਗ ਦੀ ਰੇਡ ਤੋਂ ਬਾਅਦ ਪਹਿਲੀ ਵਾਰ ਮੀਡੀਆ ਨਾਲ ਹੋਏ ਮੁਖਾਤਿਬ, ਆਖੀ ਇਹ ਗੱਲ

written by Shaminder | September 21, 2021

ਸੋਨੂੰ ਸੂਦ (Sonu Sood ) ਜਿਨ੍ਹਾਂ ਦੇ ਘਰ ਪਿਛਲੇ ਕਈ ਦਿਨਾਂ ਤੋਂ ਇਨਕਮ ਟੈਕਸ ਵਿਭਾਗ ਦੇ ਵੱਲੋਂ ਛਾਪੇਮਾਰੀ (IT Raid)  ਕੀਤੀ ਜਾ ਰਹੀ ਸੀ ।ਜਿਸ ਤੋਂ ਬਾਅਦ ਪਹਿਲੀ ਵਾਰ ਸੋਨੂੰ ਸੂਦ ਮੀਡੀਆ ਦੇ ਨਾਲ ਮੁਖਾਤਿਬ ਹੋਏ । ਉਨ੍ਹਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਆਪਣਾ ਕੰਮ ਕਰ ਰਹੇ ਹਨ ਅਤੇ ਮੈਂ ਆਪਣਾ ਕੰਮ ਕਰ ਰਿਹਾ ਹਾਂ । ਮੇਰੇ ਲਈ ਲੋਕਾਂ ਦੀ ਸੇਵਾ ਅਹਿਮ ਹੈ ਅਤੇ ਅੱਜ ਵੀ ਮੈਂ ਇਸੇ ਲਈ ਬਾਹਰ ਆਇਆ ਹੈ ।

sonu-sood--min Image From Instagram

ਹੋਰ ਪੜ੍ਹੋ : ਇਸ ਅਦਾਕਾਰਾ ਨੇ ਬੇਸ਼ਰਮੀ ਦੀਆਂ ਹੱਦਾਂ ਕੀਤੀਆਂ ਪਾਰ, ਏਅਰਪੋਰਟ ‘ਤੇ ਬੋਲਡ ਅੰਦਾਜ਼ ‘ਚ ਆਈ ਨਜ਼ਰ

ਇਸ ਮੌਕੇ ਸੋਨੂੰ ਸੂਦ ਨੇ ਲੋਕਾਂ ਦੀ ਸੇਵਾ ਕਰਦੇ ਰਹਿਣ ਦੀ ਗੱਲ ਆਖੀ ਹੈ । ਸੋਨੂੰ ਸੂਦ ਲਾਕਡਾਊਨ ਦੇ ਦੌਰਾਨ ਲੋਕਾਂ ਦੀ ਸੇਵਾ ਕਰਦੇ ਰਹੇ ਹਨ ਅਤੇ ਉਨ੍ਹਾਂ ਨੇ ਜ਼ਰੂਰਤਮੰਦ ਅਤੇ ਗਰੀਬ ਲੋਕਾਂ ਅਤੇ ਮਜ਼ਦੂਰਾਂ ਨੂੰ ਨਾ ਸਿਰਫ ਉਨ੍ਹਾਂ ਦੇ ਘਰ ਪਹੁੰਚਾਇਆ ਬਲਕਿ ਉਨ੍ਹਾਂ ਨੂੰ ਜ਼ਰੂਰਤ ਦਾ ਹਰ ਸਮਾਨ ਵੀ ਮੁਹੱਈਆ ਕਰਵਾਇਆ ।

 

View this post on Instagram

 

A post shared by Viral Bhayani (@viralbhayani)

ਇਸ ਦੇ ਨਾਲ ਹੀ ਉਹ ਲੋਕਾਂ ਦੀ ਹੁਣ ਵੀ ਮਦਦ ਕਰਦੇ ਆ ਰਹੇ ਹਨ । ਲੋਕ ਉਨ੍ਹਾਂ ਨੂੰ ਰੱਬ ਵਾਂਗ ਪੂਜਦੇ ਹਨ ਅਤੇ ਕਈ ਲੋਕ ਮੀਲਾਂ ਦਾ ਸਫਰ ਤੈਅ ਕਰਕੇ ਅਦਾਕਾਰ ਨੁੰ ਮਿਲਣ ਦੇ ਲਈ ਪਹੁੰਚਦੇ ਹਨ ।

ਸੋਨੂੰ ਸੂਦ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਬਾਲੀਵੁੱਡ ਨੂੰ ਦਿੱਤੀਆਂ ਹਨ । ਇਸ ਤੋਂ ਇਲਾਵਾ ਉਹ ਸਾਊਥ ਇੰਡਸਟਰੀ ‘ਚ ਵੀ ਸਰਗਰਮ ਹਨ, ਉਹ ਹੁਣ ਤੱਕ ਸਾਊਥ ਦੀਆਂ ਕਈ ਫ਼ਿਲਮਾਂ ‘ਚ ਦਿਖਾਈ ਦੇ ਚੁੱਕੇ ਹਨ ।

 

0 Comments
0

You may also like