ਹਿਮਾਂਸ਼ੀ ਖੁਰਾਣਾ ਨਾਲ ਵਿਆਹ ਕਰਵਾਉਣ ਨੂੰ ਲੈ ਕੇ ਆਸਿਮ ਰਿਆਜ਼ ਨੇ ਕਹੀ ਇਹ ਗੱਲ

written by Rupinder Kaler | April 29, 2021

ਆਸਿਮ ਰਿਆਜ਼ ਅਤੇ ਹਿਮਾਂਸ਼ੀ ਖੁਰਾਣਾ ਆਪਣੇ ਰਿਸ਼ਤੇ ਨੂੰ ਲੈ ਕੇ ਹਮੇਸ਼ਾ ਚਰਚਾ ਵਿੱਚ ਰਹੇ ਹਨ ।ਦੋਹਾਂ ਦੇ ਰਿਸ਼ਤੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਫਵਾਹਾਂ ਵੀ ਉੱਡਦੀਆਂ ਹਨ। ਦੋਹਾਂ ਦੇ ਪ੍ਰਸ਼ੰਸਕ ਇਸ ਜੋੜੀ ਨੂੰ ਨੂੰ ਵਿਆਹ ਦੇ ਬੰਧਨ ’ਚ ਬੱਝੇ ਦੇਖਣਾ ਚਾਹੁੰਦੇ ਹਨ। ਪਰ ਆਸਿਮ ਦਾ ਕਹਿਣਾ ਹੈ ਕਿ ਉਹ ਹਾਲੇ ਵਿਆਹ ਨਹੀਂ ਕਰਨਗੇ। ਫਿਲਹਾਲ ਦੋਵੇਂ ਆਪਣਾ ਰਿਲੇਸ਼ਨਸ਼ਿਪ ਇੰਜੁਆਏ ਕਰ ਰਹੇ ਹਨ ਅਤੇ ਉਨ੍ਹਾਂ ਦਾ ਵਿਆਹ ਦਾ ਹਾਲੇ ਕੋਈ ਇਰਾਦਾ ਨਹੀਂ ਹੈ।

himanshi-khurana image from himanshi khurana's instagram

ਹੋਰ ਪੜ੍ਹੋ :

ਸੋਨੂੰ ਸੂਦ ਨੇ ਸਮੇਂ ਦੀਆਂ ਸਰਕਾਰਾਂ ਨੂੰ ਕੀਤੀ ਖ਼ਾਸ ਅਪੀਲ

 

Happy Birthday Asim Riaz : Himanshi Khurana Wished Him image from himanshi khurana's instagram

ਇੱਕ ਇੰਟਰਵਿਊ ਵਿੱਚ ਜਦੋਂ ਆਸਿਮ ਤੋਂ ਹਿਮਾਂਸ਼ੀ ਅਤੇ ਉਨ੍ਹਾਂ ਦੇ ਵਿਆਹ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, ‘ਇਹ ਬਹੁਤ ਜਲਦੀ ਹੈ ਅਤੇ ਅਸੀਂ ਹਾਲੇ ਕੰਮ ਕਰ ਰਹੇ ਹਾਂ। ਹਾਂ ਅਸੀਂ ਰਿਲੇਸ਼ਨਸ਼ਿਪ ’ਚ ਹਾਂ, ਪਰ ਹਾਲੇ ਅਸੀਂ ਲੋਕ ਕੰਮ ਕਰ ਰਹੇ ਹਾਂ। ਨਿਸ਼ਚਿਤ ਰੂਪ ਨਾਲ ਅਸੀਂ ਵਿਆਹ ਕਰਾਂਗੇ ਪਰ ਅਸੀਂ ਹਾਲੇ ਸਿਰਫ਼ ਆਪਣੇ ਕੰਮ ’ਤੇ ਫੋਕਸ ਕਰਨਾ ਚਾਹੁੰਦੇ ਹਾਂ।

Himanshi Khurana Shares New Video With Asim Riaz image from himanshi khurana's instagram

ਸਾਡੇ ਫੈਨਜ਼ ਸਾਨੂੰ ਜਿੰਨਾ ਪਿਆਰ ਅਤੇ ਦੁਆਵਾਂ ਦਿੰਦੇ ਹਨ ਅਸੀਂ ਚਾਹੁੰਦੇ ਹਾਂ ਕਿ ਆਪਣੇ ਚੰਗੇ ਕੰਮ ਰਾਹੀਂ ਅਸੀਂ ਵੀ ਉਨ੍ਹਾਂ ਨੂੰ ਪਿਆਰ ਵਾਪਸ ਕਰੀਏ। ਸੱਚ ਕਹਾਂ ਤਾਂ ਅਸੀਂ ਇਸ ਇੰਡਸਟਰੀ ਨਾਲ ਤਾਲੁਕ ਨਹੀਂ ਰੱਖਦੇ ਅਸੀਂ ਆਊਟਸਾਈਡਰਜ਼ ਹਾਂ ਪਰ ਮੈਂ ਆਪਣੇ ਫੈਨਜ਼ ਕਾਰਨ ਇਥੇ ਟਿਕਿਆ ਹੋਇਆ ਹਾਂ।’

0 Comments
0

You may also like