ਸੋਸ਼ਲ ‘ਤੇ ਖੂਬ ਵਾਇਰਲ ਹੋ ਰਿਹਾ ਹੈ ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਦਾ ਇਹ ਸਵਿਮਿੰਗ ਪੂਲ ਵਾਲਾ ਵੀਡੀਓ, ਦੇਖੋ ਵੀਡੀਓ

written by Lajwinder kaur | December 06, 2021

ਮਲਾਇਕਾ ਅਰੋੜਾ (Malaika Arora) ਤੇ ਅਰਜੁਨ ਕਪੂਰ arjun kapoor ਦਾ ਰਿਲੇਸ਼ਨ ਕਿਸੇ ਤੋਂ ਛੁਪਿਆ ਹੋਇਆ ਨਹੀਂ ਹੈ । ਦੋਹਾਂ ਨੇ ਸਭ ਦੇ ਸਾਹਮਣੇ ਆਪਣੇ ਰਿਸ਼ਤੇ ਨੂੰ ਕਬੂਲਿਆ ਸੀ । ਏਨੀਂ ਦਿਨੀਂ ਬੀਟਾਊਨ ਦਾ ਇਹ ਚਰਚਿਤ ਜੋੜਾ ਇਕੱਠੇ ਛੁੱਟੀਆਂ ਦਾ ਅਨੰਦ ਲੈ ਰਿਹਾ ਹੈ। ਇਹ ਜੋੜਾ ਮਾਲਦੀਵ ਵਿੱਚ ਇੱਕ ਦੂਜੇ ਨਾਲ ਕੁਆਲਿਟੀ ਟਾਈਮ ਬਤੀਤ ਕਰ ਰਿਹਾ ਹੈ। ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਨੇ ਆਪਣੀ ਛੁੱਟੀਆਂ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰ ਰਹੇ ਹਨ। ਅਰਜੁਨ ਨੇ ਇੱਕ ਇੰਸਟਾਗ੍ਰਾਮ 'ਤੇ ਇੱਕ ਰੀਲ ਸਾਂਝੀ ਕੀਤੀ ਜਿਸ ਵਿੱਚ ਉਹ ਆਪਣੀ ਪ੍ਰੇਮਿਕਾ ਮਲਾਇਕਾ ਅਰੋੜਾ ਨਾਲ ਸਵਿਮਿੰਗ ਪੂਲ ਵਿੱਚ ਵਰਕ ਆਊਟ ਕਰਦੇ ਹੋਏ ਨਜ਼ਰ ਆ ਰਹੇ ਨੇ।

Arjun Malaika image source-instagram

ਹੋਰ ਪੜ੍ਹੋ : ਹਰਸ਼ਦੀਪ ਕੌਰ ਦਾ ਪੁੱਤਰ ਹੁਨਰ ਸਿੰਘ ਹੋਇਆ ਨੌ ਮਹੀਨਿਆਂ ਦਾ, ਗਾਇਕਾ ਨੇ ਸਾਂਝੀ ਕੀਤੀ ਆਪਣੀ ਨੌ ਮਹੀਨੇ ਵਾਲੇ ਬੇਬੀ ਬੰਪ ਅਤੇ ਨੌ ਮਹੀਨੇ ਦੇ ਹੁਨਰ ਦੀ ਤਸਵੀਰ

ਅਰਜੁਨ ਕਪੂਰ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, “ਜਦੋਂ ਪ੍ਰੇਮਿਕਾ ਤੁਹਾਡੀ ਟ੍ਰੇਨਰ ਤੋਂ ਵੀ ਜ਼ਿਆਦਾ ਮੁਸ਼ਕਿਲ ਟਾਸਕ ਮਾਸਟਰ ਹੁੰਦੀ ਹੈ।  @drewnealpt ਮੈਂ @malaikaaroraofficial ਦਾ ਧੰਨਵਾਦ @patinamaldives ਵਿਖੇ ਛੁੱਟੀਆਂ ਦੌਰਾਨ ਵੀ ਵਰਕ ਆਊਟ ਕਰ ਰਿਹਾ ਹਾਂ। ਇਸ ਵੀਡੀਓ ‘ਚ ਦੇਖ ਸਕਦੇ ਹੋ ਦੋਵੇਂ ਜਣੇ ਸਵਿਮਿੰਗ ਪੂਲ ਚ ਸਾਇੰਕਲਿੰਗ ਵਾਲੀ ਕਸਰਤ ਕਰ ਰਹੇ ਨੇ। ਦੋਵਾਂ ਦਾ ਇਹ ਵਰਕਆਉਟ ਵਾਲਾ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਪ੍ਰਸ਼ੰਸਕਾਂ ਦੇ ਨਾਲ ਸੈਲੇਬਸ ਵੀ ਕਮੈਂਟ ਕਰਕੇ ਤਾਰੀਫ ਕਰ ਚੁੱਕੇ ਨੇ। ਇਸ ਇੰਸਟਾ ਰੀਲ ਉੱਤੇ ਤਿੰਨ ਲੱਖ ਤੋਂ ਵੀ ਵੱਧ ਲਾਈਕਸ ਆ ਚੁੱਕੇ ਨੇ।

 

Arjun Kapoor Posted Love Note For Malaika Arora On Instagram image source-instagram

ਹੋਰ ਪੜ੍ਹੋ : ਮਾਇਆ ਨਗਰੀ ਤੋਂ ਦੂਰ ਸ਼ਹਿਨਾਜ਼ ਗਿੱਲ ਆਪਣੇ ਪੰਜਾਬ ਵਾਲੇ ਘਰ ‘ਚ ਬਿਤਾ ਰਹੀ ਹੈ ਸਮਾਂ, ਭਰਾ ਸ਼ਹਿਬਾਜ਼ ਨੇ ਸ਼ੇਅਰ ਕੀਤੀਆਂ ਆਪਣੀ ਭੈਣ ਦੀਆਂ ਤਸਵੀਰਾਂ

ਆਪਣੀ ਮਾਲਦੀਵ ਵਕੈਸ਼ਨ ਤੋਂ ਹੀ ਮਲਾਇਕ ਨੇ ਆਪਣੀ ਹੌਟ ਬਿਕਨੀ ਵਾਲੀਆਂ ਤਸਵੀਰਾਂ ਸ਼ੇਅਰ ਕਰਕੇ ਇੰਟਰਨੈੱਟ ਉੱਤੇ ਹਲ-ਚਲ ਮਚਾ ਦਿੱਤੀ ਸੀ। ਮਲਾਇਕ ਅਰੋੜ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ। ਉਹ ਪ੍ਰਸ਼ੰਸਕਾਂ ਦੇ ਨਾਲ ਅਕਸਰ ਹੀ ਆਪਣੀ ਯੋਗ ਅਤੇ ਕਸਰਤ ਕਰਨ ਤੋਂ ਇਲਾਵਾ ਆਪਣੀ ਹੌਟ ਤਸਵੀਰਾਂ ਵੀ ਸ਼ੇਅਰ ਕਰਦੀ ਰਹਿੰਦੀ ਹੈ। ਜੇ ਗੱਲ ਕਰੀਏ ਅਰਜੁਨ ਕਪੂਰ ਦੀ ਤਾਂ ਉਹ ਹਾਲ ਹੀ ‘ਚ 'ਭੂਤ ਪੁਲਿਸ' 'ਚ ਨਜ਼ਰ ਆਏ ਸੀ।

 

 

View this post on Instagram

 

A post shared by Arjun Kapoor (@arjunkapoor)

You may also like