ਟਿੱਬਿਆਂ ਵਾਲੇ ਜੱਟ ਸਿੱਧੂ ਮੂਸੇਵਾਲਾ ਨੇ ਕਿਸ ਤਰ੍ਹਾਂ ਇੰਡਸਟਰੀ ‘ਚ ਚਮਕਾਇਆ ਨਾਂਅ, ਇਸ ਤਰ੍ਹਾਂ ਕੀਤਾ ਬਿਆਨ, ਵੇਖੋ ਵੀਡੀਓ
ਸਿੱਧੂ ਮੂਸੇਵਾਲਾ ਆਪਣੇ ਗੀਤਾਂ ਦੇ ਨਾਲ ਹਰ ਕਿਸੇ ਦਾ ਦਿਲ ਜਿੱਤ ਰਹੇ ਨੇ । ਉਨ੍ਹਾਂ ਦਾ ਨਵਾਂ ਗੀਤ ‘ਟਿੱਬਿਆਂ ਦਾ ਪੁੱਤ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ‘ਚ ਉਨ੍ਹਾਂ ਨੇ ਆਪਣੇ ਸੰਘਰਸ਼ ਦੀ ਕਹਾਣੀ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਉਹ ਆਪਣੀ ਜ਼ਿੱਦ ਦੇ ਚੱਲਦਿਆਂ ਆਪਣਾ ਨਾਂਅ ਪੂਰੀ ਦੁਨੀਆ ‘ਚ ਚਮਕਾਉਣ ‘ਚ ਕਾਮਯਾਬ ਹੋਏ ਨੇ । ਇਹ ਉਨ੍ਹਾਂ ਦੀ ਜ਼ਿੱਦ ਹੀ ਸੀ ਜਿਸਨੇ ਉਨ੍ਹਾਂ ਨੂੰ ਅੱਜ ਇਸ ਮੁਕਾਮ ‘ਤੇ ਪਹੁੰਚਾਇਆ ਹੈ ।
ਹੋਰ ਵੇਖੋ :ਸਿੱਧੂ ਮੂਸੇਵਾਲਾ ਲੈ ਕੇ ਆ ਰਹੇ ਨੇ ਨਵਾਂ ਗੀਤ ‘ਟਿੱਬਿਆਂ ਦਾ ਪੁੱਤ’, ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ
ਇਸ ਗੀਤ ਨੂੰ ਖੁਦ ਸਿੱਧੂ ਮੂਸੇਵਾਲਾ ਨੇ ਹੀ ਲਿਖਿਆ ਹੈ ਅਤੇ ਮਿਊਜ਼ਿਕ ਦਾ ਕਿੱਡ ਵੱਲੋਂ ਦਿੱਤਾ ਗਿਆ ਹੈ ਤੇ ਗੀਤ ਨੂੰ ਸੰਗੀਤਬੱਧ ਸਿੱਧੂ ਮੂਸੇਵਾਲਾ ਨੇ ਖੁਦ ਹੀ ਕੀਤਾ ਹੈ ।ਸਿੱਧੂ ਮੂਸੇਵਾਲਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਹੁਣ ਤੱਕ ਕਈ ਹਿੱਟ ਗੀਤ ਦਿੱਤੇ ਹਨ ਅਤੇ ਦੇਸ਼ ‘ਚ ਹੀ ਨਹੀਂ ਵਿਦੇਸ਼ਾਂ ‘ਚ ਵੀ ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ ।ਗਾਇਕੀ ਦੇ ਨਾਲ-ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਮੱਲਾਂ ਮਾਰ ਰਹੇ ਹਨ ।
https://www.instagram.com/p/B9wkF3AJ5_2/
ਪਿੱਛੇ ਜਿਹੇ ਉਨ੍ਹਾਂ ਦਾ ਗੀਤ ਆਇਆ ਸੀ ‘ਧੱਕਾ’ ਜੋ ਕਿ ਲੋਕਾਂ ਨੂੰ ਬਹੁਤ ਹੀ ਪਸੰਦ ਆਇਆ ਸੀ । ਇਹ ਗੀਤ ਰਿਲੀਜ਼ ਤੋਂ ਪਹਿਲਾਂ ਹੀ ਵਾਇਰਲ ਹੋ ਗਿਆ ਸੀ ।ਇਸ ਤੋਂ ਉਹ ਇਲਾਵਾ ਫ਼ਿਲਮਾਂ ‘ਚ ਵੀ ਕੰਮ ਕਰ ਰਹੇ ਹਨ ।