ਟਾਈਗਰ ਸ਼ਰਾਫ ਲਈ ਇੰਨ੍ਹਾ ਦੀਵਾਨਾਪਣ, ਐਕਟਰ ਦੀ ਝਲਕ ਮਿਲਦੇ ਹੀ ਬੇਹੋਸ਼ ਹੋਈ ਇਹ ਫੈਨ, ਦੇਖੋ ਵੀਡੀਓ

written by Lajwinder kaur | April 25, 2022

Tiger Shroff Fan: ਹੀਰੋ-ਹੀਰੋਇਨ ਦੀ ਇੱਕ ਝਲਕ ਪਾਉਣ ਲਈ ਪ੍ਰਸ਼ੰਸਕ ਘੰਟਿਆਂਬੱਧੀ ਇੰਤਜ਼ਾਰ ਕਰਦੇ ਹਨ, ਕਦੇ ਲਾਈਨ ਵਿੱਚ ਖੜ੍ਹੇ ਹੁੰਦੇ ਹਨ ਅਤੇ ਕਦੇ ਭੀੜ ਵਿੱਚ ਖੜ੍ਹੇ ਹੁੰਦੇ ਹਨ। ਪਰ ਹਾਲ ਹੀ 'ਚ ਜਿਵੇਂ ਹੀ ਟਾਈਗਰ ਸ਼ਰਾਫ ਨੂੰ ਦੇਖਣ ਆਈ ਫੀਮੇਲ ਫੈਨ ਨੇ ਉਨ੍ਹਾਂ ਦੀ ਇੱਕ ਝਲਕ ਦੇਖੀ ਤਾਂ ਕੁਝ ਅਜਿਹਾ ਹੋਇਆ ਕਿ ਹਰ ਕੋਈ ਹੈਰਾਨ ਰਹਿ ਗਿਆ ਹੈ। ਇਹ ਟਾਈਗਰ ਸ਼ਰਾਫ ਤੇ ਫੈਨ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਹੋਰ ਪੜ੍ਹੋ :ਰਣਬੀਰ ਕਪੂਰ ਦੇ ਮਹਿੰਦੀ ਫੰਕਸ਼ਨ ‘ਚ ਕਰੀਨਾ ਤੇ ਕਰਿਸ਼ਮਾ ਦੇ ਕੱਪੜਿਆਂ ਦੀਆਂ ਕੀਮਤਾਂ ਸੁਣਕੇ ਉੱਡ ਜਾਣਗੇ ਤੁਹਾਡੇ ਹੋਸ਼

ਇਸ ਵੀਡੀਓ 'ਚ ਤੁਸੀਂ ਦੇਖੋਗੇ ਕਿ ਟਾਈਗਰ ਸ਼ਰਾਫ Tiger Shroff ਆਪਣੀ ਆਉਣ ਵਾਲੀ ਫ਼ਿਲਮ 'ਹੀਰੋਪੰਤੀ 2' ਦੇ ਪ੍ਰਮੋਸ਼ਨ ਲਈ ਪਹੁੰਚੇ ਸਨ। ਜਿਸ ਕਰਕੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਉਨ੍ਹਾਂ ਦੀ ਇੱਕ ਝਲਕ ਪਾਉਣ ਲਈ ਵੱਡੀ ਗਿਣਤੀ 'ਚ ਉਸ ਸਥਾਨ ‘ਤੇ ਪਹੁੰਚੇ ਸਨ। ਪ੍ਰਸ਼ੰਸਕ ਕੜਕਦੀ ਧੁੱਪ 'ਚ ਘੰਟਿਆਂਬੱਧੀ ਖੜ੍ਹੇ ਅਦਾਕਾਰ ਦਾ ਇੰਤਜ਼ਾਰ ਕਰ ਰਹੇ ਸਨ।

Tiger Shroff gets mobbed in Mumbai during Heropanti 2 promotions Image Source: Twitter

ਇਸ ਦੌਰਾਨ ਜਦੋਂ ਹੀ ਐਕਟਰ ਟਾਈਗਰ ਪ੍ਰਸ਼ੰਸਕ ਦੇ ਸਾਹਮਣੇ ਆਏ ਤਾਂ ਉਨ੍ਹਾਂ ਦੀ ਇੱਕ ਪ੍ਰਸ਼ੰਸਕ ਉਨ੍ਹਾਂ ਨੂੰ ਦੇਖ ਕੇ ਬੇਹੋਸ਼ ਹੋ ਗਈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ- 'ਟਾਈਗਰ ਨੂੰ ਦੇਖ ਕੇ ਬੇਹੋਸ਼ ਹੋ ਗਈ।'ਇਸ ਵੀਡੀਓ ਨੂੰ ਬਾਲੀਵੁੱਡ ਦੇ ਮਸ਼ਹੂਰ ਫੋਟੋਗ੍ਰਾਫਰ ਵਿਰਲ ਭਿਯਾਨੀ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਸ਼ੇਅਰ ਕੀਤਾ ਹੈ।

tiger shroff female fan video

ਫੈਨ ਨੂੰ ਇਸ ਹਾਲਤ 'ਚ ਦੇਖ ਕੇ ਟਾਈਗਰ ਸ਼ਰਾਫ ਖੁਦ ਨੂੰ ਰੋਕ ਨਹੀਂ ਸਕੇ ਤੇ ਉਨ੍ਹਾਂ ਨੇ ਇਸ ਪ੍ਰਸ਼ੰਸਕ ਨੂੰ ਸਟੇਜ 'ਤੇ ਬੁਲਾਇਆ ਅਤੇ ਗਲੇ ਲਗਾ ਲਿਆ। ਇਸ ਦੇ ਨਾਲ ਹੀ ਫੈਨ ਨਾਲ ਕੁਝ ਗੱਲਾਂ ਕੀਤੀਆਂ ਤੇ ਨਾਲ ਹੌਸਲਾ ਦਿੱਤਾ।

Tiger Shroff 2

ਟਾਈਗਰ ਨੂੰ ਫੈਨਜ਼ ਨਾਲ ਇਸ ਤਰ੍ਹਾਂ ਗੱਲ ਕਰਦੇ ਦੇਖ ਕੇ ਉੱਥੇ ਇਕੱਠੇ ਹੋਏ ਉਨ੍ਹਾਂ ਦੇ ਕਈ ਪ੍ਰਸ਼ੰਸਕ ਖੁਸ਼ ਹੋ ਗਏ ਅਤੇ ਅਭਿਨੇਤਾ ਦੀ ਦਰਿਆਦਿਲੀ ਨੂੰ ਦੇਖ ਕੇ ਉੱਚੀ-ਉੱਚੀ ਚੀਕਣ ਲੱਗੇ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।

ਫਿਲਮ 'Heropanti 2' 'ਚ ਟਾਈਗਰ ਸ਼ਰਾਫ ਤੋਂ ਇਲਾਵਾ ਤਾਰਾ ਸੁਤਾਰੀਆ ਅਤੇ ਨਵਾਜ਼ੂਦੀਨ ਸਿੱਦੀਕੀ ਮੁੱਖ ਭੂਮਿਕਾਵਾਂ 'ਚ ਹਨ। ਫਿਲਮ ਦਾ ਨਿਰਦੇਸ਼ਨ ਅਹਿਮਦ ਖਾਨ ਦੁਆਰਾ ਕੀਤਾ ਗਿਆ ਸੀ ਅਤੇ ਸਾਜਿਦ ਨਾਡਿਆਡਵਾਲਾ ਦੁਆਰਾ ਨਿਰਮਿਤ ਕੀਤਾ ਗਿਆ ਸੀ। ਇਹ ਫ਼ਿਲਮ ਇਸ ਮਹੀਨੇ 29 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ।

ਹੋਰ ਪੜ੍ਹੋ : 'ਸ਼ਰੀਕ-2’ ਫ਼ਿਲਮ ‘ਚ ਇੱਕ-ਦੂਜੇ ਨੂੰ ਟੱਕਰ ਦਿੰਦੇ ਨਜ਼ਰ ਆਉਣਗੇ ਦੇਵ ਖਰੌੜ ਤੇ ਜਿੰਮੀ ਸ਼ੇਰਗਿੱਲ

 

View this post on Instagram

 

A post shared by Viral Bhayani (@viralbhayani)

You may also like