ਹਰਸ਼ਦੀਪ ਕੌਰ ਦੀ ਆਵਾਜ਼ 'ਚ ਫ਼ਿਲਮ 'ਤਾਨਾ ਜੀ ਦ ਅਨਸੰਗ ਵਾਰਿਅਰ' ਦਾ ਗੀਤ ਹੋਇਆ ਰਿਲੀਜ਼

Written by  Shaminder   |  January 11th 2020 11:33 AM  |  Updated: January 11th 2020 11:33 AM

ਹਰਸ਼ਦੀਪ ਕੌਰ ਦੀ ਆਵਾਜ਼ 'ਚ ਫ਼ਿਲਮ 'ਤਾਨਾ ਜੀ ਦ ਅਨਸੰਗ ਵਾਰਿਅਰ' ਦਾ ਗੀਤ ਹੋਇਆ ਰਿਲੀਜ਼

ਫ਼ਿਲਮ 'ਤਾਨਾ ਜੀ ਦ ਅਨਸੰਗ ਵਾਰਿਅਰ' ਦਾ ਗੀਤ ਤਿਨਕ,ਤਿਨਕ ਦਾ ਆਡੀਓ ਸਾਹਮਣੇ ਆ ਚੁੱਕਿਆ ਹੈ । ਇਸ ਗੀਤ 'ਚ ਇੱਕ ਔਰਤ ਵੱਲੋਂ ਆਪਣੇ ਸੁਹਾਗ ਲਈ ਸ਼ਿੰਗਾਰ ਕਰਨ ਦਾ ਜ਼ਿਕਰ ਕੀਤਾ ਗਿਆ ਹੈ । ਇਸ ਗੀਤ ਨੂੰ ਸੰਗੀਤ ਦਿੱਤਾ ਹੈ ਸਚੇਤ ਪਾਰਮਪਰਾ ਨੇ । ਇਸ ਗੀਤ ਦਾ ਆਡੀਓ ਹਰਸ਼ਦੀਪ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝਾ ਕੀਤਾ ਹੈ ।

ਹੋਰ ਵੇਖੋ:ਅਜੇ ਦੇਵਗਨ ਨੇ ਇਸ ਵੱਡੀ ਵਜ੍ਹਾ ਕਰਕੇ ਫ਼ਿਲਮ ‘ਤਾਨਾਜੀ : ਦ ਅਨਸੰਗ ਵਾਰਿਅਰ’ ’ਚ ਕੀਤਾ ਕੰਮ

https://www.instagram.com/p/B7IzYmmp35K/

ਦੱਸ ਦਈਏ ਕਿ ਅਜੇ ਦੇਵਗਨ ਦੀ ਇਸ ਫ਼ਿਲਮ ਨਾਲ ਸੈਂਕੜਾ ਲਗਾਉਣ ਜਾ ਰਹੇ ਨੇ ਅਤੇ ਇਹ ਉਨ੍ਹਾਂ 100ਵੀਂ ਫ਼ਿਲਮ ਹੈ ।'ਤਾਨਾਜੀ  ਅਣਗੌਲੇ ਜਰਨੈਲ' ਨਾ ਸਿਰਫ ਮਨੋਰੰਜਨ ਭਰਪੂਰ ਹੈ, ਸਗੋਂ ਸਿੱਖਿਆਦਾਇਕ ਵੀ ਹੈ। ਇਹ ਫਿਲਮ 17ਵੀਂ ਸਦੀ ਦੇ ਮਰਾਠਾ ਸਾਮਰਾਜ ਦੁਆਲੇ ਘੁੰਮਦੀ ਹੈ। ਓਮ ਰਾਉਤ ਦੀ ਨਿਰਦੇਸ਼ਨਾਂ ਹੇਠ ਤਿਆਰ ਫਿਲਮ ਵਿੱਚ 17ਵੀਂ ਸਦੀ ਦਾ ਸੈੱਟ ਦਿਖਾਇਆ ਗਿਆ ਹੈ ਤੇ ਇਹ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਇੱਕ ਅਣਗੌਲੇ ਜਰਨੈਲ ਤਾਨਾਜੀ ਮਾਲੂਸਾਰੇ ਦੇ ਜੀਵਨ ਉੱਤੇ ਆਧਾਰਤ ਹੈ।ਇਸ ਫ਼ਿਲਮ ਦੀ ਕਹਾਣੀ ਵੀ ਬਹੁਤ ਹੀ ਰੋਚਕ ਹੈ ।

https://www.instagram.com/p/B7EFQvTpZxK/

ਇਹ ਫ਼ਿਲਮ ਜਿੱਥੇ ਇਤਿਹਾਸ ਦੇ ਪੰਨਿਆਂ ਨੂੰ ਫਰੋਲੇਗੀ,ਉੱਥੇ ਹੀ ਇੱਕ ਬਹਾਦਰ ਅਤੇ ਅਣਗੌਲੇ ਜਰਨੈਲ ਨੂੰ ਵੀ ਦੁਨੀਆ ਸਾਹਮਣੇ ਲਿਆਵੇਗੀ । ਜੋ ਕਿ ਕਿਤੇ ਨਾ ਕਿਤੇ ਅਣਗੌਲਿਆ ਗਿਆ ਹੈ ਅਤੇ ਇਸ ਫ਼ਿਲਮ ਨੂੰ ਵੇਖ ਕੇ ਛਤਰਪਤੀ ਸ਼ਿਵਾਜੀ ਦੇ ਸਮੇਂ ਬਹਾਦਰੀ ਨਾਲ ਲੜੇ ਇਸ ਯੋਧੇ ਬਾਰੇ ਲੋਕਾਂ ਨੂੰ ਜਾਣਕਾਰੀ ਮਿਲ ਸਕੇਗੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network