Trending:
ਗਾਇਕ ਮਲਕੀਤ ਸਿੰਘ ਦੁਆਰਾ ਗਾਇਆ ਗਿਆ ਹੈ ਆਗਾਮੀ ਫ਼ਿਲਮ 'ਮਰ ਗਏ ਓਏ ਲੋਕੋ' ਦਾ ਟਾਇਟਲ ਟਰੈਕ
ਆਉਣ ਵਾਲੀ ਪੰਜਾਬੀ ਫਿਲਮ 'ਮਰ ਗਏ ਓਏ ਲੋਕੋ' punjabi film ਦਾ ਟਾਈਟਲ ਟਰੈਕ 1 ਅਗਸਤ ਨੂੰ ਸਵੇਰੇ 11 ਵਜੇ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਟਰੈਕ ਨੂੰ ਗਾਇਆ ਹੈ ਮਸ਼ਹੂਰ ਗਾਇਕ ਮਲਕੀਤ ਸਿੰਘ malkit singh ਨੇ, ਜਦਕਿ ਇਸ ਦਾ ਸੰਗੀਤ ਜੇ. ਕੇ. (ਜੱਸੀ ਕਟਿਆਲ) ਦੁਆਰਾ ਦਿੱਤਾ ਗਿਆ ਹੈ| ਫਿਲਮ ਦਾ ਟੀਜ਼ਰ ਤੇ ਗੀਤ 'ਆਜਾ ਨੀ ਆਜਾ' ਪਹਿਲਾ ਹੀ ਰਿਲੀਜ਼ ਹੋ ਚੁੱਕੇ ਹਨ। ਦੋਵਾਂ ਨੂੰ ਫੈਨਸ ਦੁਆਰਾ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਮਲਕੀਤ ਸਿੰਘ ਦੁਆਰਾ ਗਾਏ ਫਿਲਮ ਦੇ ਟਾਈਟਲ ਟਰੈਕ 'ਮਰ ਗਏ ਓਏ ਲੋਕੋ' ਨੂੰ ਵੀ ਪੂਰਾ ਪਿਆਰ ਮਿਲੇਗਾ|
https://www.instagram.com/p/BlnOBOIDSkW/?taken-by=gippygrewal
ਜੇਕਰ ਆਪਾਂ ਇਸ ਫ਼ਿਲਮ ਦੀ ਗੱਲ ਕਰੀਏ ਤਾਂ ਇਹ ਇੱਕ ਬਹੁਤ ਹੀ ਵਧੀਆ ਕਾਮੇਡੀ ਫ਼ਿਲਮ ਹੈ ਜਿਸ ਵਿੱਚ ਪੰਜਾਬੀ ਫ਼ਿਲਮ punjabi film ਇੰਡਸਟਰੀ ਦੇ ਮਸ਼ਹੂਰ ਐਕਟਰ ਗਿੱਪੀ ਗਰੇਵਾਲ, ਬੀਨੂੰ ਢਿੱਲੋਂ, ਕਰਮਜੀਤ ਅਨਮੋਲ, ਸਪਨਾ ਪੱਬੀ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਹੋਬੀ ਧਾਲੀਵਾਲ, ਰਘਵੀਰ ਬੋਲੀ, ਜੱਗੀ ਸਿੰਘ, ਬਨਿੰਦਰ ਬੰਨੀ ਤੇ ਗੁਰਪ੍ਰੀਤ ਭੰਗੂ ਮੁੱਖ ਭੂਮਿਕਾ ਨਿਭਾਅ ਰਹੇ ਹਨ ਅਤੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਇਸ ਫ਼ਿਲਮ ਨੂੰ ਗਿਪੀ ਗਰੇਵਾਲ ਨੇ ਖੁਧ ਹੀ ਲਿਖਿਆ ਅਤੇ ਪ੍ਰੋਡਿਊਸ ਕੀਤਾ ਹੈ | ਇਹ ਫ਼ਿਲਮ 31 ਅਗਸਤ ਨੂੰ ਸਿਨੇਮਾਂ ਘਰਾਂ ਵਿੱਚ ਆ ਰਹੀ ਹੈ।
https://www.instagram.com/p/Blo7lG3jybz/?taken-by=gippygrewal