ਮਰਹੂਮ ਅਦਾਕਾਰ ਸਿਧਾਰਥ ਸ਼ੁਕਲਾ ਦੀ ਜਨਮ ਵਰ੍ਹੇਗੰਢ ਮੌਕੇ ਉਨ੍ਹਾਂ ਨੂੰ ਯਾਦ ਕਰ ਭਾਵੁਕ ਹੋਏ ਫੈਨਜ਼

written by Pushp Raj | December 12, 2022 12:02pm

Siddharth Shukla Birth Anniversary: ਟੀਵੀ ਐਕਟਰ ਅਤੇ ਬਿੱਗ ਬੌਸ 13 (2019-20) ਦੇ ਵਿਜੇਤਾ ਸਿਧਾਰਥ ਸ਼ੁਕਲਾ ਭਾਵੇਂ ਅੱਜ ਸਾਡੇ ਵਿਚਕਾਰ ਨਹੀਂ ਹਨ ਪਰ ਉਨ੍ਹਾਂ ਦੀਆਂ ਯਾਦਾਂ ਪ੍ਰਸ਼ੰਸਕਾਂ ਨਾਲ ਜੁੜੀਆਂ ਹੋਈਆਂ ਹਨ। ਮਰਹੂਮ ਅਦਾਕਾਰ ਸਿਧਾਰਥ ਸ਼ੁਕਲਾ ਦੀ ਜਨਮ ਵਰ੍ਹੇਗੰਢ ਮੌਕੇ ਉਨ੍ਹਾਂ ਨੂੰ ਯਾਦ ਕਰ ਫੈਨਜ਼ ਭਾਵੁਕ ਹੋਏ ਗਏ। ਵੱਡੀ ਗਿਣਤੀ 'ਚ ਬਾਲੀਵੁੱਡ ਸੈਲਬਸ ਤੇ ਫੈਨਜ਼ ਉਨ੍ਹਾਂ ਸ਼ਰਧਾਂਜਲੀ ਭੇਂਟ ਕਰ ਰਹੇ ਹਨ।

image source: Instagram

ਸਿਧਾਰਥ ਟੀਵੀ ਜਗਤ ਦੇ ਲੰਬੇ ਅਤੇ ਖੂਬਸੂਰਤ ਅਦਾਕਾਰਾਂ ਵਿੱਚੋਂ ਇੱਕ ਸਨ। ਹਰ ਕੋਈ ਉਸ ਦੀ ਮਜ਼ਬੂਤ ​​ਸ਼ਖਸੀਅਤ ਦਾ ਦੀਵਾਨਾ ਸੀ। ਪਰ ਸਿਰਫ਼ 40 ਸਾਲ ਦੀ ਉਮਰ ਵਿੱਚ ਸਿਧਾਰਥ ਸ਼ੁਕਲਾ ਦੇ ਜਾਣ ਨਾਲ ਉਨ੍ਹਾਂ ਦੇ ਫੈਨਜ਼ ਦੀਆਂ ਅੱਖਾਂ ਵਿੱਚ ਹੰਝੂ ਆ ਗਏ।

ਸਿਧਾਰਥ ਦੀ ਜ਼ਿੰਦਗੀ ਬਾਰੇ ਗੱਲ ਕਰੀਏ ਤਾਂ ਸਿਧਾਰਥ ਜਨਮ 12 ਦਸੰਬਰ 1980 ਨੂੰ ਮੁੰਬਈ, ਮਹਾਰਾਸ਼ਟਰ ਵਿੱਚ ਇੱਕ ਬ੍ਰਾਹਮਣ ਪਰਿਵਾਰ ਵਿੱਚ ਹੋਇਆ ਸੀ। ਦੱਸ ਦੇਈਏ ਕਿ ਸਿਧਾਰਥ ਸ਼ੁਕਲਾ ਦੀ ਮੌਤ 2 ਸਤੰਬਰ 2021 ਨੂੰ ਮੁੰਬਈ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ। ਉਦੋਂ ਉਸਦੀ ਉਮਰ 40 ਸਾਲ ਸੀ।

image source: Instagram

ਸਿਧਾਰਥ ਸ਼ੁਕਲਾ ਨੇ ਟੀਵੀ ਜਗਤ ਵਿੱਚ ਕਾਮਯਾਬੀ ਹਾਸਿਲ ਕੀਤੀ। ਸਿਧਾਰਥ ਸ਼ੁਕਲਾ ਨੇ ਬਤੌਰ ਮਾਡਲ, ਹੋਸਟ ਤੇ ਅਦਾਕਾਰ ਵਜੋਂ ਕਈ ਸ਼ੋਅਸ ਵਿੱਚ ਕੰਮ ਕੀਤਾ। ਉਹ ਬਿੱਗ ਬੌਸ ਸੀਜ਼ਨ 13 ਦੀ ਜੇਤੂ ਰਹਿ ਚੁੱਕੇ ਸਨ। ਸਿਧਾਰਥ ਨੇ ਕਈ ਟੀਵੀ ਸ਼ੋਅਜ਼ ਜਿਵੇਂ - ਉਤਰਨ, ਬਾਲਿਕਾ ਵਧੂ, ਬਾਬੁਲ ਕਾ ਅੰਗਨਾ ਛੂਟੇ ਨਾ, ਯੇ ਅਜਨਬੀ, ਲਵ ਯੂ ਜ਼ਿੰਦਗੀ, ਆਦਿ ਵਿੱਚ ਕੰਮ ਕੀਤਾ।

ਸਿਧਾਰਥ ਬਹੁਤ ਹੀ ਹੋਣਹਾਰ ਅਭਿਨੇਤਾ ਸਨ ਅਤੇ ਇਸ ਲਈ ਉਨ੍ਹਾਂ ਨੂੰ ਕਈ ਪੁਰਸਕਾਰ ਵੀ ਮਿਲ ਚੁੱਕੇ ਸਨ। ਉਨ੍ਹਾਂ ਨੇ ਦੋ ਸ਼੍ਰੇਣੀਆਂ ਵਿੱਚ 2012 ਗੋਲਡਨ ਪੇਟਲ ਅਵਾਰਡ ਜਿੱਤੇ ਜਿਨ੍ਹਾਂ ਵਿੱਚ ਮੋਸਟ ਪਾਪੂਲਰ ਫੇਸ ਮੇਲ, ਬੈਸਟ ਆਨ ਸਕਰੀਨ ਕਪਲ ਆਨ ਕਲਰਸ ਸ਼ਾਮਿਲ ਹਨ।

image source: Instagram

 

ਹੋਰ ਪੜ੍ਹੋ: ਜਨਮਦਿਨ ਦੇ ਮੌਕੇ ਸਿਧਾਰਥ ਸ਼ੁਕਲਾ ਨੂੰ ਯਾਦ ਕਰ ਭਾਵੁਕ ਹੋਈ ਸ਼ਹਿਨਾਜ਼ ਗਿੱਲ, ਲਿਖਿਆ, 'ਮੈਂ ਤੁਹਾਨੂੰ ਫ਼ੇਰ ਮਿਲਾਂਗੀ'

ਸਿਧਾਰਥ ਅੱਜ ਵੀ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ 'ਚ ਜ਼ਿੰਦਾ ਹਨ। ਇਸ ਦੀ ਤਾਜ਼ਾ ਮਿਸਾਲ ਸਾਹਮਣੇ ਆਈ ਹੈ। ਦਰਅਸਲ ਸੋਸ਼ਲ ਮੀਡੀਆ 'ਤੇ ਸਿਧਾਰਥ ਦੇ ਫੈਨਜ਼ ਉਨ੍ਹਾਂ ਦੇ ਜਨਮਦਿਨ 'ਤੇ ਉਨ੍ਹਾਂ ਯਾਦ ਕਰ ਭਾਵੁਕ ਹੋ ਗਏ ਹਨ। ਇਸ ਦੌਰਾਨ ਇੱਕ ਵਾਰ ਫੇਰ ਸੋਸ਼ਲ ਮੀਡੀਆ 'ਤੇ ਸਿਧਾਰਥ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

You may also like