ਅੱਜ ਹੈ ਹਾਰਬੀ ਸੰਘਾ ਦਾ ਜਨਮ ਦਿਨ, ਜਨਮ ਦਿਨ ‘ਤੇ ਜਾਣੋਂ ਉਨ੍ਹਾਂ ਦੇ ਸੰਘਰਸ਼ ਅਤੇ ਫ਼ਿਲਮੀ ਸਫ਼ਰ ਬਾਰੇ

written by Shaminder | May 20, 2022

ਹਾਰਬੀ ਸੰਘਾ (Harby Sangha) ਦਾ ਅੱਜ ਜਨਮ ਦਿਨ (Birthday)  ਹੈ । ਇਸ ਮੌਕੇ ਅਦਾਕਾਰ ਕਰਮਜੀਤ ਅਨਮੋਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਅਦਾਕਾਰ ਨੂੰ ਵਧਾਈ ਦਿੱਤੀ ਹੈ । ਇਸ ਦੇ ਨਾਲ ਹੀ ਹਾਰਬੀ ਸੰਘਾ ਨੇ ਖੁਦ ਵੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਆਪਣੇ ਜਨਮਦਿਨ ਬਾਰੇ ਦੱਸਿਆ ਹੈ । ਹਾਰਬੀ ਸੰਘਾ ਨੇ ਜਿਉਂ ਹੀ ਇਸ ਤਸਵੀਰ ਨੂੰ ਸ਼ੇਅਰ ਕੀਤਾ ਉਨ੍ਹਾਂ ਨੂੰ ਵਧਾਈ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।

ਹਾਰਬੀ ਸੰਘਾ

ਹੋਰ ਪੜ੍ਹੋ : ਹਾਰਬੀ ਸੰਘਾ ਆਪਣੇ ਬੇਟੇ ਦੇ ਨਾਲ ਦਿਲਜੀਤ ਦੋਸਾਂਝ ਦੇ ਗੀਤਾਂ ‘ਤੇ ਝੂਮਦੇ ਆਏ ਨਜ਼ਰ, ਵੇਖੋ ਵੀਡੀਓ

ਹਾਰਬੀ ਸੰਘਾ ਨੇ ਪੰਜਾਬੀ ਇੰਡਸਟਰੀ ‘ਚ ਜੋ ਜਗ੍ਹਾ ਬਣਾਈ ਹੈ, ਉਸ ਮੁਕਾਮ ਨੂੰ ਹਾਸਲ ਕਰਨ ਦੇ ਲਈ ਉਨ੍ਹਾਂ ਨੂੰ ਕਰੜਾ ਸੰਘਰਸ਼ ਕਰਨਾ ਪਿਆ ਹੈ । ਹਾਰਬੀ ਸੰਘਾ ਦਾ ਜਨਮ ਮਾਤਾ ਪ੍ਰੀਤਮ ਕੌਰ ਅਤੇ ਪਿਤਾ ਸਵਰਨ ਸਿੰਘ ਦੇ ਘਰ ਪਿੰਡ ਸੰਘੇ ਜ਼ਿਲ੍ਹਾ ਜਲੰਧਰ 'ਚ ਹੋਇਆ ।

Harby Sangha ,,

ਹੋਰ ਪੜ੍ਹੋ : ਗਰਮੀ ‘ਚ ਰੁੱਖਾਂ ਦੀ ਛਾਵੇਂ ਇੰਝ ਸਮਾਂ ਬਿਤਾਉਂਦੇ ਨੇ ਸਰਹੱਦਾਂ ਦੇ ਰਾਖੇ, ਵੀਡੀਓ ਦਰਸ਼ਨ ਔਲਖ ਨੇ ਕੀਤਾ ਸਾਂਝਾ

ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਪਿੰਡ ਲਿੱਦਰਾਂ 'ਚ ਪੂਰੀ ਕੀਤੀ ਅਤੇ ਡੀਏਵੀ ਕਾਲਜ ਨਕੋਦਰ ਚੋਂ ਉੱਚ ਸਿੱਖਿਆ ਹਾਸਿਲ ਕੀਤੀ ।ਹਾਰਬੀ ਸੰਘਾ ਨੇ ਜਿਸ ਸਮੇਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਤਾਂ ਉਨ੍ਹਾਂ ਦੇ ਆਰਥਿਕ ਹਾਲਾਤ ਬਹੁਤੇ ਵਧੀਆ ਨਹੀਂ ਸਨ ।ਘਰ ਦੇ ਗੁਜ਼ਾਰੇ ਲਈ ਉਨ੍ਹਾਂ ਨੇ ਕਈ ਸ਼ੋਅ ਵੀ ਕੀਤੇ ਅਤੇ ਕਈ ਵਾਰ ਆਰਕੈਸਟਰਾਂ ਵਾਲਿਆਂ ਨਾਲ ਵੀ ਕੰਮ ਕੀਤਾ ।

Harby Sangha ,-min Image From Instagram

ਜਦੋਂ ਉਹ ਪਹਿਲੀ ਵਾਰ ਸ਼ੋਅ ‘ਤੇ ਗਏ ਤਾਂ ਉਨ੍ਹਾਂ ਨੂੰ ਮਹਿਜ਼ ਵੀਹ ਰੁਪਏ ਮਿਹਨਤਾਨਾ ਮਿਲਿਆ ਸੀ । ਇੱਕ ਸਮਾਂ ਅਜਿਹਾ ਵੀ ਸੀ ਜਦੋਂ ਉਨ੍ਹਾਂ ਨੇ ਕੁਝ ਸਮਾਂ ਬਤੌਰ ਕੰਪਾਊਡਰ ਵੀ ਕੰਮ ਕੀਤਾ ਸੀ । ਅੱਜ ਹਾਰਬੀ ਸੰਘਾ ਹਰ ਦੂਜੀ ਫ਼ਿਲਮ ‘ਚ ਨਜ਼ਰ ਆਉਂਦੇ ਹਨ । ਉਨ੍ਹਾਂ ਤੋਂ ਬਿਨ੍ਹਾਂ ਕੋਈ ਵੀ ਫ਼ਿਲਮ ਅਧੂਰੀ ਜਾਪਦੀ ਹੈ ।

 

View this post on Instagram

 

A post shared by Harby Sangha (@harbysangha)

You may also like