ਅੱਜ ਹੈ ਹਾਰਬੀ ਸੰਘਾ ਦੀ ਧੀ ਸੁਖਲੀਨ ਸੰਘਾ ਦਾ ਜਨਮਦਿਨ, ਐਕਟਰ ਨੇ ਪਿਆਰੀ ਜਿਹੀ ਪੋਸਟ ਪਾ ਕੇ ਧੀ ਰਾਣੀ ਲਈ ਮੰਗੀਆਂ ਅਸੀਸਾਂ

written by Lajwinder kaur | July 19, 2021

ਪੰਜਾਬੀ ਫ਼ਿਲਮੀ ਜਗਤ ਦੇ ਨਾਮੀ ਐਕਟਰ ਹਾਰਬੀ ਸੰਘਾ ਜਿਨ੍ਹਾਂ ਦੀ ਅਦਾਕਾਰੀ ਹਰ ਕਿਸੇ ਦਾ ਦਿਲ ਜਿੱਤ ਲੈਂਦੀ ਹੈ । ਉਨ੍ਹਾਂ ਦੀਆਂ ਹਾਸੇ ਠੱਠੇ ਨਾਲ ਭਰਪੂਰ ਗੱਲਾਂ ਅਤੇ ਡਾਇਲਾਗਸ ਹਰ ਕਿਸੇ ਦਾ ਦਿਲ ਜਿੱਤ ਲੈਂਦੇ ਹਨ । ਪੰਜਾਬੀ ਫ਼ਿਲਮਾਂ ‘ਚ ਉਨ੍ਹਾਂ ਨੇ ਹਰ ਤਰ੍ਹਾਂ ਦੇ ਰੋਲ ਨਿਭਾਏ ਹਨ । ਪੰਜਾਬੀ ਐਕਟਰ ਹਾਰਬੀ ਸੰਘਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਅਕਸਰ ਹੀ ਆਪਣੇ ਪਰਿਵਾਰ ਵਾਲਿਆਂ ਨਾਲ ਬਿਤਾਏ ਖੁਸ਼ਨੁਮਾ ਪਲਾਂ ਨੂੰ ਸਾਂਝਾ ਕਰਦੇ ਰਹਿੰਦੇ ਨੇ । ਅੱਜ ਉਨ੍ਹਾਂ ਦੀ ਲਾਡੋ ਰਾਣੀ ਦਾ ਜਨਮਦਿਨ ਹੈ।

punjabi actor harby sangha with his kids image source- instagram

ਹੋਰ ਪੜ੍ਹੋ : ਹੱਥ ‘ਚ ਮਾਇਕ ਲੈ ਕੇ ਗਾਉਂਦੇ ਹੋਏ ਇਸ ਸਰਦਾਰ ਗੱਭਰੂ ਨੂੰ ਕੀ ਤੁਸੀਂ ਪਹਿਚਾਣਿਆ? ਪੰਜਾਬੀ ਮਿਊਜ਼ਿਕ ਜਗਤ ਦਾ ਹੈ ਇਹ ਨਾਮੀ ਗਾਇਕ, ਕਮੈਂਟ ਕਰਕੇ ਦੱਸੋ ਨਾਂਅ

ਹੋਰ ਪੜ੍ਹੋ : ਹਰਦੀਪ ਗਰੇਵਾਲ ਦੀ ਫ਼ਿਲਮ ‘ਤੁਣਕਾ-ਤੁਣਕਾ’ ਨਵੀਂ ਰਿਲੀਜ਼ ਡੇਟ ਆਈ ਸਾਹਮਣੇ, ਹੁਣ ਇਸ ਦਿਨ ਬਣੇਗੀ ਸਿਨੇਮਾ ਘਰਾਂ ਦਾ ਸ਼ਿੰਗਾਰ

inside image of harby sangha and his daughter image source- instagram

ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਬੇਟੀ ਨੂੰ ਬਰਥਡੇਅ ਵਿਸ਼ ਕਰਦੇ ਹੋਏ ਲਿਖਿਆ ਹੈ- ‘ਅੱਜ ਸਾਡੀ ਧੀ ਰਾਣੀ ਸੁਖਲੀਨ ਸੰਘਾ ਦਾ 🎂🎂ਜਨਮ ਦਿਨ ਹੈ ਸਾਰਿਆਂ ਨੂੰ ਮੁਬਾਰਕਾਂ ਹੈ ਮਾਂ ਪ੍ਰੀਤਮਾਂ ਸਭ ਦਾ ਭਲਾ ਕਰੀ 🙏Happy birthday Sukhleen put khush raho 😘👍🍫🎂’ । ਇਸ ਪੋਸਟ ਉੱਤੇ ਮਨੋਰੰਜਨ ਜਗਤ ਕਲਾਕਾਰਾਂ ਤੇ ਪ੍ਰਸ਼ੰਸਕ ਕਮੈਂਟ ਕਰਕੇ ਧੀ ਰਾਣੀ ਨੂੰ ਬਰਥਡੇਅ ਵਿਸ਼ ਕਰਕੇ ਆਪਣੀ ਅਸੀਸਾਂ ਦੇ ਰਹੇ ਨੇ।

harby sandha comments

ਜੇ ਗੱਲ ਕਰੀਏ ਦੇ ਵਰਕ ਫਰੰਟ ਦੀ ਤਾਂ ਉਹ ਆਪਣੀ ਪੰਜਾਬੀ ਫ਼ਿਲਮੀ ਜਗਤ ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਨੇ। ਉਹ ਹਰ ਕਿਰਦਾਰ ਨੂੰ ਬਹੁਤ ਬਾਖੂਬੀ ਦੇ ਨਾਲ ਨਿਭਾਉਂਦੇ ਨੇ ਭਾਵੇਂ ਉਹ ਕਾਮੇਡੀ ਵਾਲਾ ਹੋਵੇ ਜਾਂ ਫਿਰ ਸੰਜੀਦਾ। ਉਹ ਕਈ ਸੁਪਰ ਹਿੱਟ ਫ਼ਿਲਮਾਂ ਚ ਕੰਮ ਕਰ ਚੁੱਕੇ ਨੇ। ਆਉਣ ਵਾਲੇ ਸਮੇਂ 'ਚ ਉਹ ਪਾਣੀ ‘ਚ ਮਧਾਣੀ, ਯਮਲਾ ਤੋਂ ਇਲਾਵਾ ਕਈ ਹੋਰ ਫ਼ਿਲਮਾਂ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।

upcoming movie of actor harby sangha

 

View this post on Instagram

 

A post shared by Harby Sangha (@harbysangha)

0 Comments
0

You may also like