ਕਿਮੀ ਵਰਮਾ ਦਾ ਹੈ ਅੱਜ ਜਨਮ ਦਿਨ, ਇਸ ਤਰ੍ਹਾਂ ਸ਼ੁਰੂ ਹੋਇਆ ਸੀ ਫ਼ਿਲਮੀ ਕਰੀਅਰ

Written by  Rupinder Kaler   |  November 20th 2020 07:05 PM  |  Updated: November 20th 2020 07:07 PM

ਕਿਮੀ ਵਰਮਾ ਦਾ ਹੈ ਅੱਜ ਜਨਮ ਦਿਨ, ਇਸ ਤਰ੍ਹਾਂ ਸ਼ੁਰੂ ਹੋਇਆ ਸੀ ਫ਼ਿਲਮੀ ਕਰੀਅਰ

ਅਦਾਕਾਰਾ ਕਿਮੀ ਵਰਮਾ ਦਾ ਅੱਜ ਜਨਮਦਿਨ ਹੈ। ਕਿਮੀ ਵਰਮਾ ਦਾ ਜਨਮ 20 ਨਵੰਬਰ, 1977 ਨੁੰ ਜਗਰਾਓ ਲੁਧਿਆਣਾ, ਪੰਜਾਬ 'ਚ ਪਿਤਾ ਕ੍ਰਿਸ਼ਨ ਕਮਲ ਤੇ ਮਾਤਾ ਕਮਲਜੀਤ ਦੇ ਘਰ ਹੋਇਆ। ਜੇਕਰ ਗੱਲ ਕਰੀਏ ਉਹਨਾਂ ਦੇ ਅਸਲੀ ਨਾਮ ਦੀ ਤਾਂ ਉਹ ਹੈ ਕਿਰਨਦੀਪ ਵਰਮਾ । ਕਿਮੀ ਦੇ ਪਿਤਾ ਇੱਕ ਬਹੁਤ ਹੀ ਫੇਮਸ ਫੋਟੋਗ੍ਰਾਫਰ ਰਹਿ ਚੁੱਕੇ ਹਨ। ਕਿਮੀ ਦੀ ਪੜਾਈ ਦੀ ਗੱਲ ਕਰੀਏ ਤਾਂ ਉਹਨਾਂ ਨੇ ਜਗਰਾਓ ਤੇ ਮੁੰਬਈ ਤੋਂ ਕੀਤੀ।

ਹੋਰ ਪੜ੍ਹੋ :

kimi verma

ਬੰਬੇ ਯੂਨੀਵਰਸਿਟੀ ਤੋਂ ਐੱਮ.ਬੀ.ਏ. ਕਰਨ ਤੋਂ ਬਾਅਦ ਉਹ ਅਮਰੀਕਾ ਚਲੀ ਗਈ ਅਤੇ ਵਰਤਮਾਨ ਸਮੇਂ ਵੀ ਉਹ ਉੱਥੇ ਹੀ ਰਹਿ ਰਹੀ ਹੈ। ਨਿੱਜੀ ਜਿੰਦਗੀ ਦੀ ਗੱਲ ਕਰੀਏ ਤਾਂ ਉਹਨਾਂ ਦਾ ਵਿਆਹ ਵਿਸ਼ਾਲ ਨਾਲ ਹੋਇਆ। ਵਿਆਹ ਤੋਂ ਬਾਅਦ ਕਿਮੀ ਦੇ ਘਰ ਦੋ ਬੇਟੀਆਂ ਨੇ ਜਨਮ ਲਿਆ ਜਿਸ ਦੀ ਖੁਸ਼ੀ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ 'ਤੇ ਦਰਸ਼ਕਾਂ ਨਾਲ ਸਾਂਝੀ ਕੀਤੀ ਸੀ ।

kimi verma

ਜਦੋਂ ਕਿਮੀ ਦਸਵੀਂ 'ਚ ਸਨ ਤਾਂ ਉਹਨਾਂ ਦੇ ਪਿਤਾ ਦੇ ਦੋਸਤ ਮਨਮੋਹਨ ਫਿਲਮ ਲਈ ਇੱਕ ਦਸ ਕੁ ਸਾਲਾਂ ਦੀ ਕੁੜੀ ਲੱਭ ਰਹੇ ਸਨ ਜਦ ਉਹਨਾਂ ਨੇ ਕਿਮੀ ਨੂੰ ਦੇਖਿਆ ਤਾਂ ਉਸ ਨੂੰ ਫਿਲਮ ਲਈ ਫਾਈਨਲ ਕਰ ਲਿਆ ਅਤੇ ਕਿਮੀ ਦੇ ਦਸਵੀਂ ਦੀ ਪ੍ਰੀਖਿਆ ਤੋਂ ਬਾਅਦ ਇਸ ਫਿਲਮ ਦੀ ਸ਼ੂਟਿੰਗ ਪੂਰੀ ਕੀਤੀ ਗਈ। ਫਿਲਮ ਨੂੰ ਬਣਦੇ ਬਣਦੇ ਤਿੰਨ ਚਾਰ ਸਾਲ ਲੱਗ ਗਏ।1994 'ਚ ਫਿਲਮ ਰਿਲੀਜ਼ ਹੋਈ। ਕਿਮੀ ਨੇ ਪੜਾਈ ਕਰਦੇ ਸਮੇਂ ਕੋਈ ਵੀ ਡਰਾਮਾ ਕੰਪੀਟੀਸ਼ਨ 'ਚ ਭਾਗ ਨਹੀਂ ਲਿਆ ਤੇ ਨਾ ਹੀ ਕਦੇ ਐਕਟਿੰਗ ਸਿੱਖੀ ਸੀ।

Kimi Verma

ਇਸ ਫਿਲਮ ਤੋਂ ਬਾਅਦ ਕਿਮੀ ਨੇ ਸਾਲ 2000 'ਚ ਆਈ ਫਿਲਮ ‘ਸ਼ਹੀਦ ਊਧਮ ਸਿੰਘ’ , ‘ਜੀ ਆਇਆ ਨੂੰ’, 2004 'ਚ ‘ਅਸਾਂ ਨੂੰ ਮਾਣ ਵਤਨਾਂ ਦਾ’, 2008 'ਚ ‘ਮੇਰਾ ਪਿੰਡ’ 2009 'ਚ ‘ਸਤਿ ਸ਼੍ਰੀ ਅਕਾਲ’ , 2010 'ਚ ‘ਇੱਕ ਕੁੜੀ ਪੰਜਾਬ ਦੀ’ ਤੇ ਫਿਰ 2012 'ਚ ਫਿਲਮ ਆਈ ‘ਅੱਜ ਦੇ ਰਾਂਝੇ’ । ਇਸ ਤੋਂ ਬਾਅਦ ਕਿਮੀ ਕਾਫੀ ਲੰਬੇ ਸਮੇਂ ਤੱਕ ਫਿਲਮਾਂ ਤੋਂ ਦੂਰ ਰਹੇ। 1994 'ਚ ਕਿਮੀ ਨੇ ਕਾਲਜ 'ਚ ਪੜਦੇ ਸਮੇਂ ਫੇਮਿਨਾ ਮਿਸ ਬਿਉਟੀਫੁਲ ਹੇਅਰ ਦਾ ਖਿਤਾਬ ਜਿੱਤਿਆ ਸੀ। ਯੂਐਸਏ 'ਚ ਮਿਸ ਇੰਡੀਆਂ ਪੀਜੈਂਟ ਨੂੰ ਵੀ ਕਿਮੀ ਜਿੱਤ ਚੁਕੇ ਹਨ।

 

You May Like This
DOWNLOAD APP


© 2023 PTC Punjabi. All Rights Reserved.
Powered by PTC Network