ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੀ ਅੱਜ ਹੈ 34ਵੀਂ ਬਰਸੀ, ਗਾਇਕਾ ਪਰਵੀਨ ਭਾਰਟਾ ਨੇ ਤਸਵੀਰ ਸਾਂਝੀ ਕਰਦੇ ਹੋਏ ਦਿੱਤੀ ਸ਼ਰਧਾਂਜਲੀ

written by Shaminder | March 08, 2022

ਪੰਜਾਬੀ ਇੰਡਸਟਰੀ ‘ਚ ਕਈ ਅਜਿਹੇ ਗਾਇਕ ਹੋਏ ਹਨ, ਜੋ ਬੇਵਕਤੀ ਵਿਛੋੜਾ ਦੇ ਗਏ ਸਨ । ਉਹ ਗਾਇਕ ਅੱਜ ਬੇਸ਼ੱਕ ਪੰਜਾਬੀ ਇੰਡਸਟਰੀ ‘ਚ ਨਹੀਂ ਹਨ । ਪਰ ਆਪਣੇ ਗੀਤਾਂ ਦੇ ਕਾਰਨ ਉਹ ਹਮੇਸ਼ਾ ਚਰਚਾ ‘ਚ ਰਹੇ ਹਨ। ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਪੰਜਾਬੀ ਇੰਡਸਟਰੀ ਦੇ ਉਹ ਫਨਕਾਰ ਜਿਨ੍ਹਾਂ ਦਾ ਨਾਮ ਰਹਿੰਦੀ ਦੁਨੀਆ ਤੱਕ ਰਹੇਗਾ ।ਉਨ੍ਹਾਂ ਦੇ ਪ੍ਰਸ਼ੰਸਕ ਅੱਜ ਵੀ ਉਨ੍ਹਾਂ ਨੂੰ ਯਾਦ ਕਰਦੇ ਹਨ।ਅਮਰ ਸਿੰਘ ਚਮਕੀਲਾ (Amar Singh Chamkila) ਅਤੇ ਗਾਇਕਾ ਅਮਰਜੋਤ (Amarjot) ਦੀ ਅੱਜ 34ਵੀਂ ਬਰਸੀ (Death Anniversary) ਹੈ । ਅੱਜ ਦੇ ਹੀ ਦਿਨ ਉਹ ਇਸ ਫ਼ਾਨੀ ਸੰਸਾਰ ਨੂੰ ਹਮੇਸ਼ਾ ਦੇ ਲਈ ਅਲਵਿਦਾ ਕਹਿ ਗਏ ਸਨ ।

Amar singh Chamkila image From instagram

ਹੋਰ ਪੜ੍ਹੋ : ਗਾਇਕਾ ਪਰਵੀਨ ਭਾਰਟਾ ਨੇ ਭਰਾ ਦੇ ਵਿਆਹ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਪ੍ਰਸ਼ੰਸਕ ਵੀ ਦੇ ਰਹੇ ਗਾਇਕਾ ਨੂੰ ਵਧਾਈ

ਗਾਇਕਾ ਪਰਵੀਨ ਭਾਰਟਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ਕਿ ‘ਅਮਰ ਗਾਇਕ ਜੋੜੀ…ਅੱਜ ਵਿਸ਼ਵ ਪ੍ਰਸਿੱਧ ਗਾਇਕ ਜੋੜੀ ਅਮਰ ਸਿੰਘ ਚਮਕੀਲਾ ਬੀਬੀ ਅਮਰਜੋਤ ਜੀ ਅਤੇ ਹਰਜੀਤ ਗਿੱਲ,ਬਲਦੇਵ ਦੇਬੂ ਜੀ ਦੀ,..੩੪ਵੀਂ ਬਰਸੀ ਹੈ ਜੀ....ਮੇਰੇ ਵੱਲੋਂ ਇਸ ਮਹਾਨ ਗਾਇਕ ਜੋੜੀ ਅਤੇ ਸਾਥੀਆਂ ਨੂੰ ਸਲਾਮ.. ਹੈ ।

Parveen Bharta,, image From instagram

ਇਸ ਤਸਵੀਰ ‘ਤੇ ਹਰ ਕੋਈ ਕਮੈਂਟ ਕਰਕੇ ਇਸ ਗਾਇਕ ਜੋੜੀ ਨੂੰ ਸ਼ਰਧਾਂਜਲੀ ਦੇ ਰਿਹਾ ਹੈ । ਦੱਸ ਦਈਏ ਕਿ ਗਾਇਕ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਅੱਜ ਦੇ ਹੀ ਦਿਨ ਕਿਤੇ ਸ਼ੋਅ ਲਗਾ ਕੇ ਵਾਪਸ ਆਪਣੇ ਘਰ ਨੂੰ ਪਰਤ ਰਹੇ ਸਨ । ਪਰ ਦੋਵਾਂ ਨੂੰ ਰਸਤੇ ‘ਚ ਹੀ ਅਣਪਛਾਤੇ ਲੋਕਾਂ ਦੇ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ । ਇਸ ਜੋੜੀ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਸਨ ।ਦੋਵਾਂ ਦੀ ਜ਼ਿੰਦਗੀ ‘ਤੇ ਇਮਤਿਆਜ਼ ਅਲੀ ਨੇ ਫ਼ਿਲਮ ਬਨਾਉਣ ਦਾ ਵੀ ਐਲਾਨ ਕੀਤਾ ਸੀ ।

 

View this post on Instagram

 

A post shared by Its-Parveen-bharta (@parveen_bharta)

You may also like