ਗੁਰਚੇਤ ਚਿੱਤਰਕਾਰ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਤਸਵੀਰ ਸਾਂਝੀ ਕਰਕੇ ਆਖੀ ਇਹ ਗੱਲ

written by Shaminder | March 12, 2021

ਗੁਰਚੇਤ ਚਿੱਤਰਕਾਰ ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ‘ਤੇ ਲਿਖਿਆ ਕਿ 'ਅੱਜ ਦੇ ਦਿਨ ਆਪਾਂ ਥੋੜੇ ਸਾਲ ਪਹਿਲਾਂ ਜਨਮ ਲੈ ਕੇ ਦਾਦਕੇ ਨਾਨਕਿਆਂ ਨੂੰ ਖੁਸ਼ ਕੀਤਾ ਸੀ ਤੇ ਉਸ ਤੋਂ ਬਾਅਦ ਹਮੇਸ਼ਾ ਖ਼ੁਸ਼ੀਆਂ ਵੰਡਦੇ ਆ ਰਹੇ ਹਾਂ ਤੇ ਜਦ ਤੱਕ ਜ਼ਿੰਦਗੀ ਹੈ ਵੰਡਦੇ ਰਹਾਂਗੇ । ਲਵ ਜੂ ਪਿਅਰਿਓ'

gurchet Image From Gurchet Chitarkar’s Instagram
ਹੋਰ ਪੜ੍ਹੋ  : ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਕਰਦੀ ਕਰਦੀ ਰੋਣ ਲੱਗ ਪਈ ਬਜ਼ੁਰਗ ਮਾਤਾ, ਵੀਡੀਓ ਮੋਨਿਕਾ ਗਿੱਲ ਨੇ ਕੀਤਾ ਸਾਂਝਾ
gurchet chitarkar Image From Gurchet Chitarkar’s Instagram
ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਅਨੇਕਾਂ ਫ਼ਿਲਮਾਂ ਦੀਆਂ ਕਹਾਣੀਆਂ ਲਿਖੀਆਂ ਹਨ ।ਇਸ ਦੇ ਨਾਲ ਹੀ ਖੁਦ ਵੀ ਕਈ ਫ਼ਿਲਮਾਂ ‘ਚ ਅਦਾਕਾਰੀ ਕੀਤੀ ਹੈ ।
gurchet Image From Gurchet Chitarkar’s Instagram
ਗੁਰਚੇਤ ਚਿੱਤਰਕਾਰ ਦੇ ਨਾਂਅ ਨਾਲ ਜੁੜੇ ਚਿੱਤਰਕਾਰ ਸ਼ਬਦ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਇਹ ਨਾਂਅ ਉਨ੍ਹਾਂ ਦੇ ਚਿੱਤਰਕਾਰੀ ਦੇ ਸ਼ੌਂਕ ਸਦਕਾ ਮਿਲਿਆ ਹੈ ।
 
View this post on Instagram
 

A post shared by Gurchet Chitarkar (@gurchetchitarkar)

ਕਿਉਂਕਿ ਉਨ੍ਹਾਂ ਦੀਆਂ ਬਣਾਈਆਂ ਪੇਟਿੰਗਜ਼ ਨੂੰ ਸਿੱਖ ਅਜਾਇਬ ਘਰ ‘ਚ ਲਗਾਇਆ ਗਿਆ ਹੈ ਅਤੇ ਬਿਹਤਰੀਨ ਚਿੱਤਰਕਾਰੀ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਕਈ ਵਾਰ ਸਨਮਾਨਿਤ ਕੀਤਾ ਜਾ ਚੁੱਕਿਆ ਹੈ ।  

0 Comments
0

You may also like