
ਹਾਰਬੀ ਸੰਘਾ (Harby Sangha) ਦੇ ਪੁੱਤਰ ਏਕਮ ਸੰਘਾ ਦਾ ਅੱਜ ਜਨਮ (Son Birthday) ਦਿਨ ਹੈ । ਇਸ ਮੌਕੇ ਹਾਰਬੀ ਸੰਘਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਬੇਟੇ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਅੱਜ ਸਾਡੇ ਪੁੱਤਰ ਏਕਮ ਸੰਘਾ (Ekam Sangha) ਦਾ ਜਨਮ ਹੈ, ਪੁੱਤਰ ਏਕਮ ਸੰਘਾ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਤੁਸੀਂ ਵੀ ਦਿਓ ਬੱਚੇ ਨੂੰ ਆਸ਼ੀਰਵਾਦ । ਵਾਹਿਗੁਰੂ ਜੀ ਸਭ ਨੂੰ ਚੜ੍ਹਦੀਕਲਾ ‘ਚ ਰੱਖੀਂ।

ਹੋਰ ਪੜ੍ਹੋ : ਅਦਾਕਾਰਾ ਸ਼੍ਰਧਾ ਆਰਿਆ ਦੇ ਵਿਆਹ ਦੀਆਂ ਰਸਮਾਂ ਸ਼ੁਰੂ, ਮਹਿੰਦੀ ਦੀਆਂ ਤਸਵੀਰਾਂ ਵਾਇਰਲ
ਮਾਂ ਪ੍ਰੀਤਮਾ ਮਿਸ ਯੂ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ’।ਹਾਰਬੀ ਸੰਘਾ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਇੰਡਸਟਰੀ ਨੂੰ ਦਿੱਤੀਆਂ ਹਨ । ਉਹ ਅੱਜ ਹਰ ਦੂਜੀ ਫ਼ਿਲਮ ‘ਚ ਨਜ਼ਰ ਆ ਰਹੇ ਹਨ ।ਹਾਰਬੀ ਸੰਘਾ ਨੇ ਜੋ ਮੁਕਾਮ ਹਾਸਲ ਕੀਤਾ ਹੈ, ਇਸ ਪਿੱਛੇ ਉਨ੍ਹਾਂ ਦੀ ਸਾਲਾਂ ਦੀ ਮਿਹਨਤ ਹੈ ।

ਹਾਰਬੀ ਸੰਘਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਸਟੇਜ ਆਰਟਿਸਟ ਕੀਤੀ ਸੀ । ਉਹ ਸਟੇਜ ‘ਤੇ ਪਰਫਾਰਮ ਕਰਕੇ ਆਪਣੀ ਘਰ ਦੇ ਗੁਜ਼ਾਰੇ ਲਈ ਉਨ੍ਹਾਂ ਨੇ ਕਈ ਸ਼ੋਅਜ਼ ਵੀ ਕੀਤੇ ਇਹੀ ਨਹੀਂ ਕਈ ਵਾਰ ਆਰਕੈਸਟਰਾਂ ਵਾਲਿਆਂ ਨਾਲ ਵੀ ਗਏ ।ਪਹਿਲੀ ਵਾਰ ਸ਼ੋਅ 'ਤੇ ਗਏ ਤਾਂ ਉਨ੍ਹਾਂ ਨੂੰ ਸਿਰਫ਼ 20 ਰੁਪਏ ਮਿਲੇ ਸਨ। ਹਾਰਬੀ ਸੰਘਾ ਦਾ ਕਹਿਣਾ ਹੈ ਕਿ ਇੱਕ ਵਾਰ ਉਹ ਇੱਕ ਸ਼ੋਅ 'ਤੇ ਕਮੇਡੀ ਕਰਨ ਗਏ ਸਨ ।
View this post on Instagram
ਇਸ ਸ਼ੋਅ 'ਤੇ ਉਨ੍ਹਾਂ ਨੂੰ 1000 ਰੁਪਏ ਮਿਲੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਆਯੋਜਕਾਂ ਤੋਂ ਹੋਰ ਰੁਪਏ ਮੰਗੇ ਅਤੇ ਕਿਹਾ ਕਿ ਉਹ ਆਪਣੀ ਮਰੂਤੀ ਕਾਰ 'ਚ ਤੇਲ ਪਵਾਉਣਾ ਚਾਹੁੰਦੇ ਹਨ, ਪਰ ਆਯੋਜਕਾਂ ਨੇ ਬਜਟ ਦਾ ਹਵਾਲਾ ਦੇ ਕੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਬਹੁਤ ਹੀ ਘੱਟ ਪੈਸਿਆਂ ਲਈ ਕੰਮ ਕਰਦੇ ਰਹੇ ਸਨ । ਉਹ ਇੱਕ ਕੰਪਾਊਡਰ ਦੇ ਤੌਰ 'ਤੇ ਕੰਮ ਕਰਦੇ ਰਹੇ ਅਤੇ ਇਸੇ ਨੂੰ ਕਿੱਤੇ ਵਜੋਂ ਅਪਨਾਉਣ ਦਾ ਫ਼ੈਸਲਾ ਲਿਆ ।ਪਰ ਅਜਿਹੇ ਔਖੇ ਵੇਲੇ ਜਦੋਂ ਹਾਰਬੀ ਆਪਣੀ ਹਿੰਮਤ ਹਾਰ ਗਏ ਤਾਂ ਉਨ੍ਹਾਂ ਦੀ ਪਤਨੀ ਨੇ ਹੱਲਾਸ਼ੇਰੀ ਦਿੱਤੀ ਅਤੇ ਐਕਟਿੰਗ ਜਾਰੀ ਰੱਖਣ ਦੀ ਗੱਲ ਆਖੀ । ਜਿਸ ਤੋਂ ਬਾਅਦ ਜਿਸ ਤੋਂ ਬਾਅਦ ਹਾਰਬੀ ਸੰਘਾ ਇਸੇ ਖੇਤਰ 'ਚ ਡਟੇ ਰਹੇ ਅਤੇ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ।