ਤੇਰੇ ਬੂਹੇ ਅੱਗੇ ਆਈਆਂ ਲੈ ਕੇ ਜਾਣਗੀਆਂ ਵਧਾਈਆਂ , ਲੋਹੜੀ ਦਾ ਲੋਕ ਰੰਗ ,ਦੇਖੋ ਵੀਡੀਓ

written by Aaseen Khan | January 13, 2019

ਤੇਰੇ ਬੂਹੇ ਅੱਗੇ ਆਈਆਂ ਲੈ ਕੇ ਜਾਣਗੀਆਂ ਵਧਾਈਆਂ , ਲੋਹੜੀ ਦਾ ਲੋਕ ਰੰਗ ,ਦੇਖੋ ਵੀਡੀਓ : ਲੋਹੜੀ ਦਾ ਤਿਉਹਾਰ ਪੰਜਾਬ ‘ਚ ਬੜੇ ਹੀ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ । ਲੋਹੜੀ ਦਾ ਰੰਗ ਵੱਡੇ ਤੋਂ ਲੈ ਕੇ ਛੋਟੇ ਅਤੇ ਆਮ ਵਿਅਕਤੀ ਤੋਂ ਪੰਜਾਬੀ ਸਿਤਾਰਿਆਂ 'ਤੇ ਪੂਰੀ ਤਰਾਂ ਚੜਿਆ ਹੋਇਆ ਹੈ। ਵੱਖ ਵੱਖ ਇਲਾਕਿਆਂ 'ਚ ਲੋਹੜੀ ਮੰਗਣ ਅਤੇ ਮਨਾਉਣ ਦੇ ਵੱਖ ਵੱਖ ਢੰਗ ਹੁੰਦੇ ਨੇ। ਇਸੇ ਤਰਾਂ ਲੋਹੜੀ ਮੰਗਦੀਆਂ ਕੁਝ ਔਰਤਾਂ ਦੀ ਇਹ ਵੀਡੀਓ ਸ਼ੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀ ਹੈ।

https://www.instagram.com/p/BskCG3yFnyZ/

ਇਸ ਵੀਡੀਓ 'ਚ ਕੁਝ ਔਰਤਾਂ ਬੋਲੀਆਂ ਪਾ ਰਹੀਆਂ ਨੇ ਜਿਹੜੀਆਂ ਪੁਰਾਣੇ ਸਮਿਆਂ 'ਚ ਲੋਹੜੀ ਮੰਗਣ ਵੇਲੇ ਪਾਈਆਂ ਜਾਂਦੀਆਂ ਸੀ। ਲੋਹੜੀ ਦੇ ਪਾਵਨ ਤਿਉਹਾਰ ਵੇਲੇ ਹਰ ਕੋਈ ਖੁਸ਼ੀ ਦੇ ਪਲ ਸਾਂਝੇ ਕਰਦਾ ਨਜ਼ਰ ਆਉਂਦਾ ਹੈ। ਔਰਤਾਂ ਵੱਲੋਂ ਲੋਕ ਬੋਲੀਆਂ ਪਾ ਕੇ ਅਤੇ ਨੱਚ ਕੇ ਮੰਗੀ ਜਾ ਰਹੀ ਹੈ ਲੋਹੜੀ ਸ਼ਾਇਦ ਹੀ ਕਿਸੇ ਨੂੰ ਇਸ ਤਰਾਂ ਦੀਆਂ ਬੋਲੀਆਂ ਅੱਜ ਆਉਂਦੀਆਂ ਵੀ ਹੋਣਗੀਆਂ।

ਹੋਰ ਵੇਖੋ : ਜਵਾਕਾਂ ਦੀ ਟਰੇਨ ‘ਚ ਸਪਨਾ ਚੌਧਰੀ ਦੇ ਝੂਟੇ , ਦੇਖੋ ਵੀਡੀਓ

Traditional style of celebrating Lohri festival ਤੇਰੇ ਬੂਹੇ ਅੱਗੇ ਆਈਆਂ ਲੈ ਕੇ ਜਾਣਗੀਆਂ ਵਧਾਈਆਂ , ਲੋਹੜੀ ਦਾ ਲੋਕ ਰੰਗ ,ਦੇਖੋ ਵੀਡੀਓ

ਇਹ ਵੀਡੀਓ ਸ਼ੋਸ਼ਲ ਮੀਡੀਆ 'ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਨੂੰ ਪੰਜਾਬੀਆਂ ਦੇ ਹਰਮਨ ਪਿਆਰੇ ਸਿੰਗਰ ਪ੍ਰਭ ਗਿੱਲ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਪ੍ਰਭ ਗਿੱਲ ਨੇ ਇਹ ਵੀਡੀਓ ਸ਼ੇਅਰ ਕਰਦੇ ਹੋਏ ਸਾਰਿਆਂ ਨੂੰ ਲੋਹੜੀ ਦੀਆਂ ਮੁਬਾਰਕਾਂ ਦਿੱਤੀਆਂ ਹਨ।

You may also like