‘ਕਿਸੇ ਖ਼ਾਸ ਮੰਜ਼ਿਲ ਲਈ ਸਫਰ ਸੌਖਾ ਨਹੀਂ ਹੁੰਦਾ’-ਹਰਦੀਪ ਗਰੇਵਾਲ, ਇਹ ਤਸਵੀਰਾਂ ਕਰ ਰਹੀਆਂ ਨੇ ਹਰ ਇੱਕ ਨੂੰ ਹੈਰਾਨ

written by Lajwinder kaur | July 01, 2021

ਠੋਕਰ, ਬੁਲੰਦੀਆਂ, ਆਜਾ ਜ਼ਿੰਦਗੀ ਵਰਗੇ ਮੋਟੀਵੇਸ਼ਨਲ ਗੀਤਾਂ ਦੇ ਨਾਲ ਹਰ ਇੱਕ ਦਾ ਦਿਲ ਜਿੱਤਣ ਵਾਲੇ ਗਾਇਕ ਹਰਦੀਪ ਗਰੇਵਾਲ ਜੋ ਕਿ ਬਹੁਤ ਜਲਦ ਆਪਣੇ ਡੈਬਿਊ ਫ਼ਿਲਮ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਨੇ। ਜੀ ਹਾਂ ਉਹ ‘ਤੁਣਕਾ-ਤੁਣਕਾ’ ਟਾਈਟਲ ਹੇਠ ਆਪਣੀ ਪਹਿਲੀ ਫ਼ਿਲਮ ਲੈ ਕੇ ਆ ਰਹੇ ਨੇ। ਇਸ ਫ਼ਿਲਮ ਦੇ ਲਈ ਉਨ੍ਹਾਂ ਨੇ ਆਪਣੀ ਲੁੱਕ ਨੂੰ ਪੂਰੀ ਤਰ੍ਹਾਂ ਬਦਲਿਆ ਹੈ।

feature image of hardeep grewal debut movie tunka tunka teaser out now image credit: instagram

ਹੋਰ ਪੜ੍ਹੋ : ਐਕਟਰ ਰਣਵੀਰ ਸਿੰਘ ਦੀ ਨਵੀਂ ਲੁੱਕ ਨੇ ਸਭ ਨੂੰ ਕੀਤਾ ਹੈਰਾਨ, ਸਾਹਮਣੇ ਆਈਆਂ ਨਵੀਆਂ ਤਸਵੀਰਾਂ, ਲੰਬੇ ਵਾਲਾਂ ਨਾਲ ਆਏ ਨਜ਼ਰ

ਹੋਰ ਪੜ੍ਹੋ : ਤਸਵੀਰ ‘ਚ ਨਜ਼ਰ ਆ ਰਿਹਾ ਇਹ ਸਰਦਾਰ ਬੱਚਾ, ਅੱਜ ਹੈ ਬਾਲੀਵੁੱਡ ਤੇ ਪਾਲੀਵੁੱਡ ਦਾ ਨਾਮੀ ਐਕਟਰ, ਕੀ ਤੁਸੀਂ ਪਹਿਚਾਣਿਆ?

hardeep grewal shared his new post on instagram image credit: instagram

ਉਨ੍ਹਾਂ ਨੇ ਆਪਣੀ ਫੋਟੋਆਂ ਦੇ ਕੋਲਾਜ ਬਣਾ ਕੇ ਪੋਸਟ ਕੀਤਾ ਹੈ । ਉਨ੍ਹਾਂ ਨੇ ਕੈਪਸ਼ਨ ਚ ਲਿਖਿਆ ਹੈ- ‘ਕਿਸੇ ਖਾਸ ਮੰਜ਼ਿਲ ਲਈ ਸਫਰ ਸੌਖਾ ਨਹੀਂ ਹੁੰਦਾ, ਮੇਰਾ ਵੀ ਨਹੀਂ ਸੀ। ਪਰ ਜ਼ਿੰਦਗੀ ਇਸੇ ਸਫ਼ਰ ਦਾ ਨਾਮ ਹੈ। 16 ਜੁਲਾਈ ਨੂੰ ਮੇਰੇ ਨਾਲ ਸਿਨੇਮਾ ਘਰਾਂ ‘ਚ ਅਗਲਾ ਪੜਾਅ ਤੈਅ ਕਰਨ ਲਈ ਤਿਆਰ ਰਿਹੋ’। ਇਹ ਤਸਵੀਰਾਂ ਹਰ ਇੱਕ ਨੂੰ ਹੈਰਾਨ ਕਰ ਰਹੀਆਂ ਨੇ। ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਆਪਣੀ ਬਾਡੀ ਨੂੰ ਕਿਵੇਂ ਬਦਲਿਆ ਹੈ । ਪ੍ਰਸ਼ੰਸਕ ਉਨ੍ਹਾਂ ਦੀ ਮਿਹਨਤ ਦੀ ਤਾਰੀਫ ਕਰ ਰਹੇ ਨੇ। ਇਸ ਗੀਤ ਦਾ ਟੀਜ਼ਰ ਦਰਸ਼ਕਾਂ ਦਾ ਵਿਚਕਾਰ ਪੇਸ਼ ਹੋ ਚੁੱਕਿਆ ਹੈ । ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

Tunka Tunka-Hardeep Grewal image credit: instagram

ਇਸ ਫ਼ਿਲਮ ਨੂੰ ਪੀਟੀਸੀ ਗਲੋਬ ਮੂਵੀਜ਼ ਵੱਲੋਂ ਦੇਸ਼ ਭਰ ‘ਚ ਸਿਨੇਮਾ ਘਰਾਂ ‘ਚ ਡਿਸਟ੍ਰੀਬਿਊਟ ਕੀਤਾ ਜਾ ਜਾਵੇਗਾ। ਇਹ ਫ਼ਿਲਮ 16 ਜੁਲਾਈ ਨੂੰ ਸਿਨੇਮਾ ਘਰਾਂ ਦੀ ਰੌਣਕ ਬਣੇਗੀ। ਦੱਸ ਦਈਏ ‘ਤੁਣਕਾ ਤੁਣਕਾ’ ਫ਼ਿਲਮ ਸਾਲ 2020 ‘ਚ 7 ਇੰਟਰਨੈਸ਼ਨਲ ਅਵਾਰਡ ਜਿੱਤ ਚੁੱਕੀ ਹੈ।

 

0 Comments
0

You may also like