ਸਿਧਾਰਥ ਸ਼ੁਕਲਾ ਨੂੰ ਪ੍ਰਾਰਥਨਾ ਸਭਾ ‘ਚ ਦਿੱਤੀ ਗਈ ਸ਼ਰਧਾਂਜਲੀ

written by Shaminder | September 07, 2021

ਸਿਧਾਰਥ ਸ਼ੁਕਲਾ  ( Sidharth Shukla ) ਜਿਸ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ । ਉਨ੍ਹਾਂ ਦੀ ਆਤਮਿਕ ਸ਼ਾਂਤੀ ਦੇ ਲਈ ਬੀਤੇ ਦਿਨ ਪ੍ਰਾਰਥਨਾ ਸਭਾ  (Prayer Meet) ਕੀਤੀ ਗਈ । ਇਸ ਮੌਕੇ ਬ੍ਰਹਮ ਕੁਮਾਰੀ ਨੇ ਵੀ ਇਸ ਪ੍ਰਾਰਥਨਾ ਸਭਾ ‘ਚ ਹਿੱਸਾ ਲਿਆ । ਇਸ ਮੌਕੇ ਭੈਣ ਸ਼ਿਵਾਨੀ ਨੇ ਦੱਸਿਆ ਕਿ ਸਿਧਾਰਥ ਸ਼ੁਕਲਾ ਦੀ ਮਾਂ ਬਹੁਤ ਸਟ੍ਰੌਂਗ ਹਨ। ਦੱਸ ਦਈਏ ਕਿ ਬੀਤੇ ਦਿਨੀਂ ਸਿਧਾਰਥ ਸ਼ੁਕਲਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ ।

Shehnaaz and sidharth pp-min Image From Instagram

ਹੋਰ ਪੜ੍ਹੋ : ਅਦਾਕਾਰਾ ਸਾਇਰਾ ਬਾਨੋ ਦੀ ਸਿਹਤ ਵਿੱਚ ਹੋਇਆ ਸੁਧਾਰ, ਹਸਪਤਾਲ ਤੋਂ ਮਿਲੀ ਛੁੱਟੀ

ਉਨ੍ਹਾਂ ਦੇ ਅੰਤਿਮ ਸਸਕਾਰ ਦੇ ਮੌਕੇ ‘ਤੇ ਬਾਲੀਵੁੱਡ ਅਤੇ ਟੀਵੀ ਇੰਡਸਟਰੀ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ ਸੀ। ਸਿਧਾਰਥ ਸ਼ੁਕਲਾ ਦੀ ਮੌਤ ਦਾ ਹਰ ਕਿਸੇ ਨੂੰ ਬਹੁਤ ਹੀ ਜ਼ਿਆਦਾ ਦੁੱਖ ਹੋਇਆ ਹੈ ਅਤੇ ਇਕ ਵਾਰ ਤਾਂ ਕਿਸੇ ਨੂੰ ਵੀ ਯਕੀਨ ਨਹੀਂ ਸੀ ਹੋ ਰਿਹਾ ਕਿ ਸੱਚਮੁੱਚ ਸਿਧਾਰਥ ਇਸ ਦੁਨੀਆ ‘ਤੇ ਨਹੀਂ ਰਹੇ ।

 

View this post on Instagram

 

A post shared by Bollywood Pap (@bollywoodpap)

ਪਰ ਸਭ ਤੋਂ ਜ਼ਿਆਦਾ ਟੁੱਟ ਗਈ ਹੈ ਸਿਧਾਰਥ ਸ਼ੁਕਲਾ ਦੀ ਦੋਸਤ ਸ਼ਹਿਨਾਜ਼ ਗਿੱਲ । ਜਿਸ ਨੂੰ ਸਿਧਾਰਥ ਦੀ ਮੌਤ ਨੇ ਅੰਦਰ ਤੱਕ ਤੋੜ ਕੇ ਰੱਖ ਦਿੱਤਾ ਹੈ । ਅੰਤਿਮ ਸਸਕਾਰ ਦੇ ਮੌਕੇ ‘ਤੇ ਸ਼ਹਿਨਾਜ਼ ਦੀ ਹਾਲਤ ਕਿਸੇ ਤੋਂ ਵੀ ਵੇਖੀ ਨਹੀਂ ਸੀ ਜਾ ਰਹੀ ।

Sidharth Shukla -min Image From Instagram

ਦੋਵਾਂ ਦੀ ਮੁਲਾਕਾਤ ਬਿੱਗ ਬੌਸ ਸ਼ੋਅ ਦੇ ਦੌਰਾਨ ਹੋਈ ਸੀ ।ਦੋਵਾਂ ਦੀ ਜੋੜੀ ਨੂੰ ਕਾਫੀ ਪਸੰਦ ਵੀ ਕੀਤਾ ਜਾਂਦਾ ਹੈ । ਸਿਧਾਰਥ ਦੀ ਮੌਤ ਤੋਂ ਬਾਅਦ ਤਾਂ ਖ਼ਬਰਾਂ ਇੱਥੋਂ ਤੱਕ ਵੀ ਵਾਇਰਲ ਹੋ ਰਹੀਆਂ ਹਨ ਕਿ ਸਿਧਾਰਥ ਅਤੇ ਸ਼ਹਿਨਾਜ਼ ਦਸੰਬਰ ‘ਚ ਵਿਆਹ ਕਰਵਾਉਣ ਜਾ ਰਹੇ ਸਨ ।

 

You may also like