ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਪਾਕਿਸਤਾਨੀ ਆਰਮੀ ਵੱਲੋਂ Wagah Border 'ਤੇ ਦਿੱਤੀ ਗਈ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਵਾਲਾ ਵੀਡੀਓ

written by Lajwinder kaur | July 03, 2022

ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਜੋ ਭਾਵੇਂ ਇਸ ਸੰਸਾਰ ਤੋਂ ਚੱਲਾ ਗਿਆ ਹੈ, ਪਰ ਅੱਜ ਵੀ ਲੋਕ ਉਸ ਨੂੰ ਦਿਲੋਂ ਯਾਦ ਕਰ ਰਹੇ ਹਨ। ਪੰਜਾਬ ਤੋਂ ਲੈ ਕੇ ਵਿਦੇਸ਼ਾਂ ਤੱਕ ਦੇ ਸਿੱਧ ਮੂਸੇਵਾਲਾ ਦੇ ਪ੍ਰਸ਼ੰਸਕ ਉਸ ਨੂੰ ਯਾਦ ਕਰਕੇ ਸ਼ਰਧਾਂਜਲੀ ਦੇ ਰਹੇ ਹਨ। ਹੁਣ ਸੋਸ਼ਲ ਮੀਡੀਆ ਉੱਤੇ ਗੁਆਂਢੀ ਮੁਲਕ ਦਾ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਜੀ ਹਾਂ ਗੱਲ ਕਰ ਰਹੇ ਹਾਂ ਪਾਕਿਸਤਾਨ ਦੇਸ਼ ਦੀ।

ਹੋਰ ਪੜ੍ਹੋ : Web Series Actress Arrested: ਵੈੱਬ ਸੀਰੀਜ਼ ਫੇਮ ਅਦਾਕਾਰਾ ਨੂੰ ਕੀਤਾ ਗਿਆ ਗ੍ਰਿਫਤਾਰ, ਜਾਣੋ ਪੂਰਾ ਮਾਮਲਾ

ਇੰਟਰਨੈੱਟ 'ਤੇ ਇੱਕ ਨਵਾਂ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਵਾਹਗਾ ਬਾਰਡਰ 'ਤੇ ਪਾਕਿਸਤਾਨੀ ਫੌਜ ਵੱਲੋਂ ਸਿੱਧੂ ਮੂਸੇਵਾਲਾ ਦਾ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ।

ਜੀ ਹਾਂ, ਇੱਕ ਵੀਡੀਓ ਜੋ ਇੰਟਰਨੈੱਟ 'ਤੇ ਵਾਇਰਲ ਹੋ ਰਿਹਾ ਹੈ, ਵਾਹਗਾ ਬਾਰਡਰ 'ਤੇ ਇੱਕ ਪ੍ਰਸ਼ੰਸਕ ਵੀਡੀਓ ਰਿਕਾਰਡ ਕਰ ਰਿਹਾ ਹੈ, ਪਾਕਿਸਤਾਨੀ ਫੌਜੀ ਜਵਾਨ ਜੋ ਕਿ ਸਿੱਧੂ ਮੂਸੇਵਾਲਾ ਦਾ ਪ੍ਰਸਿੱਧ ਗੀਤ 'ਸੋ ਹਾਈ' ਗਾ ਰਿਹਾ ਹੈ ਤੇ ਉੱਥੇ ਬੈਠੇ ਪ੍ਰਸ਼ੰਸਕ ਤਾੜੀਆਂ ਵਜਾਉਂਦੇ ਹੋਏ ਨਜ਼ਰ ਆ ਰਹੇ ਹਨ, ਇਸ ਤਰ੍ਹਾਂ ਪਾਕਿਸਤਾਨ ਦੇ ਪ੍ਰਸ਼ੰਸਕਾਂ ਨੇ ਸਿੱਧੂ ਮੂਸੇਵਾਲਾ ਨੂੰ ਇਸ ਅੰਦਾਜ਼ ਦੇ ਨਾਲ ਸ਼ਰਧਾਂਜਲੀ ਦਿੱਤੀ ਹੈ। ਇਸ ਵੀਡੀਓ ਨੂੰ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਸਿੱਧੂ ਦਾ ਗੀਤ ਵਾਹਗਾ ਬਾਰਡਰ 'ਤੇ ਅਸਲ ‘ਚ  ਚਲਾਇਆ ਗਿਆ ਸੀ ਜਾਂ ਨਹੀਂ। ਪਰ ਪ੍ਰਸ਼ੰਸਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ।

ਹਾਲਾਂਕਿ, ਇਹ ਕੋਈ ਪਹਿਲਾ ਵੀਡੀਓ ਨਹੀਂ ਹੈ ਜਿਸ ਵਿੱਚ ਦਿਖਾਇਆ ਗਿਆ ਹੈ ਕਿ ਸਿੱਧੂ ਮੂਸੇਵਾਲਾ ਨੂੰ ਸਰਹੱਦ ਤੋਂ ਪਾਰੋਂ ਪਿਆਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਸਿੱਧੂ ਮੂਸਵਾਲਾ ਦੇ ਪਾਕਿਸਤਾਨੀ ਪ੍ਰਸ਼ੰਸਕਾਂ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੀਆਂ ਹਨ।

sidhu Moose Wala , image From youtube video

ਦੱਸ ਦਈਏ ਸਿੱਧੂ ਮੂਸੇ ਵਾਲਾ ਨੂੰ 29 ਮਈ ਨੂੰ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਸੋਗ ਦੀ ਲਹਿਰ ਫੈਲ ਗਈ ਸੀ। ਵਿਦੇਸ਼ੀ ਕਲਾਕਾਰਾਂ ਨੇ ਵੀ ਸਿੱਧੂ ਮੂਸੇਵਾਲਾ ਦੀ ਮੌਤ ਉੱਤੇ ਦੁੱਖ ਜਤਾਇਆ ਸੀ।

 

You may also like