Web Series Actress Arrested: ਵੈੱਬ ਸੀਰੀਜ਼ ਫੇਮ ਅਦਾਕਾਰਾ ਨੂੰ ਕੀਤਾ ਗਿਆ ਗ੍ਰਿਫਤਾਰ, ਜਾਣੋ ਪੂਰਾ ਮਾਮਲਾ

written by Lajwinder kaur | July 03, 2022

ਪੁਣੇ ਸਿਟੀ ਪੁਲਸ ਨੇ ਕਈ ਵੈੱਬ ਸੀਰੀਜ਼ 'ਚ ਕੰਮ ਕਰ ਚੁੱਕੀ ਮਸ਼ਹੂਰ ਅਦਾਕਾਰਾ ਨੂੰ ਗ੍ਰਿਫਤਾਰ ਕੀਤਾ ਹੈ। 28 ਸਾਲਾ ਅਭਿਨੇਤਰੀ 'ਤੇ ਦੋਸ਼ ਹੈ ਕਿ ਉਸ ਨੇ ਡਿਊਟੀ 'ਤੇ ਮੌਜੂਦ ਇੱਕ ਮਹਿਲਾ ਪੁਲਿਸ ਕਰਮਚਾਰੀ ਨਾਲ ਕੁੱਟਮਾਰ ਕੀਤੀ। ਇਸ ਘਟਨਾ 'ਚ ਜ਼ਖਮੀ ਹੋਏ ਪੁਲਿਸ ਮੁਲਾਜ਼ਮ ਦਾ ਨਾਂ ਪਰਵੀਨ ਸ਼ੇਖ ਦੱਸਿਆ ਜਾ ਰਿਹਾ ਹੈ। ਉਸ ਦੀ ਸ਼ਿਕਾਇਤ 'ਤੇ ਅਭਿਨੇਤਰੀ ਦੇ ਖਿਲਾਫ ਪੁਣੇ ਦੇ ਚੰਦਨ ਨਗਰ ਪੁਲਸ ਸਟੇਸ਼ਨ 'ਚ ਐੱਫ.ਆਈ.ਆਰ. ਦਰਜ ਕਰ ਲਈ ਗਈ ਹੈ।

ਹੋਰ ਪੜ੍ਹੋ : ਛੋਟੀ ਉਮਰ 'ਚ ਇਸ ਅਦਾਕਾਰ ਨੇ ਸੰਸਾਰ ਨੂੰ ਕਿਹਾ ਅਲਵਿਦਾ, ਕੁਝ ਦਿਨ ਪਹਿਲਾਂ ਹਸਪਤਾਲ ਤੋਂ ਸ਼ੇਅਰ ਕੀਤੀ ਸੀ ਤਸਵੀਰ

feamle actress

ਮੀਡੀਆ ਰਿਪੋਰਟ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਨੂੰ ਵਾਪਰੀ ਹੈ।  ਪਰਵੀਨ ਸ਼ੇਖ ਪੁਣੇ ਸਿਟੀ ਪੁਲਿਸ ਦੇ 'ਦਾਮਿਨੀ ਸਕੁਐਡ' ਦੀ ਮੈਂਬਰ ਹੈ। ਇਸ ਘਟਨਾ ਨੂੰ ਅੰਜਾਮ ਦੇਣ ਵਾਲੀ ਅਦਾਕਾਰਾ ਮੁੰਬਈ ਦੇ ਅੰਧੇਰੀ ਇਲਾਕੇ ਦੀ ਰਹਿੰਦੀ ਹੈ। ਹਾਲਾਂਕਿ, ਉਹ ਮੂਲ ਰੂਪ ਵਿੱਚ ਕਰਨਾਟਕ ਦੀ ਦੱਸੀ ਜਾਂਦੀ ਹੈ। ਪੁਣੇ ਪੁਲਸ ਨੇ ਅਭਿਨੇਤਰੀ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਹੈ।

web series actress arrest

ਪੁਲਿਸ ਮੁਤਾਬਕ ਅਦਾਕਾਰਾ ਕਈ ਮਸ਼ਹੂਰ ਵੈੱਬ ਸੀਰੀਜ਼ ਦਾ ਹਿੱਸਾ ਰਹਿ ਚੁੱਕੀ ਹੈ ਅਤੇ ਕੰਮ ਦੇ ਸਿਲਸਿਲੇ 'ਚ ਉਹ ਪੁਣੇ ਆਈ ਸੀ। ਉਸ ਨੇ ਸ਼ਹਿਰ ਦੇ ਵਡਗਾਓਂ ਸ਼ੈਰੀ ਇਲਾਕੇ ਵਿੱਚ ਇੱਕ ਹੋਟਲ ਆਨਲਾਈਨ ਬੁੱਕ ਕਰਵਾਇਆ ਸੀ। ਪਰ ਜਦੋਂ ਉਹ ਉੱਥੇ ਪਹੁੰਚੀ ਤਾਂ ਉਸ ਨੂੰ ਉਸ ਦੀ ਇੱਛਾ ਅਨੁਸਾਰ ਸਹੂਲਤਾਂ ਨਹੀਂ ਮਿਲੀਆਂ। ਅਜਿਹੇ 'ਚ ਅਦਾਕਾਰਾ ਨੇ ਹੋਟਲ ਵਾਲਿਆਂ ਤੋਂ ਆਪਣੇ ਪੈਸੇ ਵਾਪਸ ਮੰਗੇ। ਇਸ ਕਾਰਨ ਅਭਿਨੇਤਰੀ ਅਤੇ ਹੋਟਲ ਸਟਾਫ ਵਿਚਾਲੇ ਲੜਾਈ ਹੋ ਗਈ। ਇਸੇ ਸਿਲਸਿਲੇ ਵਿੱਚ ਹੋਟਲ ਵਾਲਿਆਂ ਨੇ ਸ਼ੁੱਕਰਵਾਰ ਦੁਪਹਿਰ 1:25 ਵਜੇ ਪੁਲਿਸ ਨੂੰ ਸੂਚਿਤ ਕੀਤਾ।

web series viral

ਸੂਚਨਾ ਮਿਲਣ 'ਤੇ ਪੁਣੇ ਪੁਲਸ ਦੀ ਦਾਮਿਨੀ ਸਕੁਐਡ ਮੌਕੇ 'ਤੇ ਪਹੁੰਚੀ ਅਤੇ ਝਗੜਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਅਦਾਕਾਰਾ ਦਾ ਗੁੱਸਾ ਸੱਤਵੇਂ ਆਸਮਾਨ ਉੱਤੇ ਚੜ੍ਹਿਆ ਹੋਇਆ ਸੀ। ਅਭਿਨੇਤਰੀ ਨੇ ਮਹਿਲਾ ਪੁਲਸ ਕਰਮਚਾਰੀ ਪਰਵੀਨ ਸ਼ੇਖ ਨਾਲ ਕਥਿਤ ਤੌਰ 'ਤੇ ਦੁਰਵਿਵਹਾਰ ਕੀਤਾ, ਉਸ ਦੀ ਕੁੱਟਮਾਰ ਕੀਤੀ ਅਤੇ ਉਸ ਦੇ ਹੱਥ 'ਤੇ ਦੰਦੀ ਵੀ ਵੱਢ ਦਿੱਤੀ। ਅਜਿਹੇ 'ਚ ਪੁਲਿਸ ਨੇ ਤੁਰੰਤ ਅਦਾਕਾਰਾ ਨੂੰ ਗ੍ਰਿਫਤਾਰ ਕਰ ਲਿਆ। ਅਭਿਨੇਤਰੀ ਦੇ ਖਿਲਾਫ ਆਈਪੀਸੀ ਦੀ ਧਾਰਾ 353 (ਅਧਿਕਾਰਤ ਕੰਮ ਵਿੱਚ ਰੁਕਾਵਟ), ਧਾਰਾ 332, 427 ਅਤੇ 504 ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਹੁਣ ਇਸ ਮਾਮਲੇ ਦੀ ਜਾਂਚ ਹੋ ਰਹੀ ਹੈ।

 

You may also like