ਟਰੱਕਾਂ ਵਾਲਿਆਂ ਨੂੰ ਬਹੁਤ ਪਸੰਦ ਆ ਰਿਹਾ ਹੈ ਰਵਿੰਦਰ ਰੰਗੂਵਾਲ ਦਾ ਨਵਾਂ ਗੀਤ

Written by  Rupinder Kaler   |  November 18th 2019 10:47 AM  |  Updated: November 18th 2019 11:50 AM

ਟਰੱਕਾਂ ਵਾਲਿਆਂ ਨੂੰ ਬਹੁਤ ਪਸੰਦ ਆ ਰਿਹਾ ਹੈ ਰਵਿੰਦਰ ਰੰਗੂਵਾਲ ਦਾ ਨਵਾਂ ਗੀਤ

‘ਅਸੀਂ ਸਰਦਾਰ ਹਾਂ’ ਵਰਗਾ ਹਿੱਟ ਗਾਣਾ ਦੇਣ ਤੋਂ ਬਾਅਦ ਰਵਿੰਦਰ ਰੰਗੂਵਾਲ ਤੇ ਪੀਟੀਸੀ ਰਿਕਾਰਡਜ਼ ਇੱਕ ਹੋਰ ਗਾਣਾ ਲੈ ਕੇ ਆਏ ਹਨ । ‘ਟਰੱਕ ਡਰਾਈਵਰ’ ਟਾਈਟਲ ਹੇਠ ਰਿਲੀਜ਼ ਕੀਤੇ ਗਏ, ਇਸ ਗਾਣੇ ਨੂੰ ਹਰ ਪਾਸੇ ਤੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਜੱਸੀ ਗਿੱਲ ਗਾਲਿਬ ਤੇ ਰਵਿੰਦਰ ਰੰਗੂਵਾਲ ਨੇ ਮਿਲ ਕੇ ਲਿਖੇ ਹਨ ।

ਗੀਤ ਨੂੰ ਮਿਊਜ਼ਿਕ ਸੋਨੀ ਬਿਰਦੀ ਨੇ ਦਿੱਤਾ ਹੈ । ਪੂਰੇ ਗਾਣੇ ਦਾ ਪ੍ਰੋਜੈਕਟ ਰਵਿੰਦਰ ਰੰਗੂਵਾਲ ਦੇ ਨਿਰਦੇਸ਼ਨ ਹੇਠ ਤਿਆਰ ਕੀਤਾ ਗਿਆ ਹੈ ।ਰੰਗੂਵਾਲ ਦਾ ਇਹ ਗਾਣਾ ਟਰੱਕ ਡਰਾਈਵਰਾਂ ਦੀ ਜ਼ਿੰਦਗੀ ਤੇ ਜ਼ਿੰਦਾਦਿਲੀ ਨੂੰ ਬਿਆਨ ਕਰਦਾ ਹੈ । ਇਸ ਗਾਣੇ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਤੇ ਦਿਖਾਇਆ ਜਾ ਰਿਹਾ ਹੈ ।

ਤੁਸੀਂ ਇਸ ਗਾਣੇ ਨੂੰ ਪੀਟੀਸੀ ਰਿਕਾਰਡਜ਼ ਦੇ ਯੂਟਿਊਬ ਚੈਨਲ ’ਤੇ ਵੀ ਦੇਖ ਸਕਦੇ ਹੋ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਰਵਿੰਦਰ ਰੰਗੂਵਾਲ ਆਪਣੇ ਗਾਣਿਆਂ ਤੇ ਭੰਗੜਾ ਟੀਮ ਨਾਲ ਲਗਾਤਾਰ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਦੇ ਆ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network