
ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ । ਹੁਣ ਤੱਕ ਲੱਖਾਂ ਲੋਕ ਇਸ ਵਾਇਰਸ ਦੇ ਨਾਲ ਪੀੜਤ ਹਨ । ਵਾਇਰਸ ਤੋਂ ਬਚਾਅ ਦੇ ਲਈ ਜਿੱਥੇ ਸਿਹਤ ਮਾਹਿਰ ਇਮਿਊਨਿਟੀ ਵਧਾਉਣ ‘ਤੇ ਜ਼ੋਰ ਦੇ ਰਹੇ ਹਨ ।ਇਸ ਦੇ ਨਾਲ ਹੀ ਕਾੜ੍ਹਾ ਪੀਣ ਦੀ ਸਲਾਹ ਵੀ ਦਿੱਤੀ ਜਾ ਰਹੀ ਹੈ । ਕੋਰੋਨਾ ਵਾਇਰਸ ਤੋਂ ਬਚਾਅ ਦੇ ਲਈ ਤੁਲਸੀ (Tulsi) ਵੀ ਬਿਹਤਰੀਨ ਆਪਸ਼ਨ ਹੈ । ਤੁਲਸੀ ਇੱਕ ਔਸ਼ਧੀ ਪੌਦਾ (Medicinal plant) ਹੈ । ਜਿਸ ‘ਚ ਅਨੇਕਾਂ ਹੀ ਗੁਣ ਪਾਏ ਜਾਂਦੇ ਹਨ ।ਤੁਲਸੀ ਦੀ ਵਰਤੋਂ ਜ਼ੁਕਾਮ ਤੇ ਖੰਘ ਤੋਂ ਛੁਟਕਾਰਾ ਪਾਉਣ ਅਤੇ ਇਮਿਊਨਿਟੀ ਸ਼ਕਤੀ ਵਧਾਉਣ ਲਈ ਕੀਤੀ ਜਾਂਦੀ ਹੈ।

ਹੋਰ ਪੜ੍ਹੋ : ਕੋਰੋਨਾ ਦੀ ਲਪੇਟ ‘ਚ ਆਏ ਸ਼ਾਹੀਰ ਸ਼ੇਖ ਦੇ ਪਿਤਾ, ਪਿਤਾ ਦੀ ਹਾਲਤ ਗੰਭੀਰ, ਪ੍ਰਸ਼ੰਸਕਾਂ ਨੂੰ ਦੁਆਵਾਂ ਕਰਨ ਦੀ ਅਪੀਲ
ਤੁਲਸੀ 'ਚ ਐਂਟੀਆਕਸੀਡੈਂਟ ਪਾਏ ਜਾਂਦੇ ਹਨ, ਜੋ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦੇ ਖਤਰੇ ਨੂੰ ਵੀ ਘੱਟ ਕਰਦੇ ਹਨ। ਤੁਲਸੀ ਦਾ ਇਸਤੇਮਾਲ ਤੁਸੀਂ ਚਾਹ ‘ਚ ਪਾ ਕੇ ਵੀ ਕਰ ਸਕਦੇ ਹੋ । ਇਸ ਤੋਂ ਇਲਾਵਾ ਹੋਰ ਕਈ ਚੀਜ਼ਾਂ ਨੂੰ ਮਿਲਾ ਕੇ ਇਸ ਦਾ ਕਾੜ੍ਹਾ ਬਣਾ ਕੇ ਵੀ ਸੇਵਨ ਕਰ ਸਕਦੇ ਹੋ ।ਤੁਲਸੀ ਦੇ ਚਿਕਿਤਸਿਕ ਗੁਣ ਜਿਵੇਂ ਕਿ ਜੀਵਾਣੂਆਂ ਅਤੇ ਵਿਸ਼ਾਣੂਆਂ ਦੇ ਰੋਧਕ ਹੋਣ ਦੇ ਕਾਰਨ ਇਹ ਹਵਾ ਨੂੰ ਸ਼ੁੱਧ ਕਰਨ ਵਿੱਚ ਸਹਾਇਕ ਹੈ।

ਤੁਲਸੀ ਨਾਲ ਬਣੀਆਂ ਦਵਾਈਆਂ ਨੂੰ ਤਣਾਅ, ਬੁਖਾਰ, ਸੋਜ ਨੂੰ ਘੱਟ ਕਰਨ ਅਤੇ ਸਹਿਣਸ਼ਕਤੀ ਨੂੰ ਵਧਾਉਣ ਲਈ ਵਰਤੀ ਜਾਂਦੀ ਹੈ। ਸਾਲ ਵਿੱਚ ਇਸਦੀ ਔਸਤਨ ਉਚਾਈ 2 ਤੋਂ 4 ਫੁੱਟ ਹੁੰਦੀ ਹੈ। ਇਸਦੇ ਫੁੱਲ ਛੋਟੇ ਅਤੇ ਜਾਮੁਨੀ ਰੰਗ ਦੇ ਹੁੰਦੇ ਹਨ। ਇਹ ਭਾਰਤ ਵਿੱਚ ਹਰ ਜਗ੍ਹਾ 'ਤੇ ਪਾਈ ਜਾਂਦੀ ਹੈ । ਤੁਲਸੀ ਦਾ ਕਾੜ੍ਹਾ ਪੀਣ ਦੇ ਨਾਲ ਜਿੱਥੇ ਇਮਿਊਨਿਟੀ ਮਜ਼ਬੂਤ ਹੁੰਦੀ ਹੈ । ਇਸ ਦੇ ਨਾਲ ਹੀ ਇਹ ਕਿਸੇ ਵੀ ਤਰ੍ਹਾਂ ਦੇ ਸੰਕ੍ਰਮਣ ਦੇ ਖਤਰੇ ਨੂੰ ਵੀ ਘੱਟ ਕਰਦੀ ਹੈ ।ਭਾਰਤ ‘ਚ ਤੁਲਸੀ ਦਾ ਪੌਦਾ ਲੱਗਪਗ ਹਰੇਕ ਘਰ ‘ਚ ਪਾਇਆ ਜਾਂਦਾ ਹੈ । ਕਿਉਂਕਿ ਇਸ ‘ਚ ਜਿੱਥੇ ਔਸ਼ਧੀ ਗੁਣ ਹਨ, ਉੱਥੇ ਹੀ ਇਹ ਘਰ ਦੇ ਵਾਤਾਵਰਨ ਨੂੰ ਸ਼ੁੱਧ ਰੱਖਦੀ ਹੈ ।