
Tunisha Sharma Birthday: ਮਰਹੂਮ ਅਦਾਕਾਰਾ ਤੁਨੀਸ਼ਾ ਸ਼ਰਮਾ ਦਾ ਅੱਜ ਜਨਮਦਿਨ ਹੈ। ਜਨਮਦਿਨ ਤੋਂ ਪਹਿਲਾਂ ਹੀ ਤੁਨੀਸ਼ਾ ਸ਼ਰਮਾ ਨੇ ਨਿੱਕੀ ਉਮਰੇ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਅਦਾਕਾਰਾ ਦੇ ਜਨਮਦਿਨ ਦੇ ਮੌਕੇ 'ਤੇ ਪਰਿਵਾਰਕ ਮੈਂਬਰ ਤੇ ਦੋਸਤ ਉਸ ਨੂੰ ਯਾਦ ਕਰਕੇ ਭਾਵੁਕ ਹੋ ਗਏ।

ਦੱਸ ਦੇਈਏ ਕਿ 24 ਦਸੰਬਰ 2022 ਨੂੰ ਅਦਾਕਾਰਾ ਨੇ ਆਪਣੇ ਐਕਸ ਬੁਆਏਫ੍ਰੈਂਡ ਤੇ ਕੋ-ਐਕਟਰ ਸ਼ੀਜਾਨ ਖ਼ਾਨ ਦੇ ਮੇਕਅੱਪ ਰੂਮ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਸਾਲ ਦੇ ਅੰਤ ਵਿੱਚ ਤੁਨੀਸ਼ਾ ਦੀ ਖੁਦਕੁਸ਼ੀ ਉਸ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਲਈ ਇੱਕ ਵੱਡਾ ਸਦਮਾ ਹੈ। ਅਭਿਨੇਤਰੀ ਦੇ ਦਿਹਾਂਤ ਮਗਰੋਂ ਅਜੇ ਉਸ ਦਾ ਪਰਿਵਾਰ ਅਤੇ ਦੋਸਤ ਸੋਗ ਵਿੱਚ ਹਨ।
ਮਹਿਜ਼ 20 ਸਾਲ ਦੀ ਉਮਰ 'ਚ ਅਭਿਨੇਤਰੀ ਵੱਲੋਂ ਚੁੱਕੇ ਗਏ ਇਸ ਕਦਮ ਦੀ ਹਰ ਪਾਸੇ ਕਾਫੀ ਚਰਚਾ ਹੋਈ ਸੀ। ਜੇਕਰ ਤੁਨੀਸ਼ਾ ਅੱਜ ਜ਼ਿੰਦਾ ਹੁੰਦੀ ਤਾਂ ਉਹ ਆਪਣਾ 21ਵਾਂ ਜਨਮਦਿਨ ਮਨਾ ਰਹੀ ਹੁੰਦੀ। ਅੱਜ ਤੁਨੀਸ਼ਾ ਦੇ ਜਨਮਦਿਨ ਦੇ ਮੌਕੇ 'ਤੇ ਅਦਾਕਾਰਾ ਦੀਆਂ ਕੁਝ ਤਸਵੀਰਾਂ ਸੋਸ਼ਲ ਮਾਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਟੀਵੀ ਸੀਰੀਅਲ 'ਅਲੀਬਾਬਾ' ਦੀ ਮੁੱਖ ਅਦਾਕਾਰਾ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਤੋਂ ਬਾਅਦ ਸਾਬਕਾ ਬੁਆਏਫ੍ਰੈਂਡ ਅਤੇ ਅਦਾਕਾਰ ਸ਼ਿਜ਼ਾਨ ਖ਼ਾਨ ਨੂੰ ਅਦਾਲਤ ਨੇ ਪੁਲਿਸ ਹਿਰਾਸਤ 'ਚ ਭੇਜ ਦਿੱਤਾ ਹੈ। ਅਭਿਨੇਤਰੀ ਨੇ ਖੁਦਕੁਸ਼ੀ ਕਿਉਂ ਕੀਤੀ? ਇਸ ਰਾਜ਼ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ ਹੈ। ਤੁਨੀਸ਼ਾ ਦੀ ਖੁਦਕੁਸ਼ੀ ਤੋਂ ਬਾਅਦ ਸ਼ਿਜ਼ਾਨ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ।
ਦੱਸ ਦੇਈਏ ਕਿ ਤੁਨੀਸ਼ਾ ਨੇ ਨਾਂ ਸਿਰਫ ਸੀਰੀਅਲਾਂ 'ਚ ਸਗੋਂ ਕਈ ਫਿਲਮਾਂ 'ਚ ਵੀ ਕੰਮ ਕੀਤਾ ਹੈ। ਕਾਮਯਾਬੀ ਦੇ ਸਿਖਰ 'ਤੇ ਚੜ੍ਹਦੇ ਹੋਏ ਤੁਨੀਸ਼ਾ ਵੱਲੋਂ ਲਿਆ ਗਿਆ ਇਹ ਫੈਸਲਾ ਹੈਰਾਨ ਕਰਨ ਵਾਲਾ ਹੈ।

ਹੋਰ ਪੜ੍ਹੋ: ਦੇਬੀਨਾ ਬੋਨਰਜੀ ਤੇ ਗੁਰਮੀਤ ਚੌਧਰੀ ਨੇ ਆਪਣੀ ਨਿੱਕੀ ਧੀ ਦੇ ਨਾਂਅ ਦਾ ਕੀਤਾ ਖੁਲਾਸਾ
ਦੱਸਣਯੋਗ ਹੈ ਕਿ ਪਿਛਲੇ ਸਾਲ 4 ਜਨਵਰੀ ਨੂੰ ਅਦਾਕਾਰਾ ਨੇ ਆਪਣਾ ਜਨਮਦਿਨ ਚੰਡੀਗੜ੍ਹ ਵਿੱਚ ਮਨਾਇਆ ਸੀ। ਅਦਾਕਾਰਾ ਦੀ ਮਾਂ ਮੁਤਾਬਕ ਉਹ ਇਸ ਸਾਲ ਵੀ ਆਪਣਾ ਜਨਮਦਿਨ ਧੂਮਧਾਮ ਨਾਲ ਚੰਡੀਗੜ੍ਹ ਵਿਖੇ ਪਰਿਵਾਰ ਤੇ ਦੋਸਤਾਂ ਨਾਲ ਮਨਾਉਣਾ ਚਾਹੁੰਦੀ ਸੀ, ਪਰ ਤੁਨੀਸ਼ਾ ਦੀ ਖੁਦਕੁਸ਼ੀ ਤੋਂ ਬਾਅਦ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਇਸ ਲਈ ਅਦਾਕਾਰਾ ਦੇ ਖੁਦਕੁਸ਼ੀ ਮਾਮਲੇ 'ਚ ਅੱਗੇ ਕੀ ਹੋਵੇਗਾ, ਇਸ 'ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।
View this post on Instagram