ਦਿਹਾਂਤ ਤੋਂ ਬਾਅਦ ਕੈਟਰੀਨਾ ਕੈਫ ਨਾਲ ਵਾਇਰਲ ਹੋ ਰਹੀ ਤੁਨੀਸ਼ਾ ਸ਼ਰਮਾ ਦੀ ਤਸਵੀਰ

written by Pushp Raj | December 31, 2022 12:51pm

Tunisha Sharma With Katrina Kaif: ਇਨ੍ਹੀਂ ਦਿਨੀਂ ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਤੁਨੀਸ਼ਾ ਸ਼ਰਮਾ ਦੀ ਖੁਦਕੁਸ਼ੀ ਦਾ ਮਾਮਲਾ ਕਾਫੀ ਸੁਰਖੀਆਂ 'ਚ ਹੈ। ਇਸ ਮਾਮਲੇ ਵਿੱਚ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਅਭਿਨੇਤਰੀ ਦੇ ਕੋ-ਸਟਾਰ ਅਤੇ ਸਾਬਕਾ ਬੁਆਏਫ੍ਰੈਂਡ ਸ਼ੀਜਾਨ ਖ਼ਾਨ ਨੂੰ ਤੁਨੀਸ਼ਾ ਦੇ ਖੁਦਕੁਸ਼ੀ ਮਾਮਲੇ 'ਚ ਮੁੱਖ ਦੋਸ਼ੀ ਮੰਨਿਆ ਜਾ ਰਿਹਾ ਹੈ।

Image Source:Instagram

ਹੁਣ ਤੁਨੀਸ਼ਾ ਦੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਤੁਨੀਸ਼ਾ ਬਾਲੀਵੁੱਡ ਅਭਿਨੇਤਰੀ ਕੈਟਰੀਨਾ ਕੈਫ ਨਾਲ ਸੈਲਫੀ ਖਿੱਚਦੀ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਤੁਨੀਸ਼ਾ ਸ਼ਰਮਾ ਕਈ ਫਿਲਮਾਂ ਅਤੇ ਟੀਵੀ ਸ਼ੋਅਜ਼ ਵਿੱਚ ਕੰਮ ਕਰ ਚੁੱਕੀ ਹੈ। ਆਪਣੇ ਕਰੀਅਰ ਦੇ ਸਿਖਰ 'ਤੇ ਅਭਿਨੇਤਰੀ ਦੀ ਅਚਾਨਕ ਮੌਤ ਹੋ ਗਈ।

ਤੁਨੀਸ਼ਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ ਵਿੱਚ ਅਦਾਕਾਰਾ ਦੀ ਮੌਤ ਦੇ 6 ਦਿਨ ਬਾਅਦ ਇੱਕ ਸੈਲਫੀ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਇਸ ਤਸਵੀਰ 'ਚ ਤੁਨੀਸ਼ਾ ਕੈਟਰੀਨਾ ਕੈਫ ਨਾਲ ਪੋਜ਼ ਦੇ ਰਹੀ ਹੈ। ਤਸਵੀਰ 'ਚ ਦੋਵੇਂ ਅਭਿਨੇਤਰੀਆਂ ਕਾਫੀ ਖੁਸ਼ ਨਜ਼ਰ ਆ ਰਹੀਆਂ ਹਨ। ਇਹ ਸੈਲਫੀ ਤੁਨੀਸ਼ਾ ਲਈ ਇੱਕ ਫੈਨ ਮੂਮੈਂਟ ਸੀ।

Image Source:Instagram

ਇਸ ਤਸਵੀਰ ਨੂੰ ਇੰਸਟਾ ਬਾਲੀਵੁੱਡ ਦੇ ਪੇਜ 'ਤੇ ਸ਼ੇਅਰ ਕੀਤਾ ਗਿਆ ਹੈ। ਦੱਸਿਆ ਗਿਆ ਹੈ ਕਿ ਤੁਨੀਸ਼ਾ ਸ਼ਰਮਾ ਨੇ 2016 ਦੀ ਬਾਲੀਵੁੱਡ ਫ਼ਿਲਮ 'ਫਿਤੂਰ' 'ਚ ਕੈਟਰੀਨਾ ਕੈਫ ਦੇ ਕਿਰਦਾਰ ਦੇ ਬਚਪਨ ਸਮੇਂ ਦੀ ਭੂਮਿਕਾ ਨਿਭਾਈ ਸੀ। ਇਸ ਲਈ ਤੁਨੀਸ਼ਾ ਨੇ ਅਦਾਕਾਰਾ ਨਾਲ ਕਾਫੀ ਸਮਾਂ ਬਿਤਾਇਆ। ਇਹ ਤਸਵੀਰ ਫ਼ਿਲਮ ਦੀ ਸ਼ੂਟਿੰਗ ਦੌਰਾਨ ਲਈ ਗਈ ਹੈ।

ਦੱਸ ਦੇਈਏ ਕਿ 24 ਦਸੰਬਰ 2022 ਨੂੰ ਤੁਨੀਸ਼ਾ ਨੇ ਵਸਈ 'ਚ ਟੀਵੀ ਸੀਰੀਅਲ ਦੇ ਸੈੱਟ 'ਤੇ ਸ਼ੀਜਨ ਦੇ ਮੇਕਅੱਪ ਰੂਮ 'ਚ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਅਦਾਕਾਰਾ ਲੰਬੇ ਸਮੇਂ ਤੋਂ ਤਣਾਅ ਵਿੱਚ ਸੀ। ਚਾਰ ਮਹੀਨਿਆਂ ਦੇ ਰਿਸ਼ਤੇ ਅਤੇ ਬ੍ਰੇਕਅੱਪ ਦੇ ਪੰਜਵੇਂ ਦਿਨ ਹੀ ਤੁਨੀਸ਼ਾ ਨੇ ਪਿਆਰ 'ਚ ਧੋਖਾ ਖਾ ਕੇ ਮੌਤ ਨੂੰ ਗਲੇ ਲਗਾ ਲਿਆ ਸੀ।

Image Source:Instagram

ਹੋਰ ਪੜ੍ਹੋ: ਹਾਲੀਵੁੱਡ ਅਦਾਕਾਰਾ ਸੋਫੀਆ ਡੀ ਮਾਰਟੀਨੋ ਨੇ ਆਲੀਆ ਭੱਟ ਦੀ ਕੀਤੀ ਜੰਮ ਕੇ ਤਾਰੀਫ, ਜਾਣੋ ਕਿਉਂ?

ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਤੁਨੀਸ਼ਾ ਅਤੇ ਸ਼ੀਜ਼ਾਨ ਦੀ ਦੋਸਤੀ ਟੀਵੀ ਸ਼ੋਅ 'ਅਲੀਬਾਬਾ: ਦਾਸਤਾਨ-ਏ-ਕਾਬੁਲ' ਦੇ ਸੈੱਟ 'ਤੇ ਹੋਈ ਸੀ ਜੋ ਬਾਅਦ ਇਹ ਦੋਸਤੀ ਪਿਆਰ ਵਿੱਚ ਬਦਲ ਗਈ। ਹਾਲਾਂਕਿ ਆਪਸੀ ਮਤਭੇਦਾਂ ਕਾਰਨ ਇਹ ਰਿਸ਼ਤਾ ਜ਼ਿਆਦਾ ਦੇਰ ਨਹੀਂ ਚੱਲ ਸਕਿਆ ਅਤੇ ਅਦਾਕਾਰਾ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

 

View this post on Instagram

 

A post shared by Instant Bollywood (@instantbollywood)

You may also like