ਧੀ ਦੀ ਮੌਤ ਤੋਂ ਟੁੱਟੀ ਤੁਨੀਸ਼ਾ ਦੀ ਮਾਂ ਨੇ ਕਿਹਾ- ਸ਼ੀਜਾਨ ਨੇ ਵਿਆਹ ਦਾ ਝਾਂਸਾ ਦੇ ਕੇ ਮੇਰੀ ਬੇਟੀ ਨੂੰ ਦਿੱਤਾ ਧੋਖਾ

written by Pushp Raj | December 26, 2022 03:28pm

Tunisha Sharma Death Case: ਮਸ਼ਹੂਰ ਟੀਵੀ ਅਦਾਕਾਰਾ ਤੁਨੀਸ਼ਾ ਸ਼ਰਮਾ ਦੀ ਮੌਤ ਕਾਰਨ ਉਨ੍ਹਾਂ ਦੀ ਮਾਂ ਵਨੀਤਾ ਸ਼ਰਮਾ ਸਦਮੇ ਵਿੱਚ ਹੈ। ਧੀ ਦੀ ਮੌਤ ਨਾਲ ਵਨੀਤਾ ਬੁਰੀ ਤਰ੍ਹਾਂ ਟੁੱਟ ਗਈ ਹੈ। ਇਸ ਦੌਰਾਨ ਤੁਨੀਸ਼ਾ ਸ਼ਰਮਾ ਦੀ ਮਾਂ ਨੇ ਆਪਣੀ ਧੀ ਦੀ ਖੁਦਕੁਸ਼ੀ ਲਈ ਉਸ ਦੇ ਸਾਬਕਾ ਬੁਆਏਫ੍ਰੈਂਡ ਸ਼ੀਜਾਨ ਮੁਹੰਮਦ ਖ਼ਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਤੇ ਉਸ 'ਤੇ ਗੰਭੀਰ ਇਲਜ਼ਾਮ ਲਗਾਏ ਹਨ।

image source: instagram

ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਤਾਜ਼ਾ ਵੀਡੀਓ 'ਚ ਵਨੀਤਾ ਸ਼ਰਮਾ ਨੇ ਸ਼ੀਜਾਨ 'ਤੇ ਕਈ ਗੰਭੀਰ ਦੋਸ਼ ਲਗਾਉਂਦੀ ਹੋਈ ਨਜ਼ਰ ਆ ਰਹੀ ਹੈ। ਦਰਅਸਲ ਤੁਨੀਸ਼ਾ ਸ਼ਰਮਾ ਦੀ ਮਾਂ ਵਨੀਤਾ ਸ਼ਰਮਾ ਨੇ ਆਪਣੇ ਤਾਜ਼ਾ ਬਿਆਨ 'ਚ ਕਿਹਾ ਹੈ ਕਿ- ਸ਼ੀਜਾਨ ਮੁਹੰਮਦ ਖ਼ਾਨ ਨੇ ਮੇਰੀ ਧੀ ਨੂੰ ਧੋਖਾ ਦਿੱਤਾ ਹੈ। ਪਹਿਲਾਂ ਉਸ ਨੇ ਤੁਨੀਸ਼ਾ ਨਾਲ ਸਬੰਧ ਬਣਾਏ ਅਤੇ ਵਿਆਹ ਦਾ ਵਾਅਦਾ ਵੀ ਕੀਤਾ। ਇਸ ਤੋਂ ਬਾਅਦ ਉਸ ਨੇ ਤੁਨੀਸ਼ਾ ਨਾਲ ਬ੍ਰੇਕਅੱਪ ਕਰ ਲਿਆ। ਇੰਨਾ ਹੀ ਨਹੀਂ, ਉਸ ਦਾ ਪਹਿਲਾਂ ਤੋਂ ਕਿਸੇ ਹੋਰ ਨਾਲ ਅਫੇਅਰ ਚੱਲ ਰਿਹਾ ਸੀ, ਫਿਰ ਵੀ ਉਸ ਨੇ ਮੇਰੀ ਧੀ ਨਾਲ ਸਬੰਧ ਬਣਾ ਲਏ, 3-4 ਮਹੀਨਿਆਂ ਤੱਕ ਉਸ ਨਾਲ ਕੁੱਟਮਾਰ ਕੀਤੀ।

ਵਨੀਤਾ ਸ਼ਰਮਾ ਨੇ ਅੱਗੇ ਕਿਹਾ ਕਿ ਮੈਂ ਸਿਰਫ਼ ਇਹੀ ਕਹਿਣਾ ਚਾਹੁੰਦੀ ਹਾਂ ਕਿ ਸ਼ੀਜਾਨ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਮੇਰਾ ਬੱਚਾ ਚਲਾ ਗਿਆ ਹੈ, ਉਸ ਨੂੰ ਕਿਸੇ ਵੀ ਹਾਲਤ ਵਿੱਚ ਨਾ ਛੱਡੋ। ਇਸ ਤਰ੍ਹਾਂ ਤੁਨੀਸ਼ਾ ਸ਼ਰਮਾ ਦੀ ਮਾਂ ਨੇ ਸ਼ੀਜਾਨ ਮੁਹੰਮਦ ਖ਼ਾਨ 'ਤੇ ਗੰਭੀਰ ਦੋਸ਼ ਲਗਾਏ ਹਨ। ਨਿਊਜ਼ ਏਜੰਸੀ ਏਐਨਆਈ ਵੱਲੋਂ ਇਸ ਬਿਆਨ ਦੀ ਵੀਡੀਓ ਟਵੀਟ ਕਰਕੇ ਸ਼ੇਅਰ ਕੀਤੀ ਗਈ ਹੈ।

image source: instagram

ਤੁਨੀਸ਼ਾ ਸ਼ਰਮਾ ਦੀ ਮਾਂ ਵਨੀਤਾ ਸ਼ਰਮਾ ਦੀ ਸ਼ਿਕਾਇਤ 'ਤੇ ਮੁੰਬਈ ਦੀ ਵਸਈ ਪੁਲਿਸ ਨੇ ਸ਼ੀਜਾਨ ਮੁਹੰਮਦ ਖ਼ਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਬਾਅਦ ਪੁਲਿਸ ਨੇ ਅਦਾਲਤ ਤੋਂ ਸ਼ੀਜਨ ਦਾ 4 ਦਿਨ ਦਾ ਰਿਮਾਂਡ ਵੀ ਮੰਗਿਆ ਹੈ। ਜਿਸ ਤਹਿਤ ਪੁਲਿਸ ਲਗਾਤਾਰ ਸ਼ੀਜਾਨ ਤੋਂ ਪੁੱਛਗਿੱਛ ਕਰ ਰਹੀ ਹੈ।

ਤੁਨੀਸ਼ਾ ਸ਼ਰਮਾ ਖੁਦਕੁਸ਼ੀ ਮਾਮਲੇ 'ਚ ਪੁਲਿਸ ਜਾਂਚ ਮੁਤਾਬਕ ਸ਼ੀਜਾਨ ਨੇ ਪੁਲਿਸ ਨੂੰ ਦੱਸਿਆ ਕਿ-'ਮੇਰਾ ਅਤੇ ਤੁਨੀਸ਼ਾ ਦਾ ਧਰਮ ਦੇ ਫ਼ਰਕ ਕਾਰਨ ਬ੍ਰੇਕਅੱਪ ਹੋ ਗਿਆ ਸੀ। ਇਹੀ ਉਮਰ ਦਾ ਅੰਤਰ ਵੀ ਸਾਡੇ ਰਿਸ਼ਤੇ ਦੇ ਟੁੱਟਣ ਦਾ ਵੱਡਾ ਕਾਰਨ ਬਣਿਆ।

image source: instagram

ਹੋਰ ਪੜ੍ਹੋ: ਨੇਹਾ-ਰੋਹਨਪ੍ਰੀਤ ਨੇ ਪਿਆਰ ਭਰੇ ਅੰਦਾਜ਼ 'ਚ ਮਨਾਇਆ ਕ੍ਰਿਸਮਿਸ, ਦਿਲ ਮੋਹ ਲਵੇਗੀ ਇਹ ਵੀਡੀਓ

ਤੁਨੀਸ਼ਾ ਸ਼ਰਮਾ ਦੀ ਮੌਤ ਦੀ ਖ਼ਬਰ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਸ਼ਨੀਵਾਰ ਨੂੰ ਤੁਨੀਸ਼ਾ ਦੀ ਲਾਸ਼ ਸੈੱਟ 'ਤੇ ਵਾਸ਼ਰੂਮ ਦੇ ਅੰਦਰ ਲਟਕਦੀ ਮਿਲੀ। ਦੱਸਿਆ ਜਾ ਰਿਹਾ ਹੈ ਕਿ ਤੁਨੀਸ਼ਾ ਨੇ ਡਿਪਰੈਸ਼ਨ ਕਾਰਨ ਖੁਦਕੁਸ਼ੀ ਕੀਤੀ ਹੈ। ਇਸ ਮਾਮਲੇ 'ਚ ਅਦਾਕਾਰਾ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ 'ਚ ਸ਼ੀਜਾਨ ਮੁਹੰਮਦ ਖਿਲਾਫ ਵੀ ਐੱਫ.ਆਈ.ਆਰ. ਦਰਜ ਕੀਤੀ ਗਈ ਹੈ।

You may also like