
Neha Kakkar, Rohanpreet Christmas celebrations: ਇਸ ਸਾਲ 25 ਦਸੰਬਰ ਨੂੰ ਦੇਸ਼ ਭਰ ਵਿੱਚ ਕ੍ਰਿਸਮਸ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਇਸ ਖ਼ਾਸ ਮੌਕੇ 'ਤੇ ਫ਼ਿਲਮ ਜਗਤ ਦੇ ਨਾਲ-ਨਾਲ ਮਿਊਜ਼ਿਕ ਇੰਡਸਟਰੀ ਦੇ ਸਿਤਾਰੇ ਵੀ ਕ੍ਰਿਸਮਿਸ ਸੈਲਿਬ੍ਰੇਸ਼ਨ ਦੇ ਰੰਗ ਵਿੱਚ ਰੰਗੇ ਹੋਏ ਨਜ਼ਰ ਆਏ। ਹਾਲ ਹੀ ਵਿੱਚ ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਦੇ ਕ੍ਰਿਸਮਿਸ ਸੈਲੀਬ੍ਰੇਸ਼ਨ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੇ ਫੈਨਜ਼ ਵੀ ਇਸ ਨੂੰ ਪਸੰਦ ਕਰ ਰਹੇ ਹਨ।

ਕ੍ਰਿਸਮਿਸ ਸੈਲੀਬ੍ਰੇਸ਼ਨ ਵਿਚਾਲੇ ਮਸ਼ਹੂਰ ਗਾਇਕ ਜੋੜੀ ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਦਾ ਇੱਕ ਵੀਡੀਓ ਖੂਬ ਵਾਈਰਲ ਹੋ ਰਿਹਾ ਹੈ, ਜਿਸ ਵਿੱਚ ਕ੍ਰਿਸਮਿਸ ਦੌਰਾਨ ਪਿਆਰ ਦਾ ਰੰਗ ਵੀ ਦੇਖਣ ਨੂੰ ਮਿਲਿਆ।

ਵਾਇਰਲ ਹੋ ਰਹੇ ਇਸ ਵੀਡੀਓ ਨੂੰ ਨੇਹਾ ਕੱਕੜ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਉੱਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਨੇਹਾ ਕੱਕੜ ਨੇ ਫੈਨਜ਼ ਨੂੰ ਕ੍ਰਿਸਮਿਸ ਦੀ ਵਧਾਈ ਦਿੱਤੀ ਤੇ ਇਸ ਦੇ ਨਾਲ ਹੀ ਕੈਪਸ਼ਨ ਵਿੱਚ ਲਿਖਿਆ, 'ਇਸ ਤਰ੍ਹਾਂ ਅਸੀਂ ਆਪਣੀ ਕ੍ਰਿਸਮਿਸ ਈਵ ਨੂੰ ਹੋਲੀ ਜੋਲੀ ਬਣਾਇਆ !! 🎄🥳♥️...'
ਵਰਕ ਫਰੰਟ ਦੀ ਗੱਲ ਕਰਿਏ ਤਾਂ ਨੇਹਾ ਕੱਕੜ ਆਪਣੇ ਨਵੇਂ ਗੀਤ Cutie-Cutie ਨੂੰ ਲੈ ਵੀ ਸੁਰਖੀਆਂ ਵਿੱਚ ਹੈ। ਦੱਸ ਦਈਏ ਹੈ ਕਿ ਨੇਹਾ ਕੱਕੜ ਆਪਣੇ ਗੀਤਾਂ ਦੇ ਨਾਲ-ਨਾਲ ਸਗੋਂ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ।

ਹੋਰ ਪੜ੍ਹੋ: ਪਰਿਵਾਰ ਨਾਲ ਕ੍ਰਿਸਮਿਸ ਮਨਾਉਂਦੇ ਨਜ਼ਰ ਆਏ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ, ਵਾਇਰਲ ਹੋਈਆਂ ਤਸਵੀਰਾਂ
ਨੇਹਾ ਕੱਕੜ ਨੇ ਸ਼ੁਰੂਆਤੀ ਸਮੇਂ 'ਚ ਕਾਫੀ ਸੈਲਫੀ ਵੀਡੀਓਜ਼ ਸ਼ੇਅਰ ਕੀਤੀਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਸੈਲਫੀ ਕਵੀਨ ਵੀ ਕਿਹਾ ਜਾਂਦਾ ਹੈ। ਇਸ ਦੇ ਨਾਲ ਹੀ ਗਾਇਕਾ ਨੇ ਆਪਣੇ ਪਤੀ ਰੋਹਨਪ੍ਰੀਤ ਨਾਲ ਕਈ ਗੀਤ ਵੀ ਕੀਤੇ ਹਨ ਜਿਸ ਨੂੰ ਫੈਨਜ਼ ਨੇ ਬਹੁਤ ਪਸੰਦ ਕੀਤਾ ਹੈ।
View this post on Instagram