ਬਾਲੀਵੁੱਡ ਐਕਟਰਾਂ ਨੂੰ ਮਾਤ ਦੇ ਰਹੇ ਨੇ ਪੰਜਾਬੀ ਗਾਇਕ ਹਰਦੀਪ ਗਰੇਵਾਲ, ਮੋਟੀਵੇਸ਼ਨ ਗੀਤ ‘Rakh Haunsla’ ਨਾਲ ਬਿਆਨ ਕਰ ਰਹੇ ਨੇ ਰੋਲ ਲਈ ਕੀਤੀ ਆਪਣੀ ਸਖਤ ਮਿਹਨਤ ਨੂੰ, ਦੇਖੋ ਇਹ ਗੀਤ

Written by  Lajwinder kaur   |  July 29th 2021 03:48 PM  |  Updated: July 29th 2021 03:48 PM

ਬਾਲੀਵੁੱਡ ਐਕਟਰਾਂ ਨੂੰ ਮਾਤ ਦੇ ਰਹੇ ਨੇ ਪੰਜਾਬੀ ਗਾਇਕ ਹਰਦੀਪ ਗਰੇਵਾਲ, ਮੋਟੀਵੇਸ਼ਨ ਗੀਤ ‘Rakh Haunsla’ ਨਾਲ ਬਿਆਨ ਕਰ ਰਹੇ ਨੇ ਰੋਲ ਲਈ ਕੀਤੀ ਆਪਣੀ ਸਖਤ ਮਿਹਨਤ ਨੂੰ, ਦੇਖੋ ਇਹ ਗੀਤ

ਜੇ ਗੱਲ ਕਰੀਏ ਪੰਜਾਬੀ ਸਿਨੇਮੇ ਦੀ ਤਾਂ ਇਸ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਪੰਜਾਬੀ ਫ਼ਿਲਮਾਂ ਵੀ ਨਵੇਂ ਤੇ ਵੱਖਰੇ ਵਿਸ਼ਿਆਂ ਨੂੰ ਲੈ ਕੇ ਕੰਮ ਰਹੀਆਂ ਹਨ। ਕਾਮੇਡੀ ਫ਼ਿਲਮਾਂ ਦੇ ਜ਼ੋਨਰ ਤੋਂ ਇਲਾਵਾ ਹੁਣ ਪੰਜਾਬੀ ਸਿਨੇਮਾ ਸੁਨੇਹੇਦਾਰ, ਸਮਾਜਿਕ ਮੁੱਦਿਆਂ ਤੇ ਕਈ ਹੋਰ ਜ਼ਰੂਰੀ ਪਹਿਲੂਆਂ ਉੱਤੇ ਕੰਮ ਕਰ ਰਿਹਾ ਹੈ। ਜਿਸ ਰਾਹੀਂ ਉਹ ਸਮਾਜ ਨੂੰ ਨਵੀਂ ਸੇਧ ਦੇਣ ਦੀ ਕੋਸ਼ਿਸ ਕਰ ਰਹੇ ਨੇ। ਅਜਿਹੀ ਹੀ ਫ਼ਿਲਮ ਤੁਣਕਾ-ਤੁਣਕਾ (Tunka Tunka ) ਜੋ ਕਿ ਦਰਸ਼ਕਾਂ ਦੇ ਮਨੋਰੰਜਨ ਲਈ ਤਿਆਰ ਹੈ।

hardeep grewal image from tunka tunka song Image Source: youtube

ਹੋਰ ਪੜ੍ਹੋ : ਐਮੀ ਵਿਰਕ ਦਾ ਦਿਲ ਕਿਸ ਦੇ ਪਿਆਰ ‘ਚ ਪਾ ਰਿਹਾ ‘ਬੋਲੀਆਂ’, ਦੇਖੋ ਵੀਡੀਓ

ਹੋਰ ਪੜ੍ਹੋ : ਪੰਜਾਬੀ ਗਾਇਕ ਜੱਗੀ ਖਰੌੜ ਨੇ ਆਪਣੇ ਮਰਹੂਮ ਦੋਸਤ ਸਤਨਾਮ ਖੱਟੜਾ ਲਈ ਪਾਈ ਭਾਵੁਕ ਪੋਸਟ, ਆਪਣੀ ਜੈਕਟ 'ਤੇ ਛਪਾਈ ਸਤਨਾਮ ਦੀ ਤਸਵੀਰ, ਦੇਖੋ ਵੀਡੀਓ

inside image of singer hardeep grewal Image Source: youtube

ਇਹ ਪੰਜਾਬੀ ਮਨੋਰੰਜਨ ਜਗਤ ਦੀ ਪਹਿਲੀ ਮੋਟੀਵੇਸ਼ਨਲ ਤੇ ਸਪੋਰਟਸ ਫ਼ਿਲਮ ਹੋਵੇਗੀ ਜੋ ਮਨੋਰੰਜਨ ਦੇ ਨਾਲ ਨਾਲ ਵੱਡਾ ਸੁਨੇਹਾ ਵੀ ਦੇਵੇਗੀ। ਤੁਣਕਾ-ਤੁਣਕਾ ਫ਼ਿਲਮ ਦੇ ਨਾਲ ਗਾਇਕ ਹਰਦੀਪ ਗਰੇਵਾਲ ਅਦਾਕਾਰੀ ਦੇ ਖੇਤਰ ‘ਚ ਕਦਮ ਰੱਖਣ ਜਾ ਰਹੇ ਨੇ। ਜੇ ਗੱਲ ਕਰੀਏ ਇਸ ਫ਼ਿਲਮ ‘ਚ ਜੋ ਮਿਹਨਤ ਹਰਦੀਪ ਗਰੇਵਾਲ ਨੇ ਕੀਤੀ ਹੈ ਉਹ ਹਿੰਦੀ ਜਗਤ ਦੇ ਨਾਮੀ ਅਦਾਕਾਰਾਂ ਨੂੰ ਵੀ ਮਾਤ ਪਾ ਰਹੀ ਹੈ। ਫ਼ਿਲਮ ਦੇ ਸ਼ਾਨਦਾਰ ਟ੍ਰੇਲਰ ਤੋਂ ਬਾਅਦ ਇੱਕ-ਇੱਕ ਕਰਕੇ ਕਈ ਗੀਤ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਚੁੱਕੇ ਨੇ। ਹਰਦੀਪ ਗਰੇਵਾਲ ਹੋਵੇ ਤੇ ਮੋਟੀਵੇਸ਼ਨ ਦੀ ਗੱਲ ਨਾ ਹੋਵੇ ਇਹ ਤਾਂ ਹੋ ਹੀ ਨਹੀਂ ਸਕਦਾ। ਜੀ ਹਾਂ ਫ਼ਿਲਮ ਦਾ ਨਵਾਂ ਪ੍ਰੇਰਣਾ ਦੇਣ ਵਾਲਾ ਗੀਤ ‘ਰੱਖ ਹੌਸਲਾ’ ਰਿਲੀਜ਼ ਹੋ ਗਿਆ ਹੈ।

hardeep grewal image Image Source: youtube

ਇਸ ਗੀਤ ‘ਚ ਹਰਦੀਪ ਗਰੇਵਾਲ ਨੇ ਨੌਜਵਾਨਾਂ ਨੂੰ ਜ਼ਿੰਦਗੀ ‘ਚ ਅੱਗੇ ਵੱਧਣ ਲਈ ਮਿਹਨਤਾਂ ਦਾ ਸੁਨੇਹਾ ਦਿੱਤਾ ਹੈ ਤੇ ਨਾਲ ਹੀ ਉਨ੍ਹਾਂ ਨੇ ਦਿਖਾਇਆ ਹੈ ਕਿ ਇਸ ਫ਼ਿਲਮ ਲਈ ਉਨ੍ਹਾਂ ਕਿੰਨੀ ਸਖਤ ਮਿਹਨਤ ਕੀਤੀ ਹੈ। ਆਪਣੇ ਕਿਰਦਾਰ ਦੇ ਲਈ ਉਨ੍ਹਾਂ ਨੇ 20 ਕਿਲੋ ਭਾਰ ਘਟਾਇਆ, ਜਿਸ ਕਰਕੇ ਉਨ੍ਹਾਂ ਦੇ ਸਰੀਰ ਦੀਆਂ ਹੱਢੀਆਂ ਤੱਕ ਸਾਫ ਨਜ਼ਰ ਆਉਣ ਲੱਗ ਗਈਆਂ ਸਨ। ਇਸ ਫ਼ਿਲਮ ਨੂੰ ਪੀਟੀਸੀ ਗਲੋਬ ਮੂਵੀਜ਼ ਵੱਲੋਂ ਦੇਸ਼ ਭਰ ‘ਚ 5 ਅਗਸਤ ਨੂੰ ਸਿਨੇਮਾ ਘਰਾਂ ‘ਚ ਡਿਸਟ੍ਰੀਬਿਊਟ ਕੀਤਾ ਜਾਵੇਗਾ। ਫ਼ਿਲਮ ਦੇ ਟ੍ਰੇਲਰ ਤੇ ਗੀਤਾਂ ਤੋਂ ਇਹ ਆਸ ਬੱਝ ਗਈ ਹੈ ਕਿ ਇਹ ਫ਼ਿਲਮ ਸਿਨੇਮਾ ਘਰਾਂ ’ਚ ਵਾਪਸ ਤੋਂ ਰੌਣਕਾਂ ਲਗਾਉਣ ’ਚ ਸਫ਼ਲ ਰਹੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network