ਹਰਦੀਪ ਗਰੇਵਾਲ ਨੇ ਆਪਣੇ ਕਿਰਦਾਰ ਲਈ ਕੀਤੀ ਮਿਹਨਤ ਵੱਡੇ-ਵੱਡੇ ਐਕਟਰਾਂ ਨੂੰ ਵੀ ਪਾਉਂਦੀ ਹੈ ਮਾਤ, ਜਾਣੋ ਹਰਦੀਪ ਗਰੇਵਾਲ ਦੀ ਇਸ ਮਿਹਨਤ ਦੀ ਕਹਾਣੀ ਨੂੰ

written by Lajwinder kaur | August 03, 2021

ਗਾਇਕ ਹਰਦੀਪ ਗਰੇਵਾਲ ਜੋ ਕਿ ਸਾਲ 2017 ‘ਚ ਗਾਇਬ ਰਹੇ ਸੀ। ਉਨ੍ਹਾਂ ਨੇ ਮਿਊਜ਼ਿਕ ਇੰਡਸਟਰੀ ਤੋਂ ਦੂਰੀ ਬਣਾਈ ਸੀ। ਪਰ ਏਨੀਂ ਦਿਨੀਂ ਉਹ ਆਪਣੀ ਆਉਣ ਵਾਲੀ ਫ਼ਿਲਮ ਤੁਣਕਾ-ਤੁਣਕਾ ਨੂੰ ਲੈ ਕੇ ਕਾਫੀ ਉਤਸੁਕ ਨੇ। ਉਨ੍ਹਾਂ ਨੇ ਆਪਣੀ ਫ਼ਿਲਮ ਦਾ ਨਵਾਂ ਵੀਡੀਓ ਸ਼ੇਅਰ ਕੀਤਾ ਹੈ ਜਿਸ 'ਚ ਉਨ੍ਹਾਂ ਨੇ ਆਪਣੀ ਇਸ ਫ਼ਿਲਮ ਦੇ ਸਫਰ ਨੂੰ ਬਿਆਨ ਕੀਤਾ ਹੈ।

hardeep grewal image source- youtube

ਹੋਰ ਪੜ੍ਹੋ : ‘Bigg Boss’ 'ਚ ਪੰਜਾਬੀ ਤੜਕਾ ਲਗਾਉਣ ਆ ਰਹੀ ਹੈ ਗਾਇਕਾ ਨੇਹਾ ਭਸੀਨ, ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਇਹ ਖ਼ਾਸ ਵੀਡੀਓ

ਹੋਰ ਪੜ੍ਹੋ :  ‘Jatt Mannya’ ਗੀਤ ਛਾਇਆ ਟਰੈਂਡਿੰਗ ‘ਚ, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਸ਼ਿਵਜੋਤ ਤੇ ਗਿੰਨੀ ਕਪੂਰ ਦੀ ਜੋੜੀ, ਦੇਖੋ ਵੀਡੀਓ

inside image of singer hardeep grewal image source- youtube

ਉਨ੍ਹਾਂ ਨੇ ‘The Transformation’ ਟਾਈਟਲ ਹੇਠ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਉਨ੍ਹਾਂ ਨੇ ਦੱਸਿਆ ਹੈ ਕਿਉਂ ਉਹ ਸਾਲ 2017 ‘ਚ ਗਾਇਬ ਰਹੇ ਸੀ । ਹਰਦੀਪ ਗਰੇਵਾਲ ਨੇ ਦੱਸਿਆ ਹੈ ਕਿਵੇਂ ਉਨ੍ਹਾਂ ਨੇ ਰੋਟੀ ਖਾਣੀ ਛੱਡ ਦਿੱਤੀ ਸੀ ਤੇ ਆਪਣੇ ਸਰੀਰ ਨੂੰ ਖਤਮ ਕੀਤਾ। ਕਿਉਂਕਿ ਇਸ ਫ਼ਿਲਮ 'ਚ ਉਹ ਕੈਂਸਰ ਪੀੜਤ ਦੇ ਕਿਰਦਾਰ 'ਚ ਨਜ਼ਰ ਆਉਣਗੇ। ਉਨ੍ਹਾਂ ਦੇ ਵੀਡੀਓ ਦੇਖਕੇ ਹਰ ਕੋਈ ਭਾਵੁਕ ਹੋ ਰਿਹਾ ਹੈ। ਇਸ ਵੀਡੀਓ ‘ਚ ਤੁਸੀਂ ਹਰਦੀਪ ਗਰੇਵਾਲ ਦੀਆਂ ਫ਼ਿਲਮੀ ਸਫਰ ਬਾਰੇ ਜਾਣ ਪਾ ਰਹੇ ਹੋ।

inside image of hardeep grewal image source- youtube

ਹਰ ਇੱਕ ਨੂੰ ਪ੍ਰੇਰਣਾ ਦੇਣ ਵਾਲੀ ਇਹ ਫ਼ਿਲਮ 5 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਪਿਛਲੇ ਕਰੀਬ ਡੇਢ ਸਾਲ ਤੋਂ ਬੰਦ ਪਏ ਸਿਨੇਮੇ ਘਰਾਂ ਵਿੱਚ ਮੁੜ ਤੋਂ ਰੌਣਕ ਪਰਤਣ ਜਾ ਰਹੀ ਹੈ । ਇਸ ਫ਼ਿਲਮ ਨੂੰ ਪੀਟੀਸੀ ਗਲੋਬ ਮੂਵੀਜ਼ ਵੱਲੋਂ ਦੇਸ਼ ਭਰ ‘ਚ 5 ਅਗਸਤ ਨੂੰ ਸਿਨੇਮਾ ਘਰਾਂ ‘ਚ ਡਿਸਟ੍ਰੀਬਿਊਟ ਕੀਤਾ ਜਾਵੇਗਾ। ਲੌਕਡਾਊਨ ਤੋਂ ਬਾਅਦ ਰਿਲੀਜ਼ ਹੋਣ ਵਾਲੀ ਪਹਿਲੀ ਪੰਜਾਬੀ ਫ਼ਿਲਮ ਹੋਵੇਗੀ ‘ਤੁਣਕਾ ਤੁਣਕਾ’।

0 Comments
0

You may also like