Advertisment

ਗੈਰੀ ਸੰਧੂ ਦਾ ਨਵਾਂ ਗੀਤ "ਟੁੱਟਿਆ ਗਰੂਰ" ਹੋਇਆ ਰਿਲੀਜ਼

author-image
By Rajan Sharma
New Update
ਗੈਰੀ ਸੰਧੂ ਦਾ ਨਵਾਂ ਗੀਤ "ਟੁੱਟਿਆ ਗਰੂਰ" ਹੋਇਆ ਰਿਲੀਜ਼
Advertisment

ਗੈਰੀ ਸੰਧੂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਅਜਿਹੇ ਗਾਇਕ ਅਤੇ ਕਲਾਕਾਰ ਹਨ ,ਜਿਨ੍ਹਾਂ ਨੇ ਆਪਣੀ ਮਿਹਨਤ ਅਤੇ ਟੈਲੇੰਟ ਸਦਕਾ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ। ਗੈਰੀ ਸੰਧੂ garry sandhu ਸੋਸ਼ਲ ਮੀਡੀਆ ‘ਤੇ ਲਗਾਤਾਰ ਸਰਗਰਮ ਰਹਿੰਦੇ ਨੇ । ਕੁਝ ਦਿਨ ਪਹਿਲਾ ਉਨ੍ਹਾਂ ਨੇ ਆਪਣੇ ਨਵੇਂ ਗੀਤ ਦਾ ਪੋਸਟਰ ਜਾਰੀ ਕੀਤਾ ਸੀ ਅਤੇ ਹੁਣ ਉਹਨਾਂ ਦਾ ਪੂਰਾ ਗੀਤ ਰਿਲੀਜ਼ ਹੋ ਚੁੱਕਾ ਹੈ ਅਤੇ ਸੋਸ਼ਲ ਮੀਡਿਆ ਤੇ ਪੂਰੀਆਂ ਧਮਾਲਾਂ ਪਾ ਰਿਹਾ ਹੈ ਅਤੇ ਇਹ ਗੀਤ ਸਭ ਦੁਆਰਾ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ| ਗੈਰੀ ਸੰਧੂ ਹੁਣ ਮੁੜ ਤੋਂ ਆਪਣੇ ਨਵੇਂ ਪ੍ਰਾਜੈਕਟ ਨਾਲ ਸਰੋਤਿਆਂ ਦੇ ਰੂਬਰੂ ਹੋਣ ਜਾ ਰਹੇ ਨੇ। ਇਸ ਨਵੇਂ ਗੀਤ ਦੀ ਇੱਕ ਫੋਟੋ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤੀ ਸੀ| ਤਸਵੀਰ ਨੂੰ ਪਹਿਲੀ ਨਜ਼ਰ ਵੇਖਣ ‘ਤੇ ਅਤੇ ਇਸ ਦੇ ਟਾਈਟਲ ਨੂੰ ਵੇਖ ਕੇ ਇੰਝ ਲੱਗ ਰਿਹਾ ਸੀ ਕਿ ਗੀਤ ‘ਚ ‘ਗਰੂਰ ਟੁੱਟਣ’ punjabi song ਦੇ ਕਨਸੈਪਟ ਨੂੰ ਵਿਖਾਉਣ ਦੀ ਕੋਸ਼ਿਸ ਕੀਤੀ ਗਈ ਹੈ।

Advertisment

ਇਸ ਗੀਤ ਦੇ ਬੋਲ ਸ਼ਾਹ ਅਲੀ ਨੇ ਲਿਖੇ ਨੇ ਜਦਕਿ ਸੰਗੀਤਬੱਧ ਕੀਤਾ ਹੈ ਹਬੀਬ ਕਲੇਰ ਨੇ। ਇਸ ਗੀਤ ਨੂੰ ਲੈ ਕੇ ਗੈਰੀ ਸੰਧੂ garry sandhu ਬਹੁਤ ਉਤਸ਼ਾਹਿਤ ਨੇ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਸਰੋਤੇ ਦੂਜੇ ਗੀਤਾਂ ਵਾਂਗ ਇਸ ਗੀਤ ਨੂੰ ਵੀ ਓਨਾ ਹੀ ਪਿਆਰ ਦੇਣਗੇ ਜਿੰਨਾ ਕਿ ਹੋਰਾਂ ਗੀਤਾਂ ਨੂੰ ਮਿਲਿਆ ਹੈ । ਇਸ ਤੋਂ ਪਹਿਲਾਂ ਗੈਰੀ ਸੰਧੂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ । ਜਿਸ ‘ਚ ‘ਬੰਦਾ ਬਣ ਜਾ’, punjabi song ‘ਮੌਤ ਮਾਰਦੀ ਨਾ ਬੰਦੇ ਨੂੰ ਤਾਂ ਹਊਮੇ ਮਾਰਦੀ’, ‘ਮਲੰਗ’, ‘ਵੈਪਨ’ ਸਣੇ ਕਈ ਹਿੱਟ ਗਾਏ ਹਨ ।ਹੁਣ ਵੇਖਣਾ ਇਹ ਹੋਵੇਗਾ ਕਿ ਹਰ ਵਾਰ ਦੀ ਤਰ੍ਹਾਂ ਗੈਰੀ ਸੰਧੂ ਇਸ ਵਾਰ ਵੀ ਆਪਣੇ ਹਿੱਟ ਗੀਤਾਂ ਦੀ ਲੜੀ ਨੂੰ ਬਰਕਰਾਰ ਰੱਖ ਪਾਉਂਦੇ ਜਾਂ ਨਹੀਂ|

publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment