
ਟੀਵੀ ਅਦਾਕਾਰ ਅਪੂਰਵ ਅਗਨੀਹੋਤਰੀ (Apurva Agnihotri) ਅਤੇ ਸ਼ਿਲਪਾ ਸਕਲਾਨੀ ਦੇ ਘਰ 18 ਸਾਲ ਬਾਅਦ ਬੱਚੇ ਨੇ ਜਨਮ ਲਿਆ ਹੈ । ਦੋਵਾਂ ਨੇ 2004 ‘ਚ ਵਿਆਹ ਕਰਵਾਇਆ ਸੀ । ਜਿਸ ਤੋਂ ਬਾਅਦ ਇਸ ਜੋੜੀ ਦੇ ਘਰ ਬੱਚੇ ਦੀ ਕਿਲਕਾਰੀ ਗੂੰਜੀ ਹੈ । ਇਸ ਦਾ ਐਲਾਨ ਇਸ ਜੋੜੀ ਦੇ ਵੱਲੋਂ ਸਾਂਝੀ ਕੀਤੀ ਗਈ ਵੀਡੀਓ ‘ਚ ਕੀਤਾ ਗਿਆ ਹੈ । ਇਸ ਵੀਡੀਓ ‘ਚ ਦੋਵਾਂ ਦੀ ਨਵਜਾਤ ਬੱਚੀ ਵੀ ਨਜ਼ਰ ਆ ਰਹੀ ਹੈ ।

ਹੋਰ ਪੜ੍ਹੋ : ਗਾਇਕਾ ਅਫਸਾਨਾ ਖ਼ਾਨ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾਉਂਦੀ ਆਈ ਨਜ਼ਰ, ਵੀਡੀਓ ਕੀਤਾ ਸਾਂਝਾ
ਵੀਡੀਓ ਸ਼ੇਅਰ ਕਰਦੇ ਹੋਏ, ਅਪੂਰਵਾ ਨੇ ਇੱਕ ਪਿਆਰਾ ਨੋਟ ਵੀ ਲਿਖਿਆ ਹੈ ਅਤੇ ਆਪਣੇ ਪਿਆਰੀ ਬੱਚੀ ਦੇ ਨਾਮ ਦਾ ਐਲਾਨ ਵੀ ਕੀਤਾ ਹੈ। ਅਪੂਰਵਾ ਨੇ ਕੈਪਸ਼ਨ 'ਚ ਲਿਖਿਆ, ''ਇਸ ਤਰ੍ਹਾਂ ਮੇਰਾ ਜਨਮਦਿਨ ਮੇਰੀ ਜ਼ਿੰਦਗੀ ਦਾ ਸਭ ਤੋਂ ਖਾਸ ਜਨਮਦਿਨ ਬਣ ਗਿਆ, ਕਿਉਂਕਿ ਰੱਬ ਨੇ ਸਾਨੂੰ ਹੁਣ ਤੱਕ ਦਾ ਸਭ ਤੋਂ ਖਾਸ, ਸ਼ਾਨਦਾਰ, ਅਦਭੁਤ, ਚਮਤਕਾਰੀ ਤੋਹਫਾ ਦਿੱਤਾ ਹੈ।

ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਸੁਣਨਾ ਚਾਹੁੰਦੀ ਸੀ ਆਪਣੀ ਤਾਰੀਫ, ਪਰ ਡਾਇਰੈਕਟਰ ਨੇ ਇੰਝ ਕੀਤੀ ਮਿੱਟੀ ਪਲੀਤ, ਵੇਖੋ ਮਜ਼ੇਦਾਰ ਵੀਡੀਓ
ਬਹੁਤ ਧੰਨਵਾਦ ਅਤੇ ਖੁਸ਼ੀ ਦੇ ਨਾਲ ਸ਼ਿਲਪਾ ਅਤੇ ਮੈਂ ਆਪਣੀ ਪਿਆਰੀ ਬੇਟੀ ਇਸ਼ਾਨੀ ਕਾਨੂ ਅਗਨੀਹੋਤਰੀ ਦੀ ਜਾਣ-ਪਛਾਣ ਕਰਾਉਣਾ ਚਾਹੁੰਦੇ ਹਾਂ। ਕਿਰਪਾ ਕਰਕੇ ਉਸ 'ਤੇ ਪਿਆਰ ਅਤੇ ਆਸ਼ੀਰਵਾਦ ਦੀ ਵਰਖਾ ਕਰੋ’।

ਇਸ ਜੋੜੀ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ਤੋਂ ਬਾਅਦ ਪ੍ਰਸ਼ੰਸਕਾਂ ਨੇ ਵੀ ਵਧਾਈ ਦਿੱਤੀ ਹੈ । ਇਸ ਤੋਂ ਇਲਾਵਾ ਕਈ ਸੈਲੀਬ੍ਰੇਟੀਜ਼ ਨੇ ਵੀ ਇਸ ਜੋੜੀ ਨੂੰ ਧੀ ਦੇ ਜਨਮ ਦੀਆਂ ਵਧਾਈਆਂ ਭੇਜੀਆਂ ਹਨ ।
View this post on Instagram