ਟੀਵੀ ਇੰਡਸਟਰੀ ਦੀ ਇਸ ਅਦਾਕਾਰਾ ਨੇ ਪਤੀ ਖ਼ਿਲਾਫ ਥਾਣੇ 'ਚ ਕਰਵਾਈ ਰਿਪੋਰਟ ਦਰਜ!

written by Shaminder | April 30, 2019

ਬਾਲੀਵੁੱਡ 'ਚ ਆਏ ਦਿਨ ਕੋਈ ਨਾਂ ਕੋਈ ਨਵੀਂ ਖ਼ਬਰ ਸਾਹਮਣੇ ਆ ਰਹੀ ਹੈ । ਜੋੜੀਆਂ ਕਦੋਂ ਬਣਦੀਆਂ ਨੇ ਕਦੋਂ ਟੁੱਟਦੀਆਂ ਨੇ ਇਸ ਦਾ ਪਤਾ ਹੀ ਨਹੀਂ ਲੱਗਦਾ । ਹੁਣ ਇੱਕ ਹੋਰ ਖ਼ਬਰ ਸਾਹਮਣੇ ਆ ਰਹੀ ਹੈ । ਉਹ ਹੈ ਇੱਕ ਟੀਵੀ ਅਦਾਕਾਰਾ ਦੀ । ਜੋ ਏਨੀਂ ਦਿਨੀਂ ਸੁਰਖ਼ੀਆਂ 'ਚ ਹੈ । ਇਸ ਟੀਵੀ ਅਦਾਕਾਰਾ ਨੇ ਦੋ ਸਾਲ ਪਹਿਲਾਂ ਵਿਆਹ ਕਰਵਾਇਆ ਸੀ ।ਵਿਆਹ ਤੋਂ ਥੋੜੇ ਸਮੇਂ ਬਾਅਦ ਹੀ ਖ਼ਬਰਾਂ ਸਾਹਮਣੇ ਆਉਣ ਲੱਗ ਪਈਆਂ ਸਨ ਕਿ ਦੋਨਾਂ ਦੀ ਵਿਆਹੁਤਾ ਜ਼ਿੰਦਗੀ ਬਹੁਤੀ ਵਧੀਆ ਨਹੀਂ ਚੱਲ ਰਹੀ । ਹੋਰ ਵੇਖੋ :ਜੋੜੀਆਂ ਜੱਗ ਥੋੜੀਆਂ,ਰੱਬ ਨੇ ਬਣਾਈਆਂ ਜੋੜੀਆਂ,ਤੁਹਾਡੀ ਨਜ਼ਰ ‘ਚ ਕਿਹੜੀ ਜੋੜੀ ਹੈ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਕਿਊਟ ਜੋੜੀ ਜਿਸ ਤੋਂ ਬਾਅਦ ਅਫ਼ਵਾਹਾਂ ਵੀ ਉੱਡੀਆਂ ਕਿ ਦੋਨਾਂ ਦਾ ਤਲਾਕ ਹੋਣ ਜਾ ਰਿਹਾ ਹੈ ।ਪਰ ਇਨ੍ਹਾਂ ਖ਼ਬਰਾਂ ਦਰਮਿਆਨ ਹੀ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਇਸ ਅਦਾਕਾਰਾ ਨੇ ਆਪਣੇ ਪਤੀ ਦੇ ਖ਼ਿਲਾਫ ਮੁੰਬਈ ਦੇ ਇੱਕ ਥਾਣੇ 'ਚ ਰਿਪੋਰਟ ਲਿਖਵਾਈ ਹੈ ।ਡਾਇਨ ਟੀਵੀ ਸੀਰੀਅਲ ਦੀ ਇਸ ਐਕਟਰੈੱਸ ਪ੍ਰਿਆ ਬਰਥੀਜਾ ਅਤੇ ਕੰਵਲਜੀਤ ਨੇ ਸੰਨ ਦੋ ਹਜ਼ਾਰ 'ਚ ਸਿੱਖ ਰੀਤੀ ਰਿਵਾਜ਼ ਨਾਲ ਵਿਆਹ ਕਰਵਾਇਆ ਸੀ ।ਮੀਡੀਆ ਰਿਪੋਰਟਸ ਮੁਤਾਬਿਕ ਦੋਵੇਂ ਵੱਖ-ਵੱਖ ਰਹਿ ਰਹੇ ਹਨ ।ਪਤੀ ਤੇ ਸੰਗੀਨ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਉਹ ਮੈਨੂੰ ਟਾਰਚਰ ਕਰਦਾ ਸੀ,ਇਹ ਦੂਜੀ ਵਾਰ ਹੈ ਕਿ ਉਨ੍ਹਾਂ ਦਾ ਤਲਾਕ ਹੋਣ ਜਾ ਰਿਹਾ ਹੈ ।

0 Comments
0

You may also like