ਭਿਆਨਕ ਬਿਮਾਰੀ ਦਾ ਸ਼ਿਕਾਰ ਹੋਈ ਅਦਾਕਾਰਾ ਸੰਭਾਵਨਾ ਸੇਠ ਦੱਸਿਆ ਕਿਉਂ ਨਹੀਂ ਬਣ ਪਾ ਰਹੀ ਮਾਂ, ਵੇਖੋ ਵੀਡੀਓ

written by Pushp Raj | July 27, 2022

Sambhavna Seth Suffering from Arthritis: 'ਬਿੱਗ ਬੌਸ ਸੀਜ਼ਨ 2' ਦੀ ਕੰਟੈਸਟੈਂਟ ਰਹਿ ਚੁੱਕੀ ਮਸ਼ਹੂਰ ਟੀਵੀ ਅਦਾਕਾਰਾ ਸੰਭਾਵਨਾ ਸੇਠ ਨੂੰ ਲਗਾਤਾਰ ਵੱਧ ਰਹੇ ਭਾਰ ਤੇ ਹੋਰਨਾਂ ਕਈ ਕਾਰਨਾਂ ਦੇ ਚੱਲਦੇ ਟ੍ਰੋਲਿੰਗ ਦਾ ਸ਼ਿਕਾਰ ਹੋਣਾ ਪਿਆ। ਹੁਣ ਸੰਭਾਵਨਾ ਨੇ ਖ਼ੁਦ ਕੈਮਰੇ ਦੇ ਸਾਹਮਣੇ ਆ ਕੇ ਟ੍ਰੋਲਰਸ ਨੂੰ ਕਰਾਰਾ ਜਵਾਬ ਦਿੱਤਾ ਹੈ। ਉਸ ਨੇ ਦੱਸਿਆ ਕਿ ਉਹ ਗੰਭੀਰ ਬਿਮਾਰੀਆਂ ਦਾ ਸਾਹਮਣਾ ਕਰ ਰਹੀ ਹੈ, ਇਸ ਦੇ ਚੱਲਦੇ ਉਹ IVF ਦੀ ਪ੍ਰਕੀਰਿਆ ਵੀ ਪੂਰੀ ਨਹੀਂ ਕਰ ਪਾ ਰਹੀ ਤੇ ਮਾਂ ਬਨਣ ਦਾ ਸੁਖ ਹਾਸਿਲ ਨਹੀਂ ਕਰ ਪਾ ਰਹੀ ਹੈ।

image From instagram

ਦੱਸ ਦਈਏ ਕਿ ਬੀਤੇ ਕੁਝ ਸਮੇਂ ਤੋਂ ਕੁਝ ਸੋਸ਼ਲ ਮੀਡੀਆ ਯੂਜ਼ਰਸ ਸੰਭਾਵਨਾ ਨੂੰ ਉਸ ਦੇ ਵੱਧ ਰਹੇ ਵਜ਼ਨ ਨੂੰ ਲੈ ਕੇ ਟ੍ਰੋਲ ਕਰ ਰਹੇ ਹਨ। ਅਭਿਨੇਤਰੀ ਆਪਣਾ ਦਰਦ ਬਿਆਨ ਕਰਦੇ ਹੋਏ ਕੈਮਰੇ 'ਤੇ ਰੋ ਪਈ। ਸੰਭਾਵਨਾ ਨੇ ਇਸ ਇਮੋਸ਼ਨਲ ਵੀਡੀਓ ਨੂੰ ਆਪਣੇ ਯੂਟਿਊਬ ਚੈਨਲ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਦੇ ਵਿੱਚ ਸੰਭਾਵਨਾ ਨੇ ਆਪਣੀ ਸਿਹਤ ਸਬੰਧੀ ਸਮੱਸਿਆਵਾਂ ਦਾ ਜ਼ਿਕਰ ਕਰਦੇ ਹੋਏ ਟ੍ਰੋਲਰਸ ਨੂੰ ਕਰਾਰਾ ਜਵਾਬ ਦਿੱਤਾ ਹੈ।

ਸੰਭਾਵਨਾ ਨੇ ਆਪਣੇ ਯੂਟਿਊਬ ਚੈਨਲ ਉੱਤੇ ਸ਼ੇਅਰ ਕੀਤੀ ਗਈ ਵੀਡੀਓ ਦੇ ਵਿੱਚ ਗੱਲ ਕਰਦੇ ਹੋਏ ਦੱਸਿਆ ਕਿ ਉਹ ਇੱਕ ਭਿਆਨਕ ਬਿਮਾਰੀ ਨਾਲ ਜੂਝ ਰਹੀ ਹੈ। ਇਸ ਬਿਮਾਰੀ ਨੂੰ ਗਠੀਆ ਜਾਂ (Arthritis) ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਵੀਡੀਓ ਵਿੱਚ, ਸੰਭਾਵਨਾ ਬੇਹੱਦ ਭਾਵੁਕ ਹੋ ਗਈ। ਸੰਭਾਵਨਾ ਨੇ ਵੀਡੀਓ ਦੇ ਵਿੱਚ ਖ਼ੁਦ ਦੀ ਆਈਵੀਐਫ ਪ੍ਰਕਿਰਿਆ ਤੋਂ ਲੈ ਕੇ ਗਠੀਏ ਤੱਕ ਹਰ ਚੀਜ਼ 'ਤੇ ਖੁੱਲ੍ਹ ਕੇ ਗੱਲ ਕੀਤੀ। ਉਸ ਨੇ ਦੱਸਿਆ ਹੈ ਕਿ ਇਸ ਬਿਮਾਰੀ ਕਾਰਨ ਉਸ ਨੂੰ ਤੁਰਨ-ਫਿਰਨ ਵਿੱਚ ਮੁਸ਼ਕਲ ਆ ਰਹੀ ਹੈ। ਉਸ ਦੇ ਹੱਥਾਂ-ਪੈਰਾਂ ਵਿੱਚ ਹਮੇਸ਼ਾ ਸੋਜ, ਦਰਦ, ਅਕੜਾਅ ਰਹਿੰਦਾ ਹੈ। ਸੰਭਾਵਨਾ ਆਪਣੀ ਬੀਮਾਰੀ ਬਾਰੇ ਦੱਸਦੇ ਹੋਏ ਕੈਮਰੇ ਦੇ ਸਾਹਮਣੇ ਰੋ ਪਈ।

ਸੰਭਾਵਨਾ ਨੇ ਇਹ ਵੀ ਦੱਸਿਆ ਕਿ ਉਹ ਠੰਡ 'ਚ ਨਹੀਂ ਰਹਿ ਸਕਦੀ। ਉਨ੍ਹਾਂ ਨੂੰ ਸਿਹਤਮੰਦ ਰਹਿਣ ਲਈ ਹਮੇਸ਼ਾ ਹਲਕੇ ਗਰਮ ਤਾਪਮਾਨ ਦੀ ਲੋੜ ਹੁੰਦੀ ਹੈ। ਸੰਭਾਵਨਾ ਨੇ ਦੱਸਿਆ ਕਿ ਉਸ ਨੂੰ ਕਈ ਸਾਲ ਪਹਿਲਾਂ ਗਠੀਏ ਦੀ ਬੀਮਾਰੀ ਸੀ ਜੋ ਸਮੇਂ ਦੇ ਨਾਲ ਦਵਾਈਆਂ ਨਾਲ ਠੀਕ ਹੋ ਗਈ ਸੀ, ਪਰ ਇੱਕ ਵਾਰ ਫਿਰ ਉਨ੍ਹਾਂ ਨੂੰ ਇਸ ਦੇ ਲੱਛਣ ਮਹਿਸੂਸ ਹੋਣ ਲੱਗੇ ਹਨ। ਸੰਭਾਵਨਾ ਨੇ ਸਿਹਤ ਦੇ ਹਰ ਮੁੱਦੇ 'ਤੇ ਖੁੱਲ੍ਹ ਕੇ ਗੱਲ ਕੀਤੀ। ਉਸ ਨੇ ਦੱਸਿਆ ਕਿ ਮੈਨੂੰ ਕਿਸੇ ਨਾ ਕਿਸੇ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਇੱਕ ਚੀਜ਼ ਸਹੀ ਹੁੰਦੀ ਹੈ ਤਾਂ ਦੂਜੀ ਪਰੇਸ਼ਾਨੀ ਬਣ ਕੇ ਆ ਜਾਂਦੀ ਹੈ। ਮੈਨੂੰ ਆਪਣੇ ਪਤੀ ਅਵਿਨਾਸ਼ ਲਈ ਵੀ ਬੁਰਾ ਲੱਗਦਾ ਹੈ ਜਿਸ ਨੂੰ ਇਹ ਸਭ ਝੱਲਣਾ ਪੈਂਦਾ ਹੈ। ਮੇਰੇ ਹਮੇਸ਼ਾ ਬੀਮਾਰ ਰਹਿਣ ਕਾਰਨ ਉਨ੍ਹਾਂ ਨੂੰ ਵੀ ਬਹੁਤ ਦੁੱਖ ਹੋਇਆ ਹੈ।

image From instagram

ਸੰਭਾਵਨਾ ਨੇ ਇਹ ਵੀ ਦੱਸਿਆ ਕਿ, ਬੱਚੇ ਪੈਦਾ ਕਰਨ ਦੀ ਕੋਸ਼ਿਸ਼ ਵਿੱਚ ਆਈਵੀਐਫ ਪ੍ਰਕਿਰਿਆ ਦੇ ਕਾਰਨ ਗਠੀਏ ਦੀ ਸਮੱਸਿਆ ਸ਼ੁਰੂ ਹੋਈ ਹੈ। ਉਸ ਨੇ ਬੱਚੇ ਲਈ ਕਈ ਵਾਰ IVF ਕਰਵਾਇਆ ਪਰ ਉਹ ਅਸਫਲ ਰਹੀ। ਵੀਡੀਓ ਨੂੰ ਖਤਮ ਕਰਦੇ ਹੋਏ, ਸੰਭਾਵਨਾ ਕਹਿੰਦੀ ਹੈ ਕਿ ਉਸ ਨੂੰ ਹਿੰਮਤ ਰੱਖਣੀ ਪਵੇਗੀ ਅਤੇ ਇਸ ਸਭ ਨਾਲ ਲੜਨਾ ਪਵੇਗਾ।

ਅਦਾਕਾਰ-ਲੇਖਕ ਅਵਿਨਾਸ਼ ਦਿਵੇਦੀ ਦੀ ਪਤਨੀ ਸੰਭਾਵਨਾ ਸੇਠ ਮਾਂ ਬਣਨ ਦੀ ਕੋਸ਼ਿਸ਼ ਕਰ ਰਹੀ ਹੈ। ਅਭਿਨੇਤਰੀ ਕਈ ਵਾਰ ਆਈਵੀਐਫ (ਇਨ ਵਿਟਰੋ ਫਰਟੀਲਾਈਜ਼ੇਸ਼ਨ) ਦੀ ਪ੍ਰਕਿਰਿਆ ਵਿੱਚੋਂ ਲੰਘ ਚੁੱਕੀ ਹੈ,ਪਰ ਫਿਰ ਵੀ ਉਹ ਮਾਂ ਨਹੀਂ ਬਣ ਸਕੀ। ਆਈਵੀਐਫ ਦੀ ਅਸਫਲਤਾ ਦੇ ਕਾਰਨ, ਸੰਭਾਵਨਾ ਨੂੰ ਹਾਰਮੋਨਸ ਦੀ ਸਮੱਸਿਆ ਹੋ ਗਈ ਹੈ ਤੇ ਇਸ ਨਾਲ ਹੀ ਉਸ ਦਾ ਭਾਰ ਵੀ ਵਧ ਗਿਆ। ਅਭਿਨੇਤਰੀ ਨੇ ਵੀਡੀਓ 'ਚ ਕਿਹਾ ਕਿ ਜੋ ਲੋਕ ਮੈਨੂੰ ਭਾਰ ਵਧਣ ਦਾ ਤਾਅਨਾ ਮਾਰਦੇ ਹਨ, ਕੀ ਉਨ੍ਹਾਂ ਨੂੰ ਪਤਾ ਹੈ ਕਿ ਅਸੀਂ ਕਿਸ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਾਂ।

image From instagram

ਹੋਰ ਪੜ੍ਹੋ: Amjad Khan Death Anniversary: ਫਿਲਮ 'ਸ਼ੋਲੇ' ਦਾ ਗੱਬਰ ਬਣ ਜਿੱਤਿਆ ਦਰਸ਼ਕਾਂ ਦਾ ਦਿਲ, ਜਾਣੋ ਅਮਜ਼ਦ ਖ਼ਾਨ ਦੀ ਜ਼ਿੰਦਗੀ ਦੀਆਂ ਖ਼ਾਸ ਗੱਲਾਂ ਬਾਰੇ

ਇਸ ਵੀਡੀਓ ਨੂੰ ਵੇਖਣ ਮਗਰੋਂ ਸੰਭਾਵਨਾ ਦੇ ਫੈਨਜ਼ ਉਸ ਨੂੰ ਰੱਬ 'ਤੇ ਭਰੋਸਾ ਰੱਖਣ ਲਈ ਕਹਿ ਰਹੇ ਹਨ। ਇਸ ਦੇ ਨਾਲ ਹੀ ਕਈ ਫੈਨਜ਼ ਉਸ ਦੀ ਪੋਸਟ 'ਤੇ ਕਮੈਂਟ ਕਰਕੇ ਉਸ ਦੀ ਹੌਸਲਾ ਅਫਜ਼ਾਈ ਕਰ ਰਹੇ ਹਨ ਕਿ ਉਹ ਆਪਣੀ ਸਿਹਤ ਨੂੰ ਲੈ ਕੇ ਖੁੱਲ੍ਹ ਕੇ ਗੱਲ ਕਰ ਰਹੀ ਹੈ, ਜਦੋਂ ਕਿ ਕਈ ਸੈਲੇਬਸ ਇਸ ਤੋਂ ਦੂਰ ਭੱਜਦੇ ਹਨ। ਫੈਨਜ਼ ਉਸ ਨੂੰ ਹਿੰਮਤ ਰੱਖਣ ਅਤੇ ਬਿਹਤਰ ਇਲਾਜ ਕਰਵਾਉਣ ਦੀ ਸਲਾਹ ਦੇ ਰਹੇ ਹਨ।

You may also like