ਟੀਵੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅਨਿਰੁਧ ਦਵੇ ਦੀ ਕੋਰੋਨਾ ਕਾਰਨ ਵਿਗੜੀ ਹਾਲਤ, ਆਈ ਸੀ ਯੂ ‘ਚ ਭਰਤੀ

written by Shaminder | May 07, 2021

ਟੀਵੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅਨਿਰੁਧ ਦਵੇ ਕੋਰੋਨਾ ਦੇ ਨਾਲ ਜੰਗ ਲੜ ਰਹੇ ਹਨ । ਅਨਿਰੁਧ ਦੀ ਤਬੀਅਤ ਜ਼ਿਆਦਾ ਵਿਗੜ ਗਈ ਹੈ । ਜਿਸ ਦੇ ਚੱਲਦੇ ਉਨ੍ਹਾਂ ਨੂੰ ਆਈਸੀਯੂ ‘ਚ ਭਰਤੀ ਕਰਵਾਇਆ ਗਿਆ ਹੈ ।ਉਸ ਦੀ ਪਤਨੀ ਸ਼ੁਭੀ ਨੇ ਅਨਿਰੁਧ ਦੇ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਅਨਿਰੁਧ ਦੇ ਨਾਲ ਸ਼ੁਭੀ ਆਹੁਜਾ ਗਾਣਾ ਗਾਉਂਦੇ ਹੋਏ ਨਜ਼ਰ ਆ ਰਹੀ ਹੈ ।

anirudh

ਹੋਰ ਪੜ੍ਹੋ : ਕਾਮੇਡੀਅਨ ਸੁਨੀਲ ਪਾਲ ਨੇ ਡਾਕਟਰਾਂ ਖਿਲਾਫ ਦਿੱਤਾ ਸੀ ਵਿਵਾਦਿਤ ਬਿਆਨ, ਮੁਆਫੀ ਮੰਗ ਕੇ ਛੁਡਾਇਆ ਖਹਿੜਾ 

anirudh

ਵੀਡੀਓ ਸਾਂਝਾ ਕਰਦੇ ਹੋਏ ਸ਼ੁਭੀ ਆਹੁਜਾ ਨੇ ਲਿਖਿਆ ਕਿ ‘ਤੂੰ ਹੀ ਸੁਰ, ਤੂੰ ਹੀ ਸੰਗੀਤ, ਤੂੰ ਹੀ ਸਾਥੀ, ਤੂੰ ਹੀ ਮੀਤ, ਤੇਰੇ ਨਾਲ ਹੀ ਸੱਜਦਾ ਹੈ ਮੇਰਾ ਜਹਾਨ, ਅਨਿਰੁਧ। ਸਾਥ ਦਿਓ ਅਨਿਰੁਧ ਅਸੀਂ ਜਿੱਤ ਜਾਵਾਂਗੇ ।ਅਨਿਸ਼ਕ ਬੁਲਾ ਰਿਹਾ ਹੈ, ਘਰ ਬੁਲਾ ਰਿਹਾ ਹੈ । ਹਾਲੇ ਲੰਮਾ ਸਫ਼ਰ ਤੈਅ ਕਰਨਾ ਹੈ ।

anirudh

ਅਨਿਰੁਧ ਹਾਲੇ ਵੀ ਜੰਗ ਲੜ ਰਹੇ ਹਨ । ਸਾਨੂੰ ਤੁਹਾਡੀਆਂ ਦੁਆਵਾਂ ਦੀ ਜ਼ਰੂਰਤ ਹੈ’। ਦੱਸ ਦਈਏ ਕਿ ਅਨਿਰੁਧ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਵਾਇਰਸ ਦੇ ਨਾਲ ਪੀੜਤ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

 

View this post on Instagram

 

A post shared by SHUBHHI (@shubhiahuja)

ਇਸ ਤੋਂ ਪਹਿਲਾਂ ਵੀ ਅਨਿਰੁਧ ਦੀ ਪਤਨੀ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਸੀ ਕਿ ਅਨਿਰੁਧ ਕੋਰੋਨਾ ਨਾਲ ਪੀੜਤ ਹਨ ਅਤੇ ਹਸਪਤਾਲ ‘ਚ ਹਨ । ਪਰ ਹਾਲਤ ਜ਼ਿਆਦਾ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਆਈਸੀਯੂ ‘ਚ ਸ਼ਿਫਟ ਕੀਤਾ ਗਿਆ ਹੈ ।

 

You may also like