ਸਿੱਧੂ ਮੂਸੇ ਵਾਲਾ ਦੀਆਂ ਇੱਕ ਤੋਂ ਬਾਅਦ ਇੱਕ ਦੋ ਫ਼ਿਲਮਾਂ ਹੋਣ ਜਾ ਰਹੀਆਂ ਹਨ ਰਿਲੀਜ਼

written by Rupinder Kaler | June 22, 2021

ਸਿੱਧੂ ਮੂਸੇ ਵਾਲਾ ਦੀਆਂ ਦੋ ਫ਼ਿਲਮਾਂ ਬਣਕੇ ਪੂਰੀਆ ਤਿਆਰ ਨੇ ਜਿਸ ਚੋ ਫ਼ਿਲਮ ‘ਯੈੱਸ ਆਈ ਐਮ ਸਟੂਡੈਂਟ’ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਗਿਆ ਸੀ, ਇਹ ਸਿੱਧੂ ਮੂਸੇ ਵਾਲਾ ਦੀ ਪਹਿਲੀ ਫ਼ਿਲਮ ਸੀ, ਜਿਸ ਦੀ ਸ਼ੂਟਿੰਗ ਸਿੱਧੂ ਨੇ ਕਾਫੀ ਸਮਾਂ ਪਹਿਲਾਂ ਪੂਰੀ ਹੋ ਚੁੱਕੀ ਸੀ ਤੇ ਇਸ ’ਚ ਉਹ ਮੈਂਡੀ ਤੱਖਰ ਦੇ ਨਾਲ ਨਜ਼ਰ ਆਉਣ ਵਾਲੇ ਹਨ। ਉਥੇ ਹੁਣ ਸਿੱਧੂ ਮੂਸੇ ਵਾਲਾ ਦੀ ਇਕ ਹੋਰ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ। Sidhu Moosewala ਹੋਰ ਪੜ੍ਹੋ : ਨੀਰੂ ਬਾਜਵਾ ਨੇ ਆਪਣੀ ਭੈਣ ਦੇ ਨਾਲ ਮਲਕੀਤ ਸਿੰਘ ਦੇ ਗੀਤ ‘ਤੇ ਕੀਤਾ ਡਾਂਸ

Sidhu Moosewala's film 'Yes I am student' First look Releasing on 13 April Pic Courtesy: Instagram
ਇਸ ਫ਼ਿਲਮ ਦਾ ਨਾਂ ਹੈ ‘ਮੂਸਾ ਜੱਟ’ ਹੈ । ਖ਼ਾਸ ਗੱਲ ਇਹ ਹੈ ਕਿ ‘ਯੈੱਸ ਆਈ ਐਮ ਸਟੂਡੈਂਟ’ ਨੂੰ ਸਿੱਧੂ ਦੀ ਡੈਬਿਊ ਫ਼ਿਲਮ ਮੰਨਿਆ ਜਾ ਰਿਹਾ ਸੀ ਕਿਉਂਕਿ ਉਸ ਦੀ ਸ਼ੂਟਿੰਗ ਵੀ ਪਹਿਲਾਂ ਕੀਤੀ ਜਾ ਚੁੱਕੀ ਹੈ ਪਰ ਰਿਲੀਜ਼ ਦੇ ਮਾਮਲੇ ’ਚ ‘ਮੂਸਾ ਜੱਟ’ ‘ਯੈੱਸ ਆਈ ਐਮ ਸਟੂਡੈਂਟ’ ਤੋਂ ਅੱਗੇ ਨਿਕਲ ਗਈ ਹੈ ।
Sidhu Moosewala Shared His New Movie 'Moosa Jatt' Poster Pic Courtesy: Instagram
ਫਿਲਮ ‘ਯੈੱਸ ਆਈ ਐਮ ਸਟੂਡੈਂਟ’ 22 ਅਕਤੂਬਰ, 2021 ਨੂੰ ਰਿਲੀਜ਼ ਕੀਤੀ ਜਾਵੇਗੀ ਜਦੋਂ ਕਿ ‘ਮੂਸਾ ਜੱਟ’ ਅਕਤੂਬਰ ਮਹੀਨੇ ਦੀ 1 ਤਾਰੀਖ਼ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਸਿੱਧੂ ਦੀਆਂ ਦੋ ਫ਼ਿਲਮਾਂ ਇਸ ਸਾਲ ਅਕਤੂਬਰ ਮਹੀਨੇ ਰਿਲੀਜ਼ ਹੋਣਗੀਆਂ। ਇਸ ਗੱਲ ਦੀ ਜਾਣਕਾਰੀ ‘ਮੂਸਾ ਜੱਟ’ ’ਚ ਸਿੱਧੂ ਦੀ ਅਦਾਕਾਰਾ ਬਣੀ ਸਵੀਤਾਜ ਬਰਾੜ ਨੇ ਸਾਂਝੀ ਕੀਤੀ ਹੈ ।

0 Comments
0

You may also like