ਕੋਰੋਨਾ ਨੂੰ ਲੈ ਕੇ ਦਿਲਜੀਤ ਦੋਸਾਂਝ ਨੇ ਸ਼ੇਅਰ ਕੀਤਾ ਇਹ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਕੁਝ ਹੀ ਮਿੰਟਾਂ ‘ਚ ਵਿਊਜ਼ ਪਹੁੰਚੇ ਲੱਖਾਂ ‘ਚ, ਦੇਖੋ ਵੀਡੀਓ

Written by  Lajwinder kaur   |  March 16th 2020 03:43 PM  |  Updated: March 16th 2020 04:37 PM

ਕੋਰੋਨਾ ਨੂੰ ਲੈ ਕੇ ਦਿਲਜੀਤ ਦੋਸਾਂਝ ਨੇ ਸ਼ੇਅਰ ਕੀਤਾ ਇਹ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਕੁਝ ਹੀ ਮਿੰਟਾਂ ‘ਚ ਵਿਊਜ਼ ਪਹੁੰਚੇ ਲੱਖਾਂ ‘ਚ, ਦੇਖੋ ਵੀਡੀਓ

ਦੁਨੀਆਂ ਭਰ 'ਚ ਗੰਭੀਰ ਸੰਕਟ ਬਣੇ ਕੋਰੋਨਾ ਵਾਇਰਸ ਨੂੰ ਲੈ ਕੇ ਜਿੱਥੇ ਲੋਕ ਚਿੰਤਤ ਨੇ ਉੱਥੇ ਹੀ ਪੰਜਾਬੀ ਇਸ ਟੈਨਸ਼ਨ ਵਾਲੇ ਮਾਹੌਲ ਨੂੰ ਵੀ ਆਪਣੀ ਕ੍ਰੇਟੀਵਿਟੀ ਦੇ ਨਾਲ ਖੁਸ਼ਨੁਮਾ ਬਨਾਉਣ ਦੀ ਪੂਰੀ ਕੋਸ਼ਿਸ ਕਰ ਰਹੇ ਨੇ ।  ਜੀ ਹਾਂ ਸੋਸ਼ਲ ਮੀਡੀਆ ਉੱਤੇ ਕੋਰੋਨਾ ਵਾਇਰਸ ਨੂੰ ਲੈ ਕੇ ਖੂਬ ਮੀਮਸ ਵਾਇਰਲ ਹੋ ਰਹੇ ਨੇ । ਅਜਿਹੇ ‘ਚ ਪੰਜਾਬੀ ਗੱਭਰੂਆਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ । ਇਹ ਵੀਡੀਓ ਇੰਨਾ ਮਜ਼ੇਦਾਰ ਹੈ ਜਿਸਦੇ ਚੱਲਦੇ ਦਿਲਜੀਤ ਦੋਸਾਂਝ ਵੀ ਆਪਣੇ ਆਪ ਨੂੰ ਰੋਕ ਨਹੀਂ ਪਾਏ ਤੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇਸ ਨੂੰ ਵੀਡੀਓ ਨੂੰ ਪੋਸਟ ਕਰਦੇ ਹੋਏ ਲੋਕਾਂ ਨੂੰ ਅਹਿਤਿਆਤ ਰੱਖਣ ਦੀ ਸਲਾਹ ਦਿੱਤੀ ਹੈ ਤੇ ਪਰਮਾਤਮਾ ਨੂੰ ਅੱਗੇ ਅਰਦਾਸ ਕਰੀ ਹੈ ਕਿ ਸਭ ਦਾ ਭਲਾ ਕਰੀ ।

ਹੋਰ ਵੇਖੋ:ਅਮਰਿੰਦਰ ਗਿੱਲ ਤੇ ਨਿਮਰਤ ਖਹਿਰਾ ਨੇ ‘ਮਾਝੇ ਵੱਲ ਦਾ’ ਗੀਤ ਦੇ ਨਾਲ ਕੀਲੇ ਦਰਸ਼ਕ, ਗਾਣਾ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

ਇਸ ਵੀਡੀਓ ‘ਚ ਦੋ ਗੱਭਰੂ ਕੋਰੋਨਾ ‘ਤੇ ਬਣਾਏ ਗੀਤ ਨੂੰ ਗਾਉਂਦੇ ਹੋਏ ਨਜ਼ਰ ਆ ਰਹੇ ਨੇ ਇਸ ਤੋਂ ਇਲਾਵਾ ਉਨ੍ਹਾਂ ਨੇ ਕੋਰੋਨਾ ‘ਤੇ ਬੋਲੀ ਵੀ ਬਣਾਈ ਹੈ । ਇਸ ਵੀਡੀਓ ਨੂੰ ਪੋਸਟ ਕੀਤੇ ਅਜੇ ਕੁਝ ਹੀ ਸਮਾਂ ਹੋਇਆ ਹੈ ਤੇ ਵਿਊਜ਼ ਦੀ ਗਿਣਤੀ ਲੱਖਾਂ ‘ਚ ਪਹੁੰਚ ਗਈ ਹੈ ।

 

View this post on Instagram

 

STAY SAFE BHAI ... ?? Ki BANU DUNIA DA SACHE PAATSHAH WAHEGURU JANEY ??

A post shared by DILJIT DOSANJH (@diljitdosanjh) on

ਜੇ ਗੱਲ ਕਰੀਏ ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮ ‘ਜੋੜੀ’ ‘ਚ ਨਜ਼ਰ ਆਉਣਗੇ । ਇਸ ਤੋਂ ਇਲਾਵਾ ਉਹ ਬਾਲੀਵੁੱਡ ਦੀ ਫ਼ਿਲਮ ‘ਸੂਰਜ ਪੇ ਮੰਗਲ ਭਾਰੀ’ ‘ਚ ਨਜ਼ਰ ਆਉਣਗੇ । ਇਸ ਤੋਂ ਪਹਿਲਾਂ ਉਹ ਅਕਸ਼ੇ ਕੁਮਾਰ ਦੇ ਨਾਲ ‘ਗੁੱਡ ਨਿਊਜ਼’ ਫ਼ਿਲਮ ‘ਚ ਨਜ਼ਰ ਆਏ ਸਨ । ਉਨ੍ਹਾਂ ਵੱਲੋਂ ਨਿਭਾਏ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network