ਅਨੋਖੇ ਤਰੀਕੇ ਨਾਲ ਮਨਾਇਆ ਬੱਚੇ ਦਾ ਜਨਮ ਦਿਨ, ਗਾਇਕ ਅਨਮੋਲ ਕਵਾਤਰਾ ਨੇ ਕੀਤੀ ਤਾਰੀਫ, ਵੀਡੀਓ ਹੈ ਬਹੁਤ ਭਾਵੁਕ 

written by Rupinder Kaler | July 17, 2019

ਗਾਇਕ ਅਨਮੋਲ ਕਵਾਤਰਾ ਦੀ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ । ਇਹ ਵੀਡੀਓ ਬਹੁਤ ਹੀ ਭਾਵੁਕ ਹੈ । ਇਸ ਵੀਡੀਓ ਵਿੱਚ ਪਟਿਆਲਾ ਦਾ ਇੱਕ ਪਰਿਵਾਰ ਆਪਣੇ ਬੱਚੇ ਦੇ ਜਨਮ ਦਿਨ ਤੇ ਉਸ ਮਾਂ ਬਾਪ ਦੀ ਮਦਦ ਕਰਨ ਲਈ ਅੱਗੇ ਆਇਆ ਹੈ, ਜਿਨ੍ਹਾਂ ਦਾ ਬੱਚਾ ਆਪਣੀ ਭਿਆਨਕ ਬਿਮਾਰੀ ਦਾ ਇਲਾਜ਼ ਨਾ ਹੋਣ ਕਰਕੇ ਮੌਤ ਦੇ ਮੂੰਹ ਵਿੱਚ ਜਾ ਰਿਹਾ ਸੀ । https://www.instagram.com/p/Bz-Di2yHNx3/ ਇਸ ਵੀਡੀਓ ਵਿੱਚ ਕਵਾਤਰਾ ਕਹਿ ਰਹੇ ਹਨ ਕਿ ਸਾਨੂੰ ਸਾਰਿਆਂ ਨੂੰ ਇਸ ਤਰ੍ਹਾਂ ਦਾ ਜਨਮ ਦਿਨ ਮਨਾਉਣਾ ਚਾਹੀਦਾ ਹੈ, ਜਿਸ ਨਾਲ ਸਭ ਦਾ ਭਲਾ ਹੋਵੇ । ਅਨਮੋਲ ਕਵਾਤਰਾ ਇਸ ਵੀਡੀਓ ਵਿੱਚ ਉਸ ਬੱਚੇ ਦੀ ਹਾਲਤ ਬਾਰੇ ਵੀ ਦੱਸਦਾ ਹੈ, ਜਿਸ ਦੇ ਇਲਾਜ਼ ਲਈ ਡਾਕਟਰਾਂ ਨੇ ਡੇਢ ਲੱਖ ਦੀ ਰਕਮ ਦੱਸੀ ਸੀ । ਕਵਾਤਰਾ ਦੇ ਯਤਨਾਂ ਨਾਲ ਬੱਚੇ ਦਾ ਇਲਾਜ਼ ਸਿਰਫ 5੦ ਹਜ਼ਾਰ ਵਿੱਚ ਹੋ ਰਿਹਾ ਹੈ । https://www.instagram.com/p/Bz-ta-GhqFj/ ਪਟਿਆਲਾ ਦਾ ਰਹਿਣ ਵਾਲਾ ਇੱਕ ਪਰਿਵਾਰ ਇਲਾਜ਼ ਦੀ ਕਰਮ ਦੇ ਰਿਹਾ ਹੈ । ਇਸ ਵੀਡੀਓ ਵਿੱਚ ਦਾਨ ਕਰਨ ਵਾਲਾ ਪਰਿਵਾਰ ਮੌਕੇ ਤੇ ਹੀ ਬੱਚੇ ਦੇ ਇਲਾਜ਼ ਲਈ ਬੱਚੇ ਦੇ ਮਾਂ ਬਾਪ ਨੂੰ 5੦ ਹਜ਼ਾਰ ਦੀ ਵੱਡੀ ਰਕਮ ਦਿੰਦਾ ਹੈ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਅਨਮੋਲ ਕਵਾਤਰਾ ਆਪਣੇ ਸਮਾਜ ਭਲਾਈ ਦੇ ਕੰਮ ਲਈ ਜਾਣੇ ਜਾਂਦੇ ਹਨ । ਉਹਨਾਂ ਦੀਆਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ ।

0 Comments
0

You may also like