ਖੁੱਲੀਆਂ ਪੈਂਟਾ ਵਾਲੇ ਮੁੰਡਿਆਂ ਨੇ ਗਾਣਾ ਕੱਢਕੇ, ਆਪਣੇ ਅਲੋਚਕਾਂ ਦੀ ਕੁਝ ਇਸ ਤਰ੍ਹਾਂ ਠੋਕੀ ਮੰਜੀ 

Written by  Rupinder Kaler   |  August 21st 2019 05:49 PM  |  Updated: August 21st 2019 05:50 PM

ਖੁੱਲੀਆਂ ਪੈਂਟਾ ਵਾਲੇ ਮੁੰਡਿਆਂ ਨੇ ਗਾਣਾ ਕੱਢਕੇ, ਆਪਣੇ ਅਲੋਚਕਾਂ ਦੀ ਕੁਝ ਇਸ ਤਰ੍ਹਾਂ ਠੋਕੀ ਮੰਜੀ 

ਸੋਨੀ ਕਰਿਊ ਤੇ ਬੱਬਨ ਵਡਾਲਾ ਦਾ  ਨਵਾਂ ਗੀਤ ਰਿਲੀਜ਼ ਹੋ ਗਿਆ ਹੈ । ਇਸ ਗਾਣੇ ਨੂੰ ਸੋਸ਼ਲ ਮੀਡੀਆ ਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ । 'ਅਨਬਰੇਕਏਬਲ' ਟਾਈਟਲ ਹੇਠ ਰਿਲੀਜ਼ ਕੀਤੇ ਗਏ ਇਸ ਗਾਣੇ ਨੂੰ ਸੋਨੀ ਕਰਿਊ ਤੇ ਬਬਨ ਵਡਾਲਾ ਨੇ ਮਿਲਕੇ ਗਾਇਆ ਹੈ ।ਗਾਣੇ ਦੇ ਬੋਲਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਜੱਸ ਪਾਊਂਟਾ ਤੇ ਗਗਨ ਭੰਗਾਲੀ ਨੇ ਲਿਖੇ ਹਨ ਜਦੋਂ ਕਿ ਇਸ ਗੀਤ ਨੂੰ ਮਿਊਜ਼ਿਕ ਬਬਨ ਵਡਾਲਾ ਨੇ ਦਿੱਤਾ ਹੈ  ਸੋਨੀ ਕਰਿਊ ਦੇ ਅਨਬਰੇਕਏਬਲ ਗਾਣੇ ਦੇ ਪ੍ਰੋਡਿਊਸਰ ਨਵ ਚਾਹਲ ਹਨ ਤੇ ਡਾਇਰੈਕਟਰ ਇਕਬਾਲ ਬਦੇਸ਼ਾ ਹਨ ।

ਸੋਨੀ ਕਰਿਊ ਦਾ ਗੁਰਪ੍ਰੀਤ ਸੋਨੀ ਤੋਂ ਵੱਖ ਹੋਣ ਤੋਂ ਬਾਅਦ ਇਹ ਪਹਿਲਾ ਵੱਡਾ ਪ੍ਰੋਜੈਕਟ ਹੈ । ਇਸ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਕਾਫੀ ਸਖਤ ਲਹਿਜੇ ਵਾਲੇ ਹਨ । ਸ਼ਾਇਦ ਇਸ ਗਾਣੇ ਰਾਹੀ ਸੋਨੀ ਕਰਿਊ ਨੇ ਕੁਝ ਲੋਕਾਂ ਨੂੰ ਕੁਝ ਗੱਲਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਸੋਨੀ ਕਰਿਊ ਟਿੱਕ ਟੋਕ ਦੀਆਂ ਵੀਡੀਓ ਕਰਕੇ ਸੋਸ਼ਲ ਮੀਡੀਆ ਤੇ ਫੇਮਸ ਹੋਇਆ ਸੀ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਲੋਕਾਂ ਨੂੰ ਇਹਨਾਂ ਮੁੰਡਿਆਂ ਦਾ ਗਾਣਾ ਕਿੰਨਾ ਪਸੰਦ ਆਉਂਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network