ਸੋਸ਼ਲ ਮੀਡੀਆ ‘ਤੇ ਛਾਈ ਸ਼ਿਲਪਾ ਸ਼ੈੱਟੀ ਦੀ ਆਪਣੇ ਪਰਿਵਾਰ ਦੇ ਨਾਲ ਇਹ ਖ਼ਾਸ ਤਸਵੀਰ

written by Lajwinder kaur | February 21, 2021

ਬਾਲੀਵੁੱਡ ਦੀ ਖ਼ੂਬਸੂਰਤ ਐਕਟਰੈੱਸ ਸ਼ਿਲਪਾ ਸ਼ੈੱਟੀ ਕੁੰਦਰਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਅਕਸਰ ਹੀ ਆਪਣੀ ਫਿੱਟਨੈੱਸ ਅਤੇ ਆਪਣੇ ਪਰਿਵਾਰ ਵਾਲਿਆਂ ਦੀਆਂ ਵੀਡੀਓਜ਼ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ।

shilpa shetty's daughter image credit: instagram.com/theshilpashetty

ਹੋਰ ਪੜ੍ਹੋ : ਕਰੀਨਾ ਕਪੂਰ ਖ਼ਾਨ ਤੇ ਸੈਫ ਅਲੀ ਖ਼ਾਨ ਦੂਜੀ ਵਾਰ ਬਣੇ ਮਾਪੇ, ਸੋਸ਼ਲ ਮੀਡੀਆ ‘ਤੇ ਲੱਗਿਆ ਵਧਾਈ ਵਾਲੇ ਮੈਸੇਜਾਂ ਦਾ ਤਾਂਤਾ

shilpa shetty kundra inside image with family image credit: instagram.com/theshilpashetty

ਹਾਲ ਹੀ ‘ਚ ਸ਼ਿਲਪਾ ਸ਼ੈੱਟੀ ਦੀ ਬੇਟੀ ਸਮੀਸ਼ਾ ਇੱਕ ਸਾਲ ਦੀ ਹੋਈ ਹੈ । ਜਿਸ ਦੇ ਚੱਲਦੇ ਉਨ੍ਹਾਂ ਨੇ ਆਪਣੀ ਬੇਟੀ ਦੀਆਂ ਅਣਦੇਖੀਆਂ ਤਸਵੀਰਾਂ ਦਾ ਇੱਕ ਵੀਡੀਓ ਬਣਾ ਕੇ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਸੀ। ਜਿਸ ‘ਚੋਂ ਇੱਕ ਤਸਵੀਰ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ । ਇਹ ਤਸਵੀਰ ਨਵਜੰਮੀ ਸਮੀਸ਼ਾ ਆਪਣੀ ਮੰਮੀ-ਪਾਪਾ ਤੇ ਵੱਡੇ ਭਰਾ ਦੇ ਨਾਲ ਦਿਖਾਈ ਦੇ ਰਹੀ ਹੈ। ਮੰਮੀ ਸ਼ਿਲਪਾ ਸ਼ੈੱਟੀ ਨੇ ਸਮੀਸ਼ਾ ਨੂੰ ਬਹੁਤ ਹੀ ਪਿਆਰ ਦੇ ਨਾਲ ਗੋਦੀ ‘ਚ ਲਿਆ ਹੋਇਆ ਹੈ ਤੇ ਨਾਲ ਪਾਪਾ ਰਾਜ ਕੁੰਦਰਾ  ਬੈਠੇ ਹੋਏ ਦਿਖਾਈ ਦੇ ਰਹੀ ਹੈ , ਅਤੇ ਭਰਾ ਵਿਆਨ ਆਪਣੀ ਛੋਟੀ ਭੈਣ ‘ਤੇ ਪਿਆਰ ਲੁਟਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਵੱਖ-ਵੱਖ ਪੇਜ਼ ਤੇ ਇਹ ਤਸਵੀਰ ਖੂਬ ਸ਼ੇਅਰ ਹੋ ਰਹੀ ਹੈ।

shilpa shetty kundra lorhi celebration image image credit: instagram.com/theshilpashetty

ਜੇ ਗੱਲ ਕਰੀਏ ਸ਼ਿਲਪਾ ਸ਼ੈੱਟੀ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ‘ਹੰਗਾਮਾ 2’ ਫ਼ਿਲਮ ਦੇ ਨਾਲ ਵੱਡੇ ਪਰਦੇ ਉੱਤੇ ਵਾਪਸੀ ਕਰਨ ਜਾ ਰਹੀ ਹੈ ।

You may also like