ਫ਼ਿਲਮ ਅਸੀਸ ਦਾ ਦੂਜਾ ਗੀਤ "ਚੰਨ", ਦੂਰ ਕਰ ਰਿਹਾ ਹੈ ਹਨੇਰੇ

Reported by: PTC Punjabi Desk | Edited by: Rajan Sharma  |  June 11th 2018 08:28 AM |  Updated: June 11th 2018 09:08 AM

ਫ਼ਿਲਮ ਅਸੀਸ ਦਾ ਦੂਜਾ ਗੀਤ "ਚੰਨ", ਦੂਰ ਕਰ ਰਿਹਾ ਹੈ ਹਨੇਰੇ

ਪੰਜਾਬੀ ਇੰਡਸਟਰੀ ਦਿਨੋਂ ਦਿਨ ਤਰੱਕੀਆਂ ਦੀਆਂ ਰਾਹਾਂ ਤੇ ਚੱਲ ਰਹੀ ਹੈ ਅਤੇ ਰੋਜ਼ਾਨਾ ਹੀ ਇੱਕ ਤੋਂ ਇੱਕ ਫ਼ਿਲਮਾਂ ਨੂੰ ਪ੍ਰੋਡਿਊਸ ਕਰ ਰਹੀ ਹੈ | ਜਲਦ ਹੀ ਪੋਲੀਵੁੱਡ ਦੀ ਆਉਣ ਵਾਲੀ ਫ਼ਿਲਮ "ਅਸੀਸ Asees" ਰਿਲੀਜ਼ ਹੋਣ ਵਾਲੀ ਹੈ ਫ਼ਿਲਮ ਦੀ ਰਿਲੀਜ਼ ਹੋਣ ਦੀ ਡੇਟ ਪਹਿਲਾਂ ਹੀ ਦਸ ਦਿਤੀ ਗਈ ਹੈ ਜੋ ਕਿ 22 ਜੂਨ ਹੈ | ਇਹ ਇੱਕ ਕਾਮੇਡੀ ਡਰਾਮਾ ਫ਼ਿਲਮ ਹੈ ਅਤੇ ਰਾਣਾ ਰਣਬੀਰ ਇਸ ਵਿਚ ਮੁੱਖ ਭੂਮਿਕਾ ਅਦਾ ਕਰ ਰਹੇ ਹਨ | ਇਸ ਨੂੰ ਰਾਣਾ ਰਣਬੀਰ rana ranbir ਦੁਆਰਾ ਹੀ ਡਾਇਰੈਕਟ ਕੀਤਾ ਗਿਆ ਹੈ ਤੇ ਲਵਪ੍ਰੀਤ ਸਿੰਘ ਲੱਕੀ, ਬਲਦੇਵ ਸਿੰਘ ਬਾਠ, ਰਾਣਾ ਰਣਬੀਰ ਇਸ ਦੇ ਨਿਰਮਾਤਾ ਹਨ | ਇਸ ਨੂੰ ਲਿਖਣ ਵਾਲੇ ਵੀ ਰਾਣਾ ਰਣਬੀਰ ਹੀ ਹਨ |

rana ranbir chann

ਫ਼ਿਲਮ ਦਾ ਦੂਜਾ ਗੀਤ "ਚੰਨ" ਜੋ ਕਿ 11 ਜੂਨ ਨੂੰ ਰਿਲੀਜ਼ ਹੋ ਚੁੱਕਾ ਹੈ ਅਤੇ ਇਸਨੂੰ ਤੁਸੀਂ ਦੁਨੀਆ ਦੇ ਨੰਬਰ ਇੱਕ ਪੰਜਾਬੀ ਚੈਨਲ ਪੀ.ਟੀ.ਸੀ ਪੰਜਾਬੀ ਅਤੇ ਪੀ.ਟੀ.ਸੀ ਚੱਕਦੇ ਤੇ ਐਕਸਕਲੂਸੀਵ ਦੇਖ ਸਕਦੇ ਹੋ | ਗਾਣੇ ਨੂੰ ਲੋਕਾਂ ਦੁਆਰਾ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ | ਇਸ ਗੀਤ ਨੂੰ ਗਾਇਕ ਗੁਰਲੇਜ਼ ਅਖਤਰ ਅਤੇ ਕੁਲਵਿੰਦਰ ਕੈਲੀ ਦੁਆਰਾ ਗਾਇਆ ਗਿਆ ਹੈ | ਤੇਜਵੰਤ ਕਿੱਟੂ ਦੁਆਰਾ ਇਸਦਾ ਮਿਊਜ਼ਿਕ ਦਿੱਤਾ ਗਿਆ ਹੈ ਤੇ ਰਾਣਾ ਰਣਬੀਰ ਨੇ ਹੀ ਇਸਦੇ ਬੋਲ ਲਿੱਖੇ ਹਨ | ਅਦਾਕਾਰਾ ਨੇਹਾ ਪਵਾਰ ਇਸ 'ਚ ਰਾਣਾ ਰਣਬੀਰ ਨਾਲ rana ranbir ਮੁੱਖ ਭੂਮਿਕਾ ਅਦਾ ਕਰ ਰਹੀ ਹੈ | ਇਸ ਤੋਂ ਇਲਾਵਾ ਕਈ ਮਸ਼ਹੂਰ ਕਲਾਕਾਰ ਜਿਵੇਂ ਕਿ ਕੁਲਜਿੰਦਰ ਸਿੰਘ ਸਿੱਧੂ, ਸਰਦਾਰ ਸੋਹੀ, ਰਗਵੀਰ ਬੋਲੀ ਆਦਿ ਇਸ ਆਉਣ ਵਾਲੀ ਫ਼ਿਲਮ 'ਚ ਆਪਣੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ |

https://www.youtube.com/watch?v=lH0Jt_MnpGs&feature=youtu.be

asees


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network