
ਬਿੱਗ ਬੌਸ ਓਟੀਟੀ ਫੇਮ ਉਰਫੀ ਜਾਵੇਦ (Urfi Javed) ਲਗਾਤਾਰ ਟ੍ਰੋਲਸ ਦੇ ਨਿਸ਼ਾਨੇ 'ਤੇ ਹੈ। ਹੁਣ ਉਨ੍ਹਾਂ ਨੇ ਅੱਲੂ ਅਰਜੁਨ ਦੀ ਫ਼ਿਲਮ ਪੁਸ਼ਪਾ ਦੇ ਗੀਤ ਸ਼੍ਰੀਵੱਲੀ ਦਾ ਇਸ ਤਰ੍ਹਾਂ ਮਜ਼ਾਕ ਉਡਾਇਆ ਹੈ ਕਿ ਲੋਕਾਂ ਦਾ ਗੁੱਸਾ ਅਸਮਾਨ ਤੱਕ ਪਹੁੰਚ ਗਿਆ ਹੈ। ਦਰਅਸਲ ਹਾਲ ਹੀ 'ਚ ਉਰਫੀ ਇਕ ਈਵੈਂਟ ਦਾ ਹਿੱਸਾ ਬਣਨ ਲਈ ਪਹੁੰਚੀ ਸੀ। ਇਸ ਇਵੈਂਟ 'ਚ ਉਨ੍ਹਾਂ ਨਾਲ ਰਾਖੀ ਸਾਵੰਤ ਵੀ ਨਜ਼ਰ ਆਈ।

ਇਵੈਂਟ ਦੌਰਾਨ ਦੋਵਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਖੂਬ ਮਸਤੀ ਕੀਤੀ। ਫਿਲਮ ਪੁਸ਼ਪਾ ਦਾ ਜ਼ਿਕਰ ਹੁੰਦੇ ਹੀ ਰਾਖੀ ਸਾਵੰਤ ਨੇ ਅਭਿਨੇਤਾ ਅੱਲੂ ਅਰਜੁਨ ਦੇ ਮਸ਼ਹੂਰ ਡਾਇਰਲਾਗ ਫਲਾਵਰ ਵਾਲਾ ਐਕਸ਼ਨ ਦੀ ਨਕਲ ਕਰਦੀ ਨਜ਼ਰ ਆਈ। ਕੋਲ ਖੜ੍ਹੇ ਕਾਮੇਡੀਅਨ ਸੁਨੀਲ ਪਾਲ ਸ਼੍ਰੀਵੱਲੀ ਗੀਤ ਗਾਉਂਦੇ ਹੋਏ ਨਜ਼ਰ ਆਏ। ਇਸ ਗੀਤ 'ਤੇ ਰਾਖੀ ਸਾਵੰਤ ਅਤੇ ਉਰਫੀ ਜਾਵੇਦ ਨੇ ਮਜ਼ਾਕੀਆ ਅੰਦਾਜ਼ 'ਚ ਆਪਣੀ ਗੱਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਹੁਣ ਇਸ ਕਾਰਨ ਲੋਕ ਉਸ ਤੋਂ ਨਾਰਾਜ਼ ਹੋ ਰਹੇ ਹਨ।

ਹੋਰ ਪੜ੍ਹੋ : ਰੌਸ਼ਨ ਪ੍ਰਿੰਸ ਨੇ ਆਪਣੇ ਸੰਗੀਤਕ ਗੁਰੂ ਦੀ ਮੌਤ ‘ਤੇ ਜਤਾਇਆ ਦੁੱਖ, ਗਾਇਕੀ ਦੇ ਸਫ਼ਰ ‘ਚ ਸਿਖਾਏ ਸੀ ਸੁਰਾਂ ਦੇ ਗੁਰ
ਵੀਡੀਓ 'ਚ ਦੇਖ ਸਕਦੇ ਹੋ ਸੁਨੀਲ ਪਾਲ ਜਦੋਂ ਸ਼੍ਰੀਵੱਲੀ ਗੀਤ ਗਾਉਂਦੇ ਨੇ ਤਾਂ ਰਾਖੀ ਮੋਦਕ ਦਾ ਵੀ ਜ਼ਿਕਰ ਸੁਣਕੇ ਹੈਰਾਨ ਹੋ ਜਾਂਦੀ ਹੈ। ਇਸ ਤੋਂ ਬਾਅਦ ਉਰਫ਼ੀ ਜਾਵੇਦ ਕਹਿੰਦੀ ਹੈ ਕਿ ਮੈਨੂੰ ਲੱਗਦਾ ਹੈ ਕਿ ਇਸ ਗੀਤ ਵਿੱਚ ਸਿਰਫ਼ ਉਰਫੀ… ਉਰਫੀ ਅਤੇ ਉਰਫੀ ਹੀ ਕਹਿ ਜਾਂਦਾ ਹੈ। ਵੀਡੀਓ ਚ ਦੋਵੇਂ ਅਦਾਕਾਰਾਂ ਦਾ ਇਹ ਮਜ਼ਾਕ ਉਡਾਉਣਾ ਦਰਸ਼ਕਾਂ ਨੂੰ ਪਸੰਦ ਨਹੀਂ ਆਇਆ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ, 'ਤੁਸੀਂ ਦੋਵੇਂ ਨਮੂਨੇ ਹੋ... ਅਤੇ ਇਸ ਨੂੰ ਦੇਖ ਕੇ ਆਲੂ ਅਰਜੁਨ ਵੀ ਸ਼ਰਮਸਾਰ ਹੋ ਜਾਣਗੇ।' ਇਕ ਹੋਰ ਵਿਅਕਤੀ ਨੇ ਟਿੱਪਣੀ ਕੀਤੀ ਹੈ, 'ਰਾਖੀ ਤੁਮ ਅੱਗ ਨਹੀਂ ਟਾਇਰ ਹੋ...'। ਇਸ ਤਰ੍ਹਾਂ ਪ੍ਰਸ਼ੰਸਕਾਂ ਨੂੰ ਉਰਫੀ ਤੇ ਰਾਖੀ ਦੀ ਇਹ ਗੱਲਬਾਤ ਪਸੰਦ ਨਹੀਂ ਆਈ ਹੈ।
View this post on Instagram