ਉਰਫੀ ਜਾਵੇਦ ਨੇ ਬੋਲਡਨੈੱਸ ਦੀਆਂ ਸਾਰੀਆਂ ਹੱਦਾਂ ਕੀਤੀਆਂ ਪਾਰ, ਨਵੀਆਂ ਤਸਵੀਰਾਂ ਹੋਈਆਂ ਵਾਇਰਲ

Written by  Shaminder   |  October 21st 2021 06:12 PM  |  Updated: October 21st 2021 06:12 PM

ਉਰਫੀ ਜਾਵੇਦ ਨੇ ਬੋਲਡਨੈੱਸ ਦੀਆਂ ਸਾਰੀਆਂ ਹੱਦਾਂ ਕੀਤੀਆਂ ਪਾਰ, ਨਵੀਆਂ ਤਸਵੀਰਾਂ ਹੋਈਆਂ ਵਾਇਰਲ

ਉਰਫੀ ਜਾਵੇਦ (urfi javed) ਆਪਣੇ ਬੋਲਡ ਅੰਦਾਜ਼ ਦੇ ਲਈ ਜਾਣੀ ਜਾਂਦੀ ਹੈ । ਉਸ ਦੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਜਾਂਦੀਆਂ ਹਨ । ਇੱਕ ਵਾਰ ਮੁੜ ਤੋਂ ਉਹ ਚਰਚਾ ‘ਚ ਆ ਗਈ ਹੈ । ਕੁਝ ਦਿਨ ਪਹਿਲਾਂ ਏਅਰਪੋਰਟ ‘ਤੇ ਉਸ ਦੇ ਬੋਲਡ ਅੰਦਾਜ਼ ਨੂੰ ਵੇਖਿਆ ਗਿਆ ਸੀ । ਜਿਸ ਤੋਂ ਬਾਅਦ ਇੱਕ ਵਾਰ ਮੁੜ ਤੋਂ ਉਹ ਚਰਚਾ ‘ਚ ਆ ਗਈ ਹੈ । ਕਿਉਂਕਿ ਉਸ ਦਾ ਬੋਲਡ ਅੰਦਾਜ਼ ਫਿਰ ਸਾਹਮਣੇ ਆਇਆ ਹੈ ।

Urfi pp-min Image From Instagram

ਹੋਰ ਪੜ੍ਹੋ : ਗਾਇਕ ਜੱਸੀ ਗਿੱਲ ਨੇ ਆਪਣੀ ਐਲਬਮ ਦਾ ਪੋਸਟਰ ਕੀਤਾ ਸਾਂਝਾ

ਜਿਸ ਕਾਰਨ ਕਈ ਲੋਕ ਉਸ ਨੂੰ ਟਰੋਲ ਵੀ ਕਰ ਰਹੇ ਹਨ, ਜਦੋਂਕਿ ਕਈ ਉਨ੍ਹਾਂ ਦੀ ਡਰੈੱਸ ਨੂੰ ਲੈ ਕੇ ਕਈ ਲੋਕ ਸਵਾਲ ਵੀ ਉਠਾ ਰਹੇ ਹਨ ।ਉਰਫੀ ਸੋਸ਼ਲ ਮੀਡੀਆ 'ਤੇ ਵੀ ਲਗਾਤਾਰ ਐਕਟਿਵ ਨਜ਼ਰ ਆ ਰਹੀ ਹੈ। ਕੋਈ ਦਿਨ ਅਜਿਹਾ ਨਹੀਂ ਲੰਘਦਾ ਜਦੋਂ ਉਰਫੀ ਆਪਣੀਆਂ ਹੌਟ ਤੇ ਬੋਲਡ ਤਸਵੀਰਾਂ ਪੋਸਟ ਨਹੀਂ ਕਰਦੀ।

Urfi, -min Image From Instagram

ਇਸ ਨਾਲ ਹੀ ਪ੍ਰਸ਼ੰਸਕ ਉਰਫੀ ਦੀਆਂ ਨਵੀਨਤਮ ਤਸਵੀਰਾਂ ਦਾ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਪਰ ਕਈ ਵਾਰ ਉਸਨੂੰ ਆਪਣੀ ਡਰੈਸਿੰਗ ਸੈਂਸ ਕਾਰਨ ਟ੍ਰੋਲਿੰਗ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਬਾਵਜੂਦ ਉਰਫੀ ਕਿਸੇ ਦੀ ਪਰਵਾਹ ਕੀਤੇ ਬਿਨਾਂ ਆਪਣੀਆਂ ਤਸਵੀਰਾਂ ਪੋਸਟ ਕਰ ਰਹੀ ਹੈ। ਇਸ ਦੌਰਾਨ ਇਕ ਵਾਰ ਫਿਰ ਉਰਫੀ ਦੇ ਇਕ ਵੀਡੀਓ ਨੇ ਇੰਟਰਨੈੱਟ ਨੂੰ ਅੱਗ ਲਗਾ ਦਿੱਤੀ ਹੈ।

 

View this post on Instagram

 

A post shared by Urfi (@urf7i)

You May Like This
DOWNLOAD APP


© 2023 PTC Punjabi. All Rights Reserved.
Powered by PTC Network