ਉਰਫੀ ਜਾਵੇਦ ਪੋਜ਼ ਦੇਣ ਦੀ ਕੋਸ਼ਿਸ਼ ਕਰਦੇ ਹੋਏ ਡਿੱਗਦੀ-ਡਿੱਗਦੀ ਬਚੀ, ਕੈਮਰਾਮੈਨ ਦਾ ਵੀ ਨਿਕਲਿਆ ਹਾਸਾ, ਦੇਖੋ ਵੀਡੀਓ

Reported by: PTC Punjabi Desk | Edited by: Lajwinder kaur  |  January 19th 2022 04:14 PM |  Updated: January 19th 2022 04:14 PM

ਉਰਫੀ ਜਾਵੇਦ ਪੋਜ਼ ਦੇਣ ਦੀ ਕੋਸ਼ਿਸ਼ ਕਰਦੇ ਹੋਏ ਡਿੱਗਦੀ-ਡਿੱਗਦੀ ਬਚੀ, ਕੈਮਰਾਮੈਨ ਦਾ ਵੀ ਨਿਕਲਿਆ ਹਾਸਾ, ਦੇਖੋ ਵੀਡੀਓ

ਅਦਾਕਾਰਾ ਉਰਫੀ ਜਾਵੇਦ (Urfi Javed) ਆਪਣੀਆਂ ਅਜੀਬੋ ਗਰੀਬ ਆਊਟਫਿੱਟਸ ਨੂੰ ਲੈ ਕੇ ਹਮੇਸ਼ਾ ਸੁਰਖੀਆਂ ‘ਚ ਰਹਿੰਦੀ ਹੈ । ਉਸ ਦੇ ਨਿੱਤ ਨਵੇਂ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ । ਬਿੱਗ ਬੌਸ ਓਟੀਟੀ ਫੇਮ ਅਦਾਕਾਰਾ ਉਰਫੀ ਜਾਵੇਦ ਦਾ ਇੱਕ ਹੋਰ ਨਵਾਂ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ ।

ਹੋਰ ਪੜ੍ਹੋ :ਪ੍ਰਿਯੰਕਾ ਚੋਪੜਾ ਨੇ ਦੱਸਿਆ ਮੰਗਲਸੂਤਰ ਨਾਲ ਜੁੜੀ ਆਪਣੀਆਂ ਭਾਵਨਾਵਾਂ ਬਾਰੇ, ਵੀਡੀਓ ਸ਼ੇਅਰ ਕਰਕੇ ਦੱਸਿਆ ਮੰਗਲਸੂਤਰ ਨੂੰ ਪਹਿਲੀ ਵਾਰ ਪਹਿਣਨ ਦੇ ਅਹਿਸਾਸ ਨੂੰ

Urfi Javed image From instagram

ਵੀਡੀਓ 'ਚ ਉਰਫੀ ਜਾਵੇਦ ਕੈਮਰੇ ਦੇ ਸਾਹਮਣੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਉਰਫੀ ਜਾਵੇਦ ਨੇ ਆਫ ਸ਼ੋਲਡਰ ਵਨ ਪੀਸ ਡਰੈੱਸ ਪਾਈ ਹੋਈ ਸੀ ਅਤੇ ਉਹ ਆਪਣੇ ਵਾਲਾਂ ਨੂੰ ਹਵਾਦਾਰ ਪੋਜ਼ ਦੇਣ ਦੀ ਕੋਸ਼ਿਸ਼ ਕਰ ਰਹੀ ਸੀ। ਉਰਫੀ ਦਾ ਇਹ ਵੀਡੀਓ ਇੱਕ ਹੱਥ ਵਿੱਚ ਟੱਚਅੱਪ ਪਾਊਡਰ ਅਤੇ ਦੂਜੇ ਹੱਥ ਵਿੱਚ ਮੇਕਅੱਪ ਬੁਰਸ਼ ਫੜੀ ਹੋਈ ਹੈ। ਹਾਲਾਂਕਿ, ਉਰਫੀ ਜਾਵੇਦ ਖਾਸ ਸ਼ਾਟ ਦੇਣ ਦੀ ਕੋਸ਼ਿਸ਼ ਕਰਦੇ ਹੋਏ ਲਗਭਗ ਡਿੱਗਦੇ ਹੋਏ ਬਾਲ-ਬਾਲ ਬਚਦੀ ਹੋਈ ਨਜ਼ਰ ਆਈ। ਜਿਸ ਨੂੰ ਦੇਖ ਕੇ ਕੈਮਰਾਮੈਨ ਦਾ ਵੀ ਹਾਸਾ ਨਿਕਲ ਜਾਂਦਾ ਹੈ। ਖੁਦ ਉਰਫੀ ਵੀ ਹੱਸਦੀ ਹੋਈ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ :ਹਰਭਜਨ ਮਾਨ ਦਾ ਨਵਾਂ ਗੀਤ 'ਯਾਰੀ ਦਾਦੇ ਪੋਤੇ ਦੀ' ਛਾਇਆ ਟਰੈਂਡਿੰਗ ‘ਚ, ਦਰਸ਼ਕ ਵੀ ਗੀਤ ਦੀ ਤਾਰੀਫ਼ਾਂ ਕਰਦੇ ਨਹੀਂ ਥੱਕ ਰਹੇ, ਦੇਖੋ ਵੀਡੀਓ

Urfi Javed image From instagram

ਉਰਫੀ ਜਾਵੇਦ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇਸ ਵੀਡੀਓ ਨੂੰ ਪੋਸਟ ਕੀਤਾ ਹੈ। ਉਸ ਨੇ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ- 'ਗਿਰਦੇ ਗਿਰਦੇ ਬਚਨ ਵਾਲੇ ਕੋ ਕਿਆ ਕਹਿਤੇ ਹੈ ??...ਕੋਈ ਆਡੀਆ ? ਉਰਫੀ ਦੇ ਇਸ ਵੀਡੀਓ 'ਤੇ ਪ੍ਰਸ਼ੰਸਕ ਮਜ਼ਾਕੀਆ ਟਿੱਪਣੀਆਂ ਕਰ ਰਹੇ ਹਨ। ਕਲਾਕਾਰ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

 

View this post on Instagram

 

A post shared by Urrfii (@urf7i)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network